ਕ੍ਰਿਸਮਿਸ ਆਈਲੈਂਡ ਦੇ ਡਿਟੈਂਸ਼ਨ ਸੈਂਟਰ ਵਿੱਚ ਹਿੰਸਾ -ਲਗਾਈ ਗਈ ਅੱਗ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੀ ਰਾਤ ਕ੍ਰਿਸਮਿਸ ਆਈਲੈਂਡ ਦੇ ਡਿਟੈਂਸ਼ਨ ਸੈਂਟਰ ਵਿੱਚ ਹਿੰਸਾ ਭੜਕ ਗਈ ਅਤੇ ਇਮਾਰਤ ਦੇ ਇੱਕ ਹਿੱਸੇ ਵਿੱਚ ਅੱਗ ਵੀ ਲਗਾਈ ਗਈ। ਇਮਾਰਤ ਦੀ ਛੱਤ ਉਪਰ ਕੁੱਝ ਲੋਕ ਚੜ੍ਹ ਕੇ ਜ਼ੋਰ ਜ਼ੋਰ ਦੀ ਚੀਖ ਚੀਖ ਕੇ ਕਹਿ ਰਹੇ ਸਨ ਕਿ ਆਹ ਦੇਖੋ ਜਦੋਂ ਲੋਕ ਮਾਯੂਸ ਹੋ ਜਾਂਦੇ ਹਨ ਤਾਂ ਫੇਰ ਕੀ ਕੁੱਝ ਕਰ ਸਕਦੇ ਹਨ…..। ਉਹ ਕਹਿ ਰਹੇ ਸਨ ਕਿ ਉਹ ਬਿਮਾਰ ਹਨ ਅਤੇ ਕੋਈ ਵੀ ਕਿਸੇ ਤਰ੍ਹਾਂ ਨਾਲ ਉਨ੍ਹਾਂ ਨਾਲ ਇਨਸਾਨਾਂ ਵਰਗਾ ਵਿਵਹਾਰ ਨਹੀਂ ਕਰ ਰਿਹਾ। ਉਹ ਇਹ ਵੀ ਕਹਿ ਰਹੇ ਸਨ ਕਿ ਸਾਡੇ ਨਾਲ ਅਰਬ ਦੇਸ਼ਾਂ ਦੇ ਲੋਕ ਵੀ ਹਨ, ਗੋਰੇ ਵੀ ਹਨ ਅਤੇ ਕਾਲ਼ੇ ਵੀ -ਸਭ ਬਿਮਾਰ ਹਨ ਅਤੇ ਨਿਰਾਸ਼ ਹੋ ਚੁਕੇ ਹਨ ਕਿਉਂਕਿ ਪੀਟਰ ਡਟਨ ਅਤੇ ਸਕਾਟ ਮੋਰੀਸਨ ਵੱਲੋਂ ਉਨ੍ਹਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਸਾਨੂੰ ਜਾਨਵਰਾਂ ਦੀ ਤਰ੍ਹਾਂ ਇਨ੍ਹਾਂ ਡਿਟੈਂਸ਼ਨ ਸੈਂਟਰਾਂ ਵਿੱਚ ਰੱਖਿਆ ਜਾ ਰਿਹਾ ਹੈ ਜਿੱਥੇ ਕਿ ਜ਼ਿੰਦਗੀ ਬਦ ਤੋਂ ਬਦਤਰ ਹੋ ਰਹੀ ਹੈ।
ਅੱਗ ਨਾਲ ਹਾਲੇ ਕਿੰਨਾ ਕੁ ਨੁਕਸਾਨ ਹੋਇਆ ਹੈ -ਇਸ ਦੀ ਜਾਣਕਾਰੀ ਬਾਰੇ ਹਾਲ ਦੀ ਘੜੀ ਇੰਤਜ਼ਾਰ ਕੀਤਾ ਜਾ ਰਿਹਾ ਹੈ।
ਇੱਥੇ ਰਹਿ ਰਹੇ ਸ਼ਰਣਾਰਥੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁੱਝ ਵੀ ਸਹੀ ਮਿਕਦਾਰ ਵਿੱਚ ਨਹੀਂ ਮਿਲਦਾ ਅਤੇ ਨਾ ਹੀ ਸਮੇਂ ਸਿਰ ਮਿਲਦਾ ਹੈ ਭਾਵੇਂ ਉਹ ਕੱਪੜੇ ਲੱਤੇ ਹੋਣ, ਸਿਗਰਟ ਹੋਵੇ, ਰਹਿਣ ਬਹਿਣ ਦੀ ਥਾਂ ਹੋਵੇ ਅਤੇ ਜਾਂ ਫੇਰ ਇੰਟਰਨੈਟ ਦੀ ਸੇਵਾ -ਸਭ ਕੁੱਝ ਬੇਕਾਰ ਹੈ ਅਤੇ ਉਨ੍ਹਾਂ ਨੂੰ ਇਸਤੋਂ ਇਲਾਵਾ ਹਰ ਦਿਨ ਤਾਲ਼ਿਆਂ ਅੰਦਰ ਬੰਦ ਕਰਕੇ ਰੱਖਿਆ ਜਾ ਰਿਹਾ ਹੈ।
ਹੋਰ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

Install Punjabi Akhbar App

Install
×