ਖੱਬੀ ਲਹਿਰ ਨੂੰ ਸਮਰਪਿਤ ਕਮਿਊਨਿਸਟ ਆਗੂ – ਕਾ: ਜੱਗਰ ਸਿੰਘ ਭੁੱਲਰ

IMG-20181205-WA0022

 

ਅੱਜ ਦੇ ਹਰ ਨੌਜਵਾਨ ਦੀ ਸੋਚ ਕਮਿਊਨਿਸਟ ਹੈ, ਹਰ ਨੌਜਵਾਨ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ ‘ਚ ਕੁੱਦਣ ਲਈ ਵੀ ਤਿਆਰ ਹੈ, ਪਰ ਉਹਨਾਂ ਨੂੰ ਸਹੀ ਰਸਤਾ ਸਮਝਾਉਣ ਦੀ ਲੋੜ ਹੈ ਤਾਂ ਜੋ ਉਹ ਨਿਸ਼ਾਨੇ ਤੇ ਪਹੁੰਚ ਸਕਣ। ਖੱਬੀ ਲਹਿਰ ‘ਚ ਆਈ ਖੜੋਤ ਕਾਰਨ ਨੌਜਵਾਨ ਇਸਤੋਂ ਦੂਰ ਹੋ ਗਏ ਸਨ, ਅੱਜ ਯੋਗ ਅਗਵਾਈ ਨਾਲ ਨੌਜਵਾਨਾਂ ਨੂੰ ਹੋਰ ਰਸਤਿਆਂ ਤੋਂ ਮੋੜਾ ਦੇ ਕੇ ਲੋਕ ਪੱਖੀ ਸੰਘਰਸਾਂ ਰਾਹੀਂ ਸਹੀ ਰਸਤੇ ਤੋਰ ਕੇ ਖੱਬੀ ਲਹਿਰ ਨੂੰ ਪ੍ਰਚੰਡ ਕਰਨਾ ਹੀ ਦੇਸ਼ ਦੇ ਹਿਤ ਵਿੱਚ ਹੋਵੇਗਾ, ਕਿਉਂਕਿ ਅੱਜ ਫਿਰਕਾਪ੍ਰਸਤੀ ਤੇ ਸਮਾਜਿਕ ਕੁਰੀਤੀਆਂ ਭਾਰੂ ਹੋ ਗਈਆਂ ਹਨ, ਰਾਜਨੀਤੀ ਵਿੱਚ ਨਿਘਾਰ ਆ ਗਿਆ ਹੈ। ਮਹਿੰਗਾਈ ਲੋਕਾਂ ਦੇ ਵੱਸ ਤੋਂ ਬਾਹਰ ਹੋ ਗਈ ਹੈ ਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ, ਇਹਨਾਂ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਖੱਬੀ ਲਹਿਰ ਨੂੰ ਮਜਬੂਤ ਕਰਨਾ ਹੀ ਹੈ।

ਇਹ ਵਿਚਾਰ ਜਿਲ੍ਹਾ ਬਠਿੰਡਾ ਦੇ ਪਿੰਡ ਭੁੱਚੋ ਕਲਾਂ ਦੇ ਉਸ ਬਜੁਰਗ ਕਮਿਊਨਿਸਟ ਜੱਗਰ ਸਿੰਘ ਭੁੱਲਰ ਦੇ ਹਨ, ਜੋ ਅੱਧੀ ਸਦੀ ਤੋਂ ਵੀ ਵੱਧ ਸਮੇਂ ਤੋਂ ਕਮਿਊ૮ਨਿਸਟ ਪਾਰਟੀ ਦੇ ਹਰ ਸੰਘਰਸ ਵਿੱਚ ਮੋਹਰੀ ਭੂਮਿਕਾ ਨਿਭਾਉਂਦਾ ਹੋਇਆ ਅੱਜ ਮੰਜੇ ਦਾ ਪੱਕਾ ਸਾਥੀ ਬਣ ਚੁੱਕਾ ਹੈ। ਸਰੀਰਕ ਅੰਗ ਤਾਂ ਕੰਮ ਤੋਂ ਜਵਾਬ ਦੇਣ ਲੱਗ ਗਏ ਹਨ, ਪਰ ਖੱਬੀ ਲਹਿਰ ਦੀ ਚਿੰਤਾ ਅਜੇ ਵੀ ਉਸਦਾ ਖਹਿੜਾ ਨਹੀਂ ਛੱਡ ਰਹੀ। ਉਹ ਆਪਣਾ ਹਰ ਸਾਹ ਕਮਿਊਨਿਸਟ ਪਾਰਟੀ ਦੇ ਲੇਖੇ ਲਾ ਕੇ ਹੀ ਇਸ ਦੁਨੀਆਂ ਤੋਂ ਰੁਖ਼ਸਤ ਹੋਣਾ ਚਾਹੁੰਦਾ ਹੈ।
ਕਾ: ਜੱਗਰ ਸਿੰਘ ਜਵਾਨੀ ‘ਚ ਪੈਰ ਧਰਦਿਆਂ ਹੀ ਲੋਕ ਸੇਵਾ ਦੇ ਕੰਮਾਂ ‘ਚ ਦਿਲਚਸਪੀ ਲੈਣ ਲੱਗ ਗਿਆ ਸੀ, ਇਸੇ ਦੌਰਾਨ ਉਸਦਾ ਸੰਪਰਕ ਉਸ ਸਮੇਂ ਦੇ ਪ੍ਰਸਿੱਧ ਕਮਿਊਨਿਸਟ ਕਾ: ਗੁਰਚਰਨ ਸਿੰਘ ਰੰਧਾਵਾ ਤੇ ਕਾ: ਗੁਲਾਬ ਖਾਂ ਘੁੜੈਲੀ ਨਾਲ ਹੋਇਆ, ਉਹਨਾਂ ਦੀ ਪ੍ਰੇਰਨਾ ਨਾਲ ਉਹ 1965 ‘ਚ ਕਮਿਊਨਿਸਟ ਪਾਰਟੀ ਵਿੱਚ ਸਾਮਲ ਹੋ ਗਿਆ। ਉਸਨੇ ਕਾ: ਤੇਜਾ ਸਿੰਘ ਸੁਤੰਤਰ, ਕਾ: ਹਰਕਿਸਨ ਸਿੰਘ ਸੁਰਜੀਤ, ਕਾ: ਗੱਜਣ ਸਿੰਘ ਟਾਂਡੀਆ, ਕਾ: ਕਰਨੈਲ ਸਿੰਘ ਫਿੱਡਾ, ਕਾ: ਜਗੀਰ ਸਿੰਘ ਜੋਗਾ, ਕਾ: ਧਰਮ ਸਿੰਘ ਫੱਕਰ, ਕਾ: ਸਰਬਨ ਸਿੰਘ ਬੀਰ ਹੋਰਾਂ ਨਾਲ ਮਿਲ ਕੇ ਪਾਰਟੀ ਦੇ ਹਰ ਸੰਘਰਸ ਤੇ ਮੋਰਚੇ ਵਿੱਚ ਭਾਗ ਲਿਆ ਤੇ ਜੇਲ੍ਹਾਂ ਕੱਟੀਆਂ ਅਤੇ ਮੁਕੱਦਮਿਆਂ ਦਾ ਸਾਹਮਣਾ ਕੀਤਾ।
ਕਾ: ਜੱਗਰ ਸਿੰਘ ਨੇ ਦੱਸਿਆ ਕਿ ਵੱਖ ਵੱਖ ਮੋਰਚਿਆਂ ਦੌਰਾਨ ਉਹ ਦਿੱਲੀ, ਪਟਿਆਲਾ, ਬਠਿੰਡਾ ਜੇਲ੍ਹਾਂ ਵਿੱਚ ਰਹਿਣ ਤੋਂ ਇਲਾਵਾ ਅਨੇਕਾਂ ਥਾਨਿਆਂ ਵਿੱਚ ਕਈ ਕਈ ਰਾਤਾਂ ਬਿਤਾਈਆਂ। ਇਸ ਦੌਰਾਨ ਦਰਜਨਾਂ ਮੁਕੱਦਮੇ ਦਰਜ ਹੋਏ ਅਤੇ ਅਦਾਲਤਾਂ ਦੇ ਚੱਕਰ ਲਗਦੇ ਰਹੇ। ਸੁਨਾਮ ਮੋਰਚਾ, ਦਿੱਲੀ ਰੈਲੀ, ਖੁਸਹੈਸੀਅਤ ਮੋਰਚਾ, ਸਮਾਜਿਕ ਹੱਕਾਂ ਲਈ ਸੰਘਰਸ, ਰੇਲ ਰੋਕੋ ਪ੍ਰੋਗਰਾਮ ਹੜ੍ਹ ਮਾਰੇ ਲੋਕਾਂ ਲਈ ਸੰਘਰਸ, ਕਿਸਾਨ ਕਰਜਾ ਮੁਆਫੀ ਸੰਘਰਸ, ਮਹਿੰਗਾਈ ਵਿਰੁੱਧ ਮੋਰਚਾ ਆਦਿ ਤੋਂ ਇਲਾਵਾ ਪਾਰਟੀ ਦੀ ਹਰ ਰੈਲੀ ਕਾਨਫਰੰਸ ਵਿੱਚ ਭਾਗ ਲੈਂਦਾ ਰਿਹਾ ਹੈ, ਹੁਣ ਵੀ ਉਹ ਪੰਜਾਬ ਕਿਸਾਨ ਸਭਾ ਜਿਲ੍ਹਾ ਬਠਿੰਡਾ ਦਾ ਮੀਤ ਪ੍ਰਧਾਨ ਹੈ।
ਕਾ: ਜੱਗਰ ਸਿੰਘ ਭਾਵੇਂ ਸਕੂਲੀ ਵਿਦਿਆ ਤਾਂ ਹਾਸਲ ਨਹੀਂ ਕਰ ਸਕਿਆ, ਪਰ ਉਹ ਪੰਜਾਬੀ ਵਧੀਆ ਪੜ੍ਹ ਲੈਂਦਾ ਹੈ। ਹੁਣ ਮੰਜੇ ਦਾ ਸਾਥੀ ਬਣਨ ਤੇ ਉਹ ਰੋਜਾਨਾਂ ਦੋ ਅਖ਼ਬਾਰ ਪੜ੍ਹਦਾ ਹੈ ਅਤੇ ਦੇਸ਼ ‘ਚ ਵਾਪਰਦੀ ਹਰ ਘਟਨਾ ਬਾਰੇ ਉਹ ਵਿਚਾਰ ਚਰਚਾ ਕਰਦਾ ਹੈ। ਦੇਸ਼ ‘ਚ ਫੈਲ ਰਹੀਆਂ ਸਮਾਜਿਕ ਬੁਰਾਈਆਂ, ਅਤੇ ਖੱਬੀ ਲਹਿਰ ਵਿੱਚ ਆ ਰਹੀ ਖੜੋਤ ਤੋਂ ਉਹ ਬਹੁਤ ਚਿੰਤਤ ਹੈ। ਇਸਦੇ ਬਾਵਜੂਦ ਉਹ ਆਸਵੰਦ ਹੈ ਕਿ ਮੁੜ ਖੱਬੀ ਲਹਿਰ ਮਜਬੂਤ ਹੋਵੇਗੀ, ਦੇਸ਼ ਦਾ ਨੌਜਵਾਨ ਤਬਕਾ ਇਸਦੀ ਅਗਵਾਈ ਵਿੱਚ ਸੰਘਰਸ ਕਰੇਗਾ, ਜੋ ਦੇਸ ਦੇ ਹਿਤ ਵਿੱਚ ਹੋਵੇਗਾ। 96 ਸਾਲ ਦੀ ਉਮਰ ਵਿੱਚ ਕਾ: ਜੱਗਰ ਸਿੰਘ ਭੁੱਲਰ ਅੱਜ ਬਜੁਰਗ ਧਰਮਪਤਨੀ ਸ੍ਰੀਮਤੀ ਤੇਜ ਕੌਰ, ਪੁੱਤਾਂ ਨੂੰਹਾਂ, ਪੋਤਿਆਂ ਪੜੋਤਿਆਂ ਨਾਲ ਭਰੇ ਪਰਿਵਾਰ ਵਿੱਚ ਉਹ ਸੌਖ ਦਾ ਜੀਵਨ ਬਤੀਤ ਕਰ ਰਿਹਾ ਹੈ।
ਕਾ: ਜੱਗਰ ਸਿੰਘ ਭੁੱਲਰ ਦੀ ਲੋਕ ਸੇਵਾ, ਖੱਬੀ ਲਹਿਰ ਲਈ ਸਮਰਪਿਤ ਭਾਵਨਾ ਅਤੇ ਲੋਕਾਂ ਦੇ ਹੱਕਾਂ ਲਈ ਕੀਤੀ ਜੱਦੋਜਹਿਦ ਨੂੰ ਮੁੱਖ ਰਖਦਿਆਂ ਬੀਤੀ 2 ਦਸੰਬਰ ਨੂੰ ਕੌਮਾਂਤਰੀ ਪ੍ਰਸਿੱਧੀ ਵਾਲੇ ਮਹਾਨ ਕਮਿਊਨਿਸਟ ਕਾ: ਹਰਕਿਸਨ ਸਿੰਘ ਸੁਰਜੀਤ ਦੀ ਬਰਸੀ ਸਮਾਗਮ ਮੌਕੇ ਬੰਡਾਲਾ ਵਿਖੇ ਉਹਨਾਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।

(ਬਲਵਿੰਦਰ ਸਿੰਘ ਭੁੱਲਰ)

+91 988882-75913

Welcome to Punjabi Akhbar

Install Punjabi Akhbar
×
Enable Notifications    OK No thanks