“ਸ਼ੇਰ ਸਿੰਘ ਕੰਵਲ ਵਿਚਾਰਧਾਰਾ ਅਤੇ ਮੂਲ ਪਾਠ” ਪੁਸਤਕ ਦੇ ਸੰਦਰਭ ਵਿੱਚ ਹੋਈ ਵਿਚਾਰ ਚਰਚਾ

2lr

“ਮਾਲਵਾ ਰਿਸਰਚ ਸੈਂਟਰ ਪਟਿਆਲਾ ਰਜਿ:” ਅਤੇ “ਜਾਗੋ ਇੰਟਰਨੈਸ਼ਨਲ” ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਦੇ ਸਹਿਯੋਗ ਨਾਲ ਭਾਸ਼ਾ ਭਵਨ ਪਟਿਆਲਾ ਵਿਖੇ ਅਮਰੀਕਾ ਵਿੱਚ ਰਹਿ ਰਹੇ ਪ੍ਰਸਿੱਧ ਸਾਹਿਤਕਾਰ ਸ਼ੇਰ ਸਿੰਘ ਕੰਵਲ ਦੀ ਸਮੁੱਚੀ ਰਚਨਾ ਉਤੇ ਡਾ. ਭਗਵੰਤ ਸਿੰਘ ਅਤੇ ਡਾ. ਰਮਿੰਦਰ ਕੌਰ ਦੁਆਰਾ ਸੰਪਾਦਤ ਪੁਸਤਕ “ਸ਼ੇਰ ਸਿੰਘ ਕੰਵਲ ਵਿਚਾਰਧਾਰ ਅਤੇ ਮੂਲ ਪਾਠ” ਨੂੰ ਕੇਂਦਰਤ ਕਰਕੇ ਇੱਕ ਵਿਚਾਰ ਗੋਸਟੀ ਕਰਵਾਈ ਗਈ। ਇਸ ਵਿਸ਼ਾਲ ਸਮਾਗਮ  ਦੇ ਮੁੱਖ ਮਹਿਮਾਨ ਵਰਿੰਦਰ ਵਾਲੀਆ ਸੰਪਾਦਕ ਪੰਜਾਬੀ ਟ੍ਰਿਬਿਊਨ ਸਨ। ਉਨ੍ਹਾਂ ਦੇ ਨਾਲ ਪ੍ਰਧਾਨਗੀ ਮੰਡਲ ਵਿੱਚ ਪ੍ਰੋ: ਬਾਵਾ ਸਿੰਘ, ਡਾ. ਮੇਘਾ ਸਿੰਘ, ਡਾ. ਸਵਰਾਜ ਸਿੰਘ, ਡਾ. ਹਰਕੇਸ਼ ਸਿੰਘ ਸਿੱਧੂ, ਡਾ. ਤੇਜਵੰਤ ਮਾਨ, ਡਾ. ਕੁਲਦੀਪ ਸਿੰਘ ਧੀਰ, ਡਾ. ਰਛਪਾਲ ਸਿੰਘ ਗਿੱਲ, ਡਾ. ਸਵਰਾਜ ਸਿੰਘ, ਡਾ. ਭਗਵੰਤ ਸਿੰਘ ਸ਼ਾਮਲ ਸਨ। ਸਮਾਗਮ ਦਾ ਆਰੰਭ ਡਾ. ਤਰਸਪਾਲ ਕੌਰ ਦੇ ਗੀਤ ਨਾਲ ਹੋਇਆ ਅਤੇ ਇਸ ਦੇ ਨਾਲ ਹੀ ਗੁਲਜ਼ਾਰ ਸਿੰਘ ਸ਼ੌਂਕੀ, ਕੁਲਵੰਤ ਕਸਕ, ਜਗਰਾਜ ਧੌਲਾ ਨੇ ਆਪਣੀਆਂ ਰਚਨਾਵਾਂ ਤਰੰਨਮ ਵਿੱਚ ਸੁਣਾਈਆਂ। ਡਾ. ਭਗਵੰਤ ਸਿੰਘ ਨੇ ਆਏ ਸਾਹਿਤਕਾਰਾਂ ਦਾ  ਸੁਆਗਤ ਕਰਦਿਆਂ ਮਾਲਵਾ ਰਿਸਰਚ ਸੈਂਟਰ ਪਟਿਆਲਾ ਦੇ ਟੀਚਿਆਂ ਅਤੇ ਪ੍ਰਾਪਤੀਆਂ ਬਾਰੇ ਦੱਸਿਆ।ਪ੍ਰਸਿੱਧ ਗਾਇਕ ਹੈਰੀ ਬਾਠ ਨੇ ਸ਼ੇਰ ਸਿੰਘ ਕੰਵਲ ਦੀਆਂ ਰਚਨਾਵਾਂ ਦਾ ਖੂਬਸੂਰਤ ਅੰਦਾਜ ਵਿੱਚ ਗਾਇਨ ਕਰਕੇ ਪ੍ਰਭਾਵਿਤ ਕੀਤਾ।
ਸ਼ੇਰ ਸਿੰਘ ਕੰਵਲ ਦੀ ਸ਼ਾਇਰੀ ਉੱਤੇ ਚਰਚਾ ਦਾ ਆਰੰਭ ਡਾ. ਕੁਲਵਿੰਦਰ ਕੌਰ ਛੀਨਾ ਨੇ ਆਪਣਾ ਪਰਚਾ ਪੜ੍ਹਕੇ ਕੀਤਾ। ਪਰਚਾ ਪੜ੍ਹਨ ਵਾਲਿਆਂ ਵਿੱਚ ਪ੍ਰਸਿੱਧ ਵਿਦਵਾਨ ਸਮੀਖਿਆਕਾਰ ਡਾ. ਦੇਵਿੰਦਰ ਕੌਰ, ਡਾ. ਗੁਰਮੀਤ ਸਿੰਘ ਸਿੱਧੂ ਅਤੇ ਡਾ. ਰਾਜਪ੍ਰੀਤ ਕੌਰ, ਗੁਰਪ੍ਰੀਤ ਕੌਰ ਸ਼ਾਮਲ ਸਨ। ਸਾਰੇ ਪਰਚਿਆਂ ਦਾ ਕੇਂਦਰੀ ਵਿਚਾਰ ਸ਼ੇਰ ਸਿੰਘ ਕੰਵਲ ਨੂੰ ਪ੍ਰਵਾਸੀ ਸਾਹਿਤਕਾਰ ਮੰਨ ਕੇ ਉਸਦੇ ਰਚੇ ਕਾਵਿ-ਅਨੁਭਵ ਨੂੰ ਭੂ-ਹੇਰਵੇ ਅਤੇ ਸਮਕਾਲੀ ਪੰਜਾਬ ਨਾਲ ਵਾਪਰ ਰਹੇ ਤਰਾਸਦਿਕ ਦੁਖਾਂਤ ਦੇ ਸੰਦਰਭ ਵਿੱਚ ਰੱਖਕੇ ਹੀ ਪਰਖਣਾ ਰਿਹਾ। ਪਰਚਿਆਂ ਉੱਤੇ ਹੋਈ ਬਹਿਸ ਵਿੱਚ ਹਿੱਸਾ ਲੈਦਿਆਂ ਪ੍ਰੋ. ਬਾਵਾ ਸਿੰਘ ਨੇ ਕੰਵਲ ਨੂੰ ਪੇਂਡੂ ਪੰਜਾਬ ਦੀ ਪਰੰਪਰਾ ਨਾਲ ਮੋਹ-ਪਿਆਰ ਕਰਨ ਵਾਲਾ ਸ਼ਾਇਰ ਕਿਹਾ ਇਸ ਪਰੰਪਰਾ ਵਿੱਚ ਆ ਰਹੇ ਮਕਾਨਕੀ ਬਦਲਾਵ ਨੂੰ ਉਹ ਸਵੀਕਾਰ ਨਹੀਂ ਕਰਦਾ। ਡਾ. ਜੋਗਾ ਸਿੰਘ ਨੇ ਇਕ ਭਾਸ਼ਾ ਮਾਹਰ ਵਜੋਂ ਕੰਵਲ ਦੀ ਕਵਿਤਾ ਨੂੰ ਪੰਜਾਬੀ ਭਾਸ਼ਾ ਦੀ ਨਿੱਘਰ ਰਹੀ ਸਥਿਤੀ ਦੇ ਸੰਦਰਭ ਵਿੱਚ ਪੜ੍ਹਨ ਦੀ ਲੋੜ ਤੇ ਜੋਰ ਦਿੱਤਾ। ਕੰਵਲ ਹੁਰਾਂ ਨੇ ਆਪਣੇ ਕਾਵਿ ਵਿੱਚ ਬਹੁਤ ਸਾਰੇ ਅਜਿਹੇ ਸ਼ਬਦਾਂ ਦੀ ਸੰਭਾਲ ਕੀਤੀ ਹੈ ਜੋ ਅਜ ਅਲੋਪ ਹੋ ਗਏ ਹਨ। ਡਾ. ਹਰਕੇਸ਼ ਸਿੰਘ ਸਿੱਧੂ ਦਾ ਵਿਚਾਰ ਸੀ ਕਿ ਪ੍ਰੋ. ਸ਼ੇਰ ਸਿੰਘ ਕੰਵਲ ਪ੍ਰਵਾਸ ਕਰ ਜਾਣ ਦੇ ਬਾਵਜੂਦ ਆਪਣਾ ਪੰਜਾਬੀ ਹੋਣ ਦਾ ਅਹਿਸਾਸ ਆਪਣੀ ਕਵਿਤਾ ਰਾਹੀਂ ਪੇਸ਼ ਕਰਦਾ ਹੈ। ਡਾ. ਤੇਜਵੰਤ ਮਾਨ ਨੇ ਸ਼ੇਰ ਸਿੰਘ ਕੰਵਲ ਦੀ ਸ਼ਾਇਰੀ ਨੂੰ ਪ੍ਰਵਾਸੀ ਸ਼ਾਇਰੀ ਕਹਿਣ ਉਤੇ ਇਤਰਾਜ ਕੀਤਾ ਅਤੇ ਕਿਹਾ ਕਿ ਅਸੀਂ ਖਾਸ ਕਰ ਯੂਨੀਵਰਸਿਟੀਆਂ ਦੀ ਵਿਦਵਾਨ ਅਜ਼ਾਰੇਦਾਰੀ ਗਲਤੀ ਤੇ ਹਾਂ ਜੇ ਪ੍ਰਵਾਸੀ ਲੇਖਕਾਂ ਦੇ ਸਾਹਿਤ ਨੂੰ ਪੰਜਾਬੀ ਸਾਹਿਤ ਦੀ ਮੁਖ ਧਾਰਾ ‘ਚੋ ਬਾਹਰ ਕਰਕੇ ਨਿਰਖਦੇ ਪਰਖਦੇ ਰਹਾਂਗੇ। ਕੋਈ ਪ੍ਰਵਾਸੀ ਜਾਂ ਰਫ਼ਿਊਜ਼ੀ ਸਾਹਿਤ ਨਹੀਂ ਹੁੰਦਾ ਹਾਂ ਸਾਹਿਤ ਦਾ ਵਿਸ਼ਾ ਪ੍ਰਵਾਸ ਜਾਂ ਰਫ਼ਿਊਜ਼ ਹੋ ਸਕਦਾ। ਡਾ. ਮਾਨ ਨੇ ਸ਼ੇਰ ਸਿੰਘ ਕੰਵਲ ਦੀ ਰਚਨਾ ਦੇ ਸੰਬੋਧਨ ਦੇ ਕੇਂਦਰੀ ਅਲੰਕਾਰ ਦੀ ਪਹਿਚਾਣ ਪੰਜਾਬ, ਪੰਜਾਬੀਅਤ ਕਰਦਿਆ ਕਿਹਾ ਕਿ ਭਾਰਤ ਦੀ ਬਹੁ-ਕੌਮੀ, ਬਹੁ-ਭਾਸ਼ੀ, ਬਹੁ ਸਭਿਆਚਾਰੀ, ਬਹੁ-ਸਮਾਜੀ ਸਮਾਜਿਕ  ਵਿਵਸਥਾ ਨੂੰ ਸਮਝਣਾ ਅਤੇ ਇਸ ਦੇ ਖੁੱਲੇ ਸੰਘੀ ਢਾਂਚੇ ਦੀ ਲੋੜ ਨੂੰ ਪਹਿਚਾਨਣਾ ਬਹੁਤ ਜਰੂਰੀ ਹੈ ਜੋ ਸ਼ੇਰ ਸਿੰਘ ਕੰਵਲ ਆਪਣੀ ਰਚਨਾ ਵਿੱਚ ਬਾਖੂਬੀ ਕਰ ਰਿਹਾ ਹੈ। ਬਹਿਸ ਵਿੱਚ ਹੋਰਨਾਂ ਤੋਂ ਇਲਾਵਾ ਡਾ. ਭੂਪਿੰਦਰ ਕੌਰ, ਪ੍ਰੋ: ਅਮਰਜੀਤ ਪਰਾਗ, ਡਾ. ਸੁਖਮਿੰਦਰ ਸੇਖੋਂ, ਡਾ. ਰਮਿੰਦਰ ਕੌਰ, ਡਾ. ਤੇਜਾ ਸਿੰਘ ਤਿਲਕ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਕੁਲਦੀਪ ਸਿੰਘ ਧੀਰ, ਡਾ. ਮੇਘਾ ਸਿੰਘ, ਡਾ. ਨਯਨਾ ਸ਼ਰਮਾ, ਡਾ. ਭਗਵੰਤ ਸਿੰਘ, ਡਾ. ਪਰਮਜੀਤ ਕੌਰ, ਡਾ. ਨਰਵਿੰਦਰ ਕੌਸ਼ਲ, ਡਾ. ਗੁਰਪ੍ਰੀਤ ਕੌਰ, ਡਾ.  ਜੋਗਿੰਦਰ ਕੌਰ ਅਗਨੀਹੋਤਰੀ ਆਦਿ ਸਮੀਖਿਆਕਾਰਾਂ ਨੇ ਵੀ ਵਿਚਾਰ ਰਖੇ।

4lr    ਉਪਰੰਤ ਸਮੁੱਚੇ ਪ੍ਰਧਾਨਗੀ ਮੰਡਲ ਨਾਲ ਡਾ. ਭਗਵੰਤ ਸਿੰਘ ਅਤੇ ਡਾ. ਰਮਿੰਦਰ ਕੌਰ ਦੁਆਰਾ ਸੰਪਾਦਤ 728 ਪੰਨਿਆ ਦੀ ਪੁਸਤਕ “ਸ਼ੇਰ ਸਿੰਘ ਕੰਵਲ ਵਿਚਾਰਧਾਰਾ ਅਤੇ ਮੂਲ ਪਾਠ” ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸ੍ਰੀ ਵਰਿੰਦਰ ਵਾਲੀਆ ਅਤੇ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਨੇ ਲੋਕ-ਅਰਪਣ ਕੀਤੀ।ਆਪਣੇ ਭਾਸ਼ਨ ਵਿੱਚ ਸ੍ਰੀ ਵਰਿੰਦਰ ਵਾਲੀਆ ਨੇ ਕਿਹਾ ਕਿ ਮਾਲਵਾ ਖੇਤਰ ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਅਤੇ ਰਾਜਨੀਤਕ ਖੇਤਰ ਵਿੱਚ ਮੋਹਰੀ ਖੇਤਰ ਹੈ। ਇੱਥੋਂ ਦੇ ਸਾਹਿਤਕਾਰ ਅਤੇ ਸਾਹਿਤ ਸਭਾਵਾਂ ਜੋਰਦਾਰ ਢੰਗ ਨਾਲ ਕਾਰਜਸੀਲ ਹਨ। ਮਾਲਵਾ ਰਿਸ਼ਰਚ ਸੈਂਟਰ ਦਾ ਇਹ ਕਾਰਜ ਬਹੁਤ ਸਲਾਘਾਯੋਗ ਹੈ ਅਤੇ ਡਾ. ਭਗਵੰਤ ਸਿੰਘ ਤੇ ਰਮਿੰਦਰ ਕੌਰ ਨੇ ਇੱਕ ਸੰਸਥਾ ਜਿੰਨਾ ਕਾਰਜ ਕੀਤਾ ਹੈ।ਇਸ ਪੁਸਤਕ ਵਿੱਚ ਸ਼ਾਮਲ ਹਾਜ਼ਰ ਸਮੀਖਿਆਕਾਰਾਂ ਨੂੰ ਪੁਸਤਕ ਭੇਟ ਕੀਤੀ ਗਈ। ਉਪਰੰਤ ਮਾਲਵਾ ਰਿਸਰਚ ਸੈਂਟਰ ਵੱਲੋਂ ਪ੍ਰਸਿੱਧ ਲੇਖਕਾਂ ਸਰਵਸ੍ਰੀ ਫਕੀਰ ਈਸ਼ਵਰ ਦਾਸ (ਬੁਲ੍ਹੇ ਸ਼ਾਹ ਪੁਰਸਕਾਰ), ਸ਼ੇਰ ਸਿੰਘ ਕੰਵਲ ਨੂੰ (ਵਾਰਿਸ ਸ਼ਾਹ ਪੁਰਸਕਾਰ), ਗਿਆਨੀ ਬਲਵੰਤ ਸਿੰਘ ਕੋਠਾ ਗੁਰੂ (ਪੰਡਤ ਕਰਤਾਰ ਸਿੰਘ ਦਾਖਾ ਪੁਰਸਕਾਰ), ਗਿੱਲ ਮੋਰਾਂਵਾਲੀ ਨੂੰ (ਗੁਰਦੇਵ ਸਿੰਘ ਮਾਨ ਪੁਰਸਕਾਰ), ਜਸਵੰਤ ਜ਼ਫ਼ਰ ਨੂੰ (ਹਰਿੰਦਰ ਸਿੰਘ ਮਹਿਬੂਬ ਪੁਰਸਕਾਰ), ਬਲਤੇਜ ਪੰਨੂੰ ਨੂੰ (ਦੀਵਾਨ ਸਿੰਘ ਮਫ਼ਤੂਨ ਪੁਰਸਕਾਰ), ਜਗਰਾਜ ਧੌਲਾ ਨੂੰ (ਸੰਤ ਰਾਮ ਉਦਾਸੀ ਪੁਰਸਕਾਰ)સਬੀਬਾ ਕੁਲੰਵਤ ਨੂੰ (ਗੁਰਸ਼ਰਨ ਸਿੰਘ ਪੁਰਸਕਾਰ) ਅਤੇ ਤਰਲੋਚਨ ਸਿੰਘ ਨੂੰ (ਭਾਪਾ ਪ੍ਰੀਤਮ ਸਿੰਘ ਪੁਰਸਕਾਰ) ਦੇ ਕੇ ਸਨਮਾਨਤ ਕੀਤਾ। ਪ੍ਰਸਿੱਧ ਗਲਪਕਾਰ ਸਵਰਗੀ ਗੁਰਮੇਲ ਸਿੰਘ ਮਡਾਹੜ ਦੀ ਯਾਦ ਵਿੱਚ ਮਹਿਰਮ ਪਬਲੀਕੇਸ਼ਨਜ਼ ਨਾਭਾ ਵੱਲੋਂ  ਗੁਰਮੇਲ ਮਡਾਹੜ ਯਾਦਗਰੀ ਪੁਰਸਕਾਰ ਸਰਬਾਂਗੀ ਲੇਖਕ ਡਾ. ਗੁਰਚਰਨ ਸਿੰਘ ਔਲਖ ਨੂੰ ਪ੍ਰਦਾਨ ਕੀਤਾ ਗਿਆ। ਸਨਮਾਨ ਸਮੇਂ ਸਵਰਗੀ  ਗੁਰਮੇਲ ਮਡਾਹੜ ਦੀ ਪਤਨੀ ਸਰਦਾਰਨੀ ਜਸਵੰਤ ਕੌਰ, ਬੇਟਾ  ਹਰਪ੍ਰੀਤ ਸਿੰਘ ਅਤੇ ਭਰਾ ਜਗਮੇਲ ਮਡਾਹੜ ਵੀ ਸ਼ਾਮਲ  ਹੋਏ।
ਇਸ ਵਿਸ਼ਾਲ ਸਮਾਗਮ ਵਿੱਚ ਸਮੁੱਚੇ ਪੰਜਾਬ ਵਿੱਚੋਂ ਆਏ ਸਾਹਿਤਕਾਰਾ ਸੁਖਦੇਵ ਔਲਖ, ਦੇਸ਼ ਭੂਸਨ, ਜਗਦੀਪ ਸਿੰਘ, ਜੰਗੀਰ ਸਿੰਘ ਰਤਨ ਕੌਰ ਸ਼ੈਨ, ਬਲਰਾਜ ੳਬਰਾਏ ਬਾਜੀ, ਡਾ. ਦਰਸ਼ਨ ੀਸੰਘ ਆਸ਼ਟ, ਭਗਤ ਰਾਮ ਸ਼ਰਮਾ, ਭਗਵਾਨ ਹਾਂਸ, ਸੁਧਾ ਸ਼ਰਮਾ, ਸਰਬਜੀਤ ਸੰਗਰੂਰਵੀ, ਗੁਰਨਾਮ ਸਿੰਘ, ਬੀ.ਕੇ. ਬਰਿਆਹ, ਅਵਤਾਰ ਸਿੰਘ ਧਮੋਟ, ਹਾਕਮ ਰੂੜੇਕੇ, ਉਜਾਗਰ ਸਿੰਘ, ਬਸ਼ੇਸਰ ਰਾਮ, ਬਸੰਤ ਕੁਮਾਰ ਰਤਨ, ਡਾ. ਸਤਿੰਦਰ ਕੌਰ, ਸਤਨਾਮ, ਡਾ. ਹਰਬੰਸ ਸਿੰਘ, ਤਰਲੋਚਨ ਸਿੰਘ, ਪ੍ਰੀਤਮਾ ਦੋਮੇਲ, ਭੀਮ ਸੈਨ ਮੋਦਗਿਲ, ਗੁਰਚਰਨ ਸਿੰਘ, ਗੁਰਨਾਮ ਸਿੰਘ ਅਕੀਦਾ, ਡਾ. ਜਗਦੀਪ ਕੌਰ, ਬਲਦੇਵ ਸਿੰਘ ਕੰਡਾ, ਲਖਵੀਰ ਚੰਦ, ਹਰਜਿੰਦਰ ਭੰਦੋਹਲ, ਦਰਬਾਰਾ ਸਿੰਘ ਢੀਡਸਾ,  ਰਵੇਲ ਸਿੰਘ, ਨਾਹਰ ਸਿੰਘ, ਪ੍ਰੀਤੀਪਾਲ ਸਿੰਘ, ਡਾ. ਅਨੂਰੀਤ ਕੌਰ ਅੰਮ੍ਰਿਤਸਰ, ਸ੍ਰੀਮਤੀ ਰੇਖਾ, ਡਾ. ਯੋਗਿੰਦਰ ਮੋਹਲ, ਸ੍ਰੀਮਤੀ ਸੁਰਿੰਦਰ ਕੌਰ ਮੈਬਰ ਐਸ.ਜੀ.ਪੀ.ਸੀ, ਸੰਤਵੀਰ ਸਿੰਘ, ਪਲਵਿੰਦਰ ਕੌਰ, ਡਾ. ਤਰਨਜੀਤ ਕੌਰ, ਕੇ. ਸਾਧੂ ਸਿੰਘ, ਸੰਦੀਪ ਕੌਰ, ਜਸਪਾਲ ਸਿੰਘ, ਕੇਵਲ ਮਾਣਕਪੁਰੀ, ਬਲਬੀਰ ਜਲਾਲਾਬਾਦੀ, ਬਿੰਦਰ ਭੁਮਸੀ, ਕਹਾਣੀਕਾਰ ਗੁਰਪਾਲ ਲਿੱਟ, ਦਰਸ਼ਨ ਗਿੱਲ, ਰਾਮ ਸਿੰਘ ਅਲਬੇਲਾ, ਡਾ. ਜਸਕਿਰਨ ਕੌਰ, ਵਾਹਿਦ, ਹਰਭਜਨ ਸਿੰਘ, ਰਘਬੀਰ ਭਰਤ, ਤੇਜਿੰਦਰਬੀਰ ਸਾਜਿਦ, ਹਰਸਿਮਰਨ ਕੌਰ, ਰਾਜਿੰਦਰ ਕੌਰ, ਬਲਬੀਰ ਕੌਰ ਪੰਧੇਰ, ਉਜਾਗਰ ਸਿੰਘ, ਡਾ. ਸੁਰਿੰਦਰ ਕੌਰ ਭੋਗਲ, ਛਿੱਬਰ ਸਹੇੜੀ, ਸਤਨਾਮ ਜੌਹਲ । ਸਮਾਗਮ ਦਾ ਸਟੇਜ਼ ਸਕੱਤਰ ਵਜੋਂ ਸੰਚਾਲਣ ਡਾ. ਅਰਵਿੰਦਰ ਕੌਰ ਕਾਕੜਾ ਨੇ ਕੀਤਾ । ਅਖੀਰ ਵਿੱਚ ਮਾਲਵਾ ਰਿਸਰਚ ਸੈਂਟਰ ਵੱਲੋਂ ਆਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਫਕੀਰ ਈਸ਼ਵਰ ਦਾਸ ਨੇ ਕੀਤਾ।

2 thoughts on ““ਸ਼ੇਰ ਸਿੰਘ ਕੰਵਲ ਵਿਚਾਰਧਾਰਾ ਅਤੇ ਮੂਲ ਪਾਠ” ਪੁਸਤਕ ਦੇ ਸੰਦਰਭ ਵਿੱਚ ਹੋਈ ਵਿਚਾਰ ਚਰਚਾ

Comments are closed.

Welcome to Punjabi Akhbar

Install Punjabi Akhbar
×
Enable Notifications    OK No thanks