ਦਿੱਲੀ ਦੇ ਤੁਗਲਕਾਬਾਦ ਇਲਾਕੇ ‘ਚ ਅੱਜ ਇਕ ਨਿਜ਼ੀ ਚੈਨਲ ਦੇ ਪ੍ਰੋਗਰਾਮ ਦੌਰਾਨ ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਕਾਰਜ ਕਰਤਾ ਭਿੜ ਗਏ। ਆਪ ਪਾਰਟੀ ਦਾ ਦੋਸ਼ ਹੈ ਕਿ ਭਾਜਪਾ ਸੰਸਦ ਮੈਂਬਰ ਰਮੇਸ਼ ਬਿਧੂੜੀ ਦੇ ਪਰਿਵਾਰਕ ਮੈਂਬਰਾਂ ਅਤੇ ਗੁੰਡਿਆਂ ਨੇ ਆਪ ਪਾਰਟੀ ਦੇ ਉਮੀਦਵਾਰ ਸਹੀ ਰਾਮ ਦੇ ਨਾਲ ਕੁੱਟ ਮਾਰ ਕੀਤੀ ਅਤੇ ਉਨ੍ਹਾਂ ਦੀ ਗੱਡੀ ‘ਚ ਅੱਗ ਲੱਗਾ ਦਿੱਤੀ। ਆਪ ਪਾਰਟੀ ਦਾ ਦੋਸ਼ ਹੈ ਕਿ ਬਿਧੂੜੀ ਸਮਰਥਕਾਂ ਨੇ ਬਿਨਾਂ ਕਿਸੇ ਉਕਸਾਵੇ ਦੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ਦੇ ਕਾਰਜ ਕਰਤਾਵਾਂ ‘ਤੇ ਹਮਲਾ ਕੀਤਾ। ਆਪ ਪਾਰਟੀ ਦੇ ਘੱਟ ਤੋਂ ਘੱਟ 10 ਕਾਰਜ ਕਰਤਾਵਾਂ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਆਪ ਪਾਰਟੀ ਨੇ ਇਸ ਪੂਰੀ ਘਟਨਾ ਦੌਰਾਨ ਪੁਲਿਸ ਦੀ ਭੂਮਿਕਾ ‘ਤੇ ਵੀ ਸਵਾਲ ਉਠਾਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਪੁਲਿਸ ਕਰਮਚਾਰੀ ਵੀ ਇਸ ਦੌਰਾਨ ਮੂਕ ਦਰਸ਼ਕ ਬਣੇ ਖੜੇ ਰਹੇ।