ਸੁਪਰੀਤ ਦੀ ਹੋਈ ਬੇ ਵਕਤੀ ਮੌਤ ਦਾ ਦੁੱਖ

supreet_kaur

ਆਸਟ੍ਰੇਲੀਆ ਦੀ ਸਰਬ-ਉੱਚ ਸਿੱਖ ਖੇਡ ਸੰਸਥਾ ਐਨਸੈਕ ਅਤੇ ਆਸਟ੍ਰੇਲੀਆ ਦੇ 53 ਖੇਡ ਕਲੱਬ ਬੜੇ ਦੁਖੀ ਹਿਰਦੇ ਨਾਲ ਸੁਪਰੀਤ ਦੀ ਹੋਈ ਬੇ ਵਕਤੀ ਮੌਤ ਦਾ ਦੁੱਖ ਪਰਗਟ ਕਰਦੀ ਹੈ। ਸੁਪਰੀਤ ਕੌਰ ਪਿਛਲੇ ਦੱਸ ਸਾਲ ਤੋਂ ਲਗਾਤਾਰ ਸਿੱਖ ਖੇਡਾਂ ਦੀ ਸਟਾਰ ਖਿਡਾਰਨ ਰਹੀ ਹੈ। ਇਸ ਦੌਰਾਨ ਉਹ ਪਰਥ ਨੈਟਬਾਲ ਟੀਮ ਦੀ ਹਰਮਨ ਪਿਆਰੀ ਖਿਡਾਰਨ ਰਹੀ ਹੈ। ਉਸ ਦੀ ਲਗਨ ਅਤੇ ਜੂਨੀਅਰ ਖਿਡਾਰਨਾ ਨੂੰ ਉਤਸ਼ਾਹਿਤ ਕਰਨ ਦੇ ਗੁਣ, ਸੁਪਰੀਤ ਦੀ ਘਾਟ ਹਮੇਸ਼ਾ ਮਹਿਸੂਸ ਕਰਵਾਉਂਦੇ ਰਹਿਣਗੇ।
ਕਮੇਟੀ ਦੇ ਪ੍ਰਧਾਨ ਸ. ਅਮਨਦੀਪ ਸਿੰਘ ਸਿੱਧੂ ਸਮੇਤ ਮਨਜੀਤ ਬੋਪਾਰਾਏ, ਸੁਖਦੀਪ ਸਿੰਘ ਦਿਉਲ, ਮੋਹਨ ਸਿੰਘ ਨਾਗਰਾ, ਮਾਇਕਲ ਸਿੰਘ, ਮਿੰਟੂ ਬਰਾੜ, ਜਸਬੀਰ ਰੰਧਾਵਾ, ਮਹਾਨਬੀਰ ਸਿੰਘ ਗਰੇਵਾ ਅਤੇ ਮਹਿਲਾ ਵਿੰਗ ਦੀ ਇਨੰਚਾਰਜ ਰਿਮੀ ਗੁਰਮ ਵਲੋਂ ਸੁਪਰੀਤ ਦੇ ਮਾਪਿਆਂ ਨੂੰ ਸਾਂਝਾ ਸ਼ੋਕ ਪੱਤਰ ਭੇਜ ਕੇ ਇਸ ਦੁਖ ਦੀ ਘੜੀ ਵਿੱਚ ਦੁਖ ਵੰਡਾਇਆ ਹੈ ਅਤੇ ਆਉਣ ਵਾਲੀਆਂ ਐਡੀਲੇਡ ਦੀਆਂ ਸਿੱਖ ਖੇਡਾਂ ਵਿੱਚ ਸ਼ਰਧਾਜਲ਼ੀ ਭੇਂਟ ਕੀਤੀ ਜਾਵੇਗੀ।

Install Punjabi Akhbar App

Install
×