ਖੜਾ ਝਾੜੂ ……. ਲੰਮੇ ਰੁਖ ਪਿਆ ਝਾੜੂ

jharu001

ਕਰਤਾਰਪੁਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਚੰਦਨ ਗਰੇਵਾਲ ਜਦੋਂ ਆਪਣੇ ਸਮਰਥਕਾਂ ਦੇ ਨਾਲ ਐਸ ਡੀ ਐਮ ਦੇ ਦਫਤਰ ਕਾਗਜ਼ ਭਰਨ ਗਏ ਤਾਂ ਦਫਤਰ ਦੇ ਬਾਹਰ ਕੰਧ ‘ਤੇ ਇਕ ਪੋਸਟਰ ਲੱਗਿਆ ਹੋਇਆ, ਜਿਸ ਵਿੱਚ ਅਜ਼ਾਦ ਉਮੀਦਵਾਰ ਲਈ ਝਾੜੂ ਚੋਣ ਨਿਸ਼ਾਨ ਉਪਲੱਭਧ ਦਿਖਾਇਆ ਗਿਆ ਹੈ। ਆਪ ਸਮਰਥਕਾਂ ਨੇ ਇਸ ‘ਤੇ ਖੂਬ ਹੰਗਾਮਾ ਕੀਤਾ, ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ। ਸਵਾਲ ਉਠਣ ਲੱਗਿਆ ਕਿ ਇਕ ਪਾਰਟੀ ਦਾ ਚੋਣ ਨਿਸ਼ਾਨ ਕਿਸੇ ਅਜ਼ਾਦ ਉਮੀਦਵਾਰ ਨੂੰ ਕਿਵੇਂ ਉਪਲੱਭਧ ਕਰਵਾਇਆ ਜਾ ਸਕਦਾ ਹੈ। ਜਦ ਆਪ ਵਲੰਟੀਅਰਾਂ ਨੇ ਮਾਮਲਾ ਅਧਿਕਾਰੀਆਂ ਕੋਲ ਚੁੱਕਿਆ ਤਾਂ ਕਿਸੇ ਅਧਿਕਾਰੀ ਨੇ ਕਹਿ ਦਿੱਤਾ ਕਿ ਤੁਹਾਡਾ ਝਾੜੂ ਤਾਂ ਖੜਾ ਹੈ, ਤੇ ਇਸ ਪੋਸਟਰ ਵਿਚਲਾ ਅਜ਼ਾਦ ਉਮੀਦਵਾਰ ਵਾਲਾ ਲੰਮੇ ਰੁਖ ਪਿਆ ਹੈ, ਫੇਰ ਇਤਰਾਜ਼ ਕਾਹਦਾ? ਪਰ ਜਦ ਵਾਲ਼ ਦੀ ਖੱਲ ਲਾਹੀ ਗਈ ਤਾਂ ਪਤਾ ਲੱਗਿਆ ਕਿ ਇਹ ਪੋਸਟਰ ਤਾਂ ਸਾਲ 2013 ਦਾ ਲੱਗਿਆ ਹੋਇਆ ਹੈ, ਹੁਣ ਇਹੋ ਜਿਹੀ ਗੱਲ ਹੀ ਕੋਈ ਨਹੀਂ। ਤੇ ਇਸ ਮਾਮਲੇ ਨਾਲ ਇਹ ਜ਼ਰੂਰ ਪਤਾ ਲੱਗ ਗਿਆ ਕਿ ਅਫਸਰਸ਼ਾਹੀ ਇਲੈਕਸ਼ਨ ਡਿਊਟੀ ਲਈ ਕਿੰਨੀ ਕੁ ਤਿਆਰ ਹੈ, ਜਿਸ ਨੂੰ ਇਹੀ ਨਹੀਂ ਪਤਾ ਲੱਗਿਆ ਕਿ ਪੋਸਟਰ ਨਵਾਂ ਹੈ ਕਿ ਪੁਰਾਣਾ??

Install Punjabi Akhbar App

Install
×