ਦੂਰਦਰਸ਼ਨ ਦੇ ਨਿਊਜ਼ ਰੀਡਰ ਪ੍ਰੋ. ਕੰਵਲਜੀਤ ਸਿੰਘ ਢੁੱਢੀਕੇ ਦੀ ਮੌਤ ‘ਤੇ ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਦੁੱਖ ਪ੍ਰਗਟ

NZ PIC 29 Sep-2
ਦੂਰਦਰਸ਼ਨ ਜਲੰਧਰ ਦੇ ਚਰਚਿਤ ਨਿਊਜ਼ ਰੀਡਰ ਪ੍ਰੋ. ਕੰਵਲਜੀਤ ਸਿੰਘ (50) ਜੋ ਕਿ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਦੇ ਵਿਚ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾਅ ਰਹੇ ਸਨ ਦਾ ਕੱਲ੍ਹ ਦਿਆਨੰਦ ਹਸਪਤਾਲ ਦੇ ਵਿਚ ਕੁਝ ਦਿਨ ਬਿਮਾਰ ਰਹਿਣ ਉਪਰੰਤ ਦਿਹਾਂਤ ਹੋ ਗਿਆ। ਇਸ ਦੁੱਖ ਭਰੀ ਖਬਰ ਦੇ ਨਾਲ ਪੂਰੇ ਵਿਸ਼ਵ ਵਿਚ ਵਸਦੇ ਮੀਡੀਆ ਕਰਮੀਆਂ ਨੂੰ ਗਹਿਰਾ ਸਦਮਾ ਪਹੁੰਚਿਆ ਹੈ। ਨਿਊਜ਼ੀਲੈਂਡ ਪੰਜਾਬੀ ਮੀਡੀਆ ਵੱਲੋਂ ਵੀ ਪ੍ਰੋ. ਢੁੱਡੀਕੇ ਦੇ ਦਿਹਾਂਤ ਉਤੇ ਸਾਂਝੇ ਰੂਪ ਵਿਚ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਹੈ। ਪ੍ਰੋ. ਢੁੱਡੀਕੇ ਜਿੱਥੇ ਇਕ ਸੁਹਿਰਦ ਇਨਸਾਨ ਸਨ ਉਥੇ ਉਹ ਪੰਜਾਬੀ ਖੇਡਾਂ ਦੇ ਵਿਚ ਵੀ ਆਪਣਾ ਬਹੁ ਕੀਮਤੀ ਯੋਗਦਾਨ ਪਾਉਂਦੇ ਰਹੇ ਹਨ। ਰੇਡੀਓ ਸਪਾਈਸ, ਪੰਜਾਬੀ ਹੈਰਲਡ, ਕੂਕ ਸਮਾਚਾਰ, ਐਨ. ਜ਼ੈਡ. ਤਸਵੀਰ, ਪੰਜਾਬ ਐਕਸਪ੍ਰੈਸ, ਨੱਚਦਾ ਪੰਜਾਬ, ਰੇਡੀਓ ਹਮ ਐਫ. ਐਮ. ਅਤੇ ਹੋਰ ਪੰਜਾਬੀ ਮੀਡੀਆ ਨਾਲ ਜੁੜੀਆਂ ਸਖਸ਼ੀਅਤਾਂ ਨੇ ਪ੍ਰੋ. ਕੰਵਲਜੀਤ ਸਿੰਘ ਦੀ ਹੋਈ ਮੌਤ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ ਅਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ।

Install Punjabi Akhbar App

Install
×