ਨਿਊਜ਼ੀਲੈਂਡ ਸਿੱਖ ਭਾਈਚਾਰਾ: ਮਨਮੀਤ ਸਿੰਘ ਭੁੱਲਰ ਐਮ. ਐਲ. ਏ. ਕੈਨੇਡਾ ਦੀ ਸੜਕ ਦੁਰਘਟਨਾ ‘ਚ ਹੋਈ ਮੌਤ ਉਤੇ ਦੁੱਖ ਪ੍ਰਗਟ

ਬੀਤੀ 23 ਨਵੰਬਰ ਨੂੰ ਕੈਲਗਰੀ (ਕੈਨੇਡਾ) ਤੋਂ ਐਮ. ਐਲ.ਏ. ਸ. ਮਨਮੀਤ ਸਿੰਘ ਭੁੱਲਰ ਦੀ ਸੜਕ ਕਿਨਾਰੇ ਇਕ ਦੁਰਘਟਨਾ ਦੇ ਵਿਚ ਮੌਤ ਹੋ ਗਈ ਸੀ। ਉਸ ਸਮੇਂ ਉਹ ਕਿਸੇ ਦੀ ਸਹਾਇਤਾ ਵਾਸਤੇ ਉਥੇ ਰੁਕੇ ਸਨ। ਬਰਫਬਾਰੀ ਹੋਣ ਕਰਕੇ ਇਕ ਟਰੱਕ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਦੁੱਖ ਦੀ ਘੜੀ ਨਿਊਜ਼ੀਲੈਂਡ ਦੇ ਸਿੱਖ ਭਾਈਚਾਰੇ ਨੇ ਵੀ ਇਸ ਹੋਣਹਾਰ ਸਿੱਖ ਆਗੂ ਦੇ ਪਰਿਵਾਰ ਅਤੇ ਕੈਨੇਡਾ ਦੀ ਸਿੱਖ ਕਮਿਊਨਿਟੀ ਦੇ ਨਾਲ ਅਫਸੋਸ ਪ੍ਰਗਟ ਕੀਤਾ ਹੈ। ਨਿਊਜ਼ੀਲੈਂਡ ਤੋਂ ਭਾਈ ਸਰਵਣ ਸਿੰਘ ਅਗਵਾਨ, ਸ. ਖੜਗ ਸਿੰਘ, ਸ. ਅਰਮਿੰਦਰ ਸਿੰਘ  ਸੰਧੂ, ਸ. ਗੁਰਿੰਦਰ ਸਿੰਘ ਸੀ.ਏ., ਸ. ਕੁਲਦੀਪ ਸਿੰਘ ਰਾਜਾ, ਸ. ਫਤਿਹ ਸਿੰਘ ਟੀਪੁਕੀ, ਸ. ਨਾਜਰ ਸਿੰਘ ਪਾਪਾਮੋਆ, ਸ. ਦਾਰਾ ਸਿੰਘ, ਸ. ਕੁਲਵੰਤ ਸਿੰਘ ਖੈਰਾਬਾਦੀ, ਸ. ਕੁਲਦੀਪ ਸਿੰਘ-ਸ. ਰਣਵੀਰ ਸਿੰਘ ਲਾਲੀ ਡ੍ਰੀਮ ਹੋਮਜ,  ਸ. ਜਗਜੀਤ ਸਿੰਘ ਕੰਗ, ਚਰਨਜੀਤ ਸਿੰਘ ਬਿਨਿੰਗ, ਸ. ਹਰਜੀਤ ਸਿੰਘ ਜੀਤਾ, ਸ. ਮਨਜੀਤ ਸਿੰਘ ਰੀਹਲ ਅਤੇ ਸ. ਜਸਵਿੰਦਰ ਸਿੰਘ ਮਾਲੋਆ ਆਸਟਰੇਲੀਆ ਹੋਰਾਂ ਵੀ ਆਪਣਾ ਦੁੱਖ ਪ੍ਰਗਟ ਕੀਤਾ ਹੈ ਅਤੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਸ. ਮਨਮੀਤ ਸਿੰਘ ਕੈਨੇਡਾ ਦੇ ਜੰਮਪਲ ਸਨ ਪਰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਹਮੇਸ਼ਾ ਜੁੜੇ ਹੋਏ ਸਨ। ਉਹ ਗੁਰਬਾਣੀ ਦੇ ਪੱਕੇ ਧਾਰਨੀ ਸਨ ਅਤੇ ਸਾਬਿਤ ਸੂਰਤ ਸਰਦਾਰ ਸਨ। ਉਨ੍ਹਾਂ ਅਫਗਾਨਿਸਤਾਨ ਵਸਦੇ ਸਿੱਖਾਂ ਦੇ ਹੱਕਾਂ ਵਿਚ ਬੜੇ ਵੱਡੇ ਪੱਧਰ ਉਤੇ ਆਵਾਜ਼ ਉਠਾਈ ਸੀ ਅਤੇ ਬਹੁਤ ਕੁਝ ਕਰਨ ਵਾਲੇ ਸਨ।

Install Punjabi Akhbar App

Install
×