ਪ੍ਰਸਿੱਧ ਪੰਜਾਬੀ ਗਾਇਕ ਧਰਮਪ੍ਰੀਤ ਜੋ ਕਿ ਪਿੰਡ ਬਿਲਾਸਪੁਰ ਜ਼ਿਲ੍ਹਾ ਮੋਗਾ ਦਾ ਹੋਣਹਾਰ ਨੋਜਵਾਨ ਸੀ 1993 ਤੋਂ ਪੰਜਾਬੀ ਗਾਇਕੀ ਦੇ ਅਕਾਸ਼ ਵਿਚ ਡੇਢ ਦਹਾਕੇ ਤੋਂ ਚਮਕ ਰਿਹਾ ਸੀ, ਬੀਤੀ 8 ਜੂਨ ਨੂੰ ਇਸ ਦੁਨੀਆ ਨੂੰ ਖੁਦ ਹੀ ਅਲਵਿਦਾ ਕਹਿ ਗਿਆ। ਨਿਊਜ਼ੀਲੈਂਡ ਵਸਦੇ ਉਨ੍ਹਾਂ ਦੇ ਬਹੁਤ ਹੀ ਅਜ਼ੀਜ ਦੋਸਤ ਅਤੇ ਸਟਾਰ ਗਾਇਕ ਹਰਦੇਵ ਮਾਹੀਨੰਗਲ, ਸਥਾਨਿਕ ਪੰਜਾਬੀ ਗਾਇਕ ਕੰਵਲਜੀਤ ਰਾਣੇਵਾਲ, ਗਾਇਕ, ਦੀਪਾ ਡੁਮੇਲੀ ਅਤੇ ਪੰਜਾਬੀ ਗੀਤ ਤੇ ਗੀਤਕਾਰੀ ਨਾਲ ਜੁੜੀਆਂ ਸਾਰੀਆਂ ਸਖਸ਼ੀਅਤਾਂ ਨੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਹੈ।
ਪੰਜਾਬੀ ਮੀਡੀਆ ਤੋਂ ਰੇਡੀਓ ਸਪਾਈਸ, ਹਮ ਐਫ.ਐਮ., ਕੂਕ ਸਮਾਚਾਰ, ਐਨ.ਜ਼ੈਡ. ਤਸਵੀਰ, ਪੰਜਾਬ ਐਕਸਪ੍ਰੈਸ, ਅਤੇ ਰੇਡੀਓ ਪਲੈਨੈਂਟ ਐਫ. ਐਮ. ਦੇ ਸਾਰੇ ਮੀਡੀਆ ਕਰਮੀਆਂ ਵੱਲੋਂ ਵੀ ਦੁੱਖ ਪ੍ਰਗਟ ਕੀਤਾ ਗਿਆ ਹੈ।
ਧਰਮਪ੍ਰੀਤ ਹੁਣ ਤੱਕ 12 ਐਲਬਮਾਂ ਪੰਜਾਬੀ ਸਭਿਆਚਾਰਕ ਗੀਤਾਂ ਦੀਆਂ ਅਤੇ ਦੋ ਧਾਰਮਿਕ ਐਲਬਮਾਂ ‘ਪੜ੍ਹ ਸਤਿਗੁਰ ਦੀ ਬਾਣੀ’ ਅਤੇ ‘ਜੇ ਰੱਬ ਮਿਲਜੇ’ ਪੰਜਾਬੀ ਸਰੋਤਿਆਂ ਦੀ ਝੋਲੀ ਪਾ ਚੁੱਕਾ ਹੈ।