ਕੇਂਦਰੀ ਸਭਾ ਵਲੋਂ ਗੰਧਰਵ ਸੇਨ ਦੇ ਦੇਹਾਂਤ ‘ਤੇ ਦੁੱਖ ਦਾ ਇਜ਼ਹਾਰ

IMG_6149

ਨਿਊਯਾਰਕ/ ਚੰਡੀਗੜ੍ਹ  15 ਮਾਰਚ ( ਗੋਗਨਾ )- ਬੀਤੇ ਦਿਨ ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਦੇ ਸਾਬਕਾ ਜਨਰਲ ਸਕੱਤਰ, ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਦੇ ਦੇਹਾਂਤ ਉਪਰ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਨੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨਰਲ ਸਕੱਤਰ ਸੁਸ਼ੀਲ ਦੁਸਾਂਝ ਨੇ ਇਥੋਂ ਜਾਰੀ ਇਕ ਪ੍ਰੈੱਸ ਬਿਆਨ ‘ਚ ਕਾਮਰੇਡ ਗੰਧਰਵ ਸੇਨ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਮੁੱਚੇ ਲੇਖਕ ਭਾਈਚਾਰੇ ਵਲੋਂ ਸ਼ਰਧਾਂਜਲੀ ਭੇਟ ਕੀਤੀ।

ਕਾਮਰੇਡ ਗੰਧਰਵ ਸੇਨ ਦੇ ਇਨਕਲਾਬੀ ਜੀਵਨ ਸਫ਼ਰ ਦਾ ਜ਼ਿਕਰ ਕਰਦਿਆਂ ਲੇਖਕ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਆਖਰੀ ਸਮੇਂ ਤੱਕ ਦੇਸ਼ ਦੇ ਆਮ ਆਵਾਮ ਦੀ ਬਿਹਤਰੀ ਲਈ ਚਲਦੇ ਸੰਘਰਸ਼ਾਂ ‘ਚ ਆਪਣੀ ਸ਼ਮੂਲੀਅਤ ਜਾਰੀ ਰੱਖੀ, ਜੋ ਭਵਿੱਖ ਦੀ ਪੀੜ੍ਹੀ ਲਈ ਰਾਹ ਦਸੇਰੇ ਦਾ ਕੰਮ ਕਰੇਗੀ। ਉਨ੍ਹਾਂ ਨੇ ਗ਼ਦਰ ਪਾਰਟੀ ਦੀ ਵਿਚਾਰਧਾਰਾ ਨੂੰ ਕਿਰਤੀ ਪਾਰਟੀ ਦੇ ਝੰਡੇ ਹੇਠ ਅੱਗੇ ਤੋਰਿਆ। ਉਹ ਸਦਾ ਲੋਕ ਮੁਕਤੀ ਸੰਗਰਾਮ ਦੇ ਸਫ਼ਰ ‘ਤੇ ਰਹੇ। ਲੇਖਕ ਆਗੂਆਂ ਨੇ ਕਿਹਾ ਕਿ ਕੇਂਦਰੀ ਸਭਾ ਸਾਥੀ ਗੰਧਰਵ ਸੇਨ ਦੇ ਇਨਕਲਾਬੀ ਜੀਵਨ ਸੰਗਰਾਮ ਅੱਗੇ ਸਿਰ ਝੁਕਾਉਂਦੀ ਹੈ।

Install Punjabi Akhbar App

Install
×