ਪ੍ਰਿੰਸੀਪਲ ਤਰਸੇਮ ਬਾਹੀਆ, ਤਾਰਨ ਗੁਜਰਾਲ ਤੇ ਪ੍ਰੋ. ਕੁਲਵੰਤ ਗਰੇਵਾਲ ਦੇ ਵਿਛੋੜੇ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ

ਅਵਾਮੀ ਜੱਥੇਬੰਦੀਆਂ ਦੇ ਸਿਰੜੀ ਕਾਰਕੁਨ, ਲੇਖਕ ਪ੍ਰਿੰਸੀਪਲ ਤਰਸਮੇਮ ਬਾਹੀਆ, ਪੰਜਾਬੀ ਦੀ ਚਰਿਚੱਤ ਕਵਿੱਤਰੀ ਤਾਰਨ ਗੁਜਰਾਲ ਅਤੇ ਸ਼ਾਇਰ ਪ੍ਰੋ. ਕੁਲਵੰਤ ਗਰੇਵਾਲ ਦੇ ਵਿਛੋੜੇ ਉਪਰ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ, ਇਪਟਾ ਦੇ ਕਾਰਕੁਨ ਸੰਜੀਵਨ ਸਿੰਘ, ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਕੇ.ਐਨ.ਐਸ ਸੇਖੋਂ ਅਤੇ ਸਰਘੀ ਪ੍ਰਵੀਰ ਦੇ ਰੰਗਕਰਮੀ ਸੰਜੀਵ ਦੀਵਾਨ ਕੁੱਕੂ ਅਤੇ ਰੰਜੀਵਨ ਸਿੰਘ ਨੇ ਕਿਹਾ ਕਿ ਅਨੇਕਾਂ ਪੁਸਤਕਾਂ ਦੇ ਕਰਤਾ ਤਿੰਨੇ ਸ਼ਖਸ਼ੀਅਤਾਂ ਨੇ ਸਾਰੀ ਜ਼ਿੰਦਗੀ ਕਲਮ ਅਤੇ ਅਵਾਮੀ ਜੱਥੇਬੰਦੀਆਂ ਜ਼ਰੀਏ ਸਮਾਜਿਕ ਸਰੋਕਾਰਾਂ ਨੂੰ ਪ੍ਰਮੁੱਖਤਾ ਦਿੱਤੀ।ਇਨਾਂ ਦੇ ਵਿਛੌੜੇ ਨਾਲ ਇਨਾਂ ਦੇ ਪ੍ਰੀਵਾਰਾਂ ਅਤੇ ਸਾਹਿਤਕ ਤੇ ਸਮਾਜਿਕ ਖੇਤਰ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।

Install Punjabi Akhbar App

Install
×