ਸਰਕਾਰ ਕਿਸਾਨ ਗੱਜਣ ਸਿੰਘ ਨੂੰ ਸ਼ਹੀਦ ਐਲਾਨੇ ‘ਅਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਵੇ -ਪ੍ਰਧਾਨ ਬੋਹੜ ਰੁਪਈਆਂਵਾਲਾ

(ਬੋਹੜ ਸਿੰਘ ਰੁਪਈਆਂਵਾਲਾ ਜਿਲ੍ਹਾ ਪ੍ਰਧਾਨ ਬੀ ਕੇ ਯੂ ਸਿੱਧੂਪੁਰ ਅਤੇ ਹੋਰ ਕਿਸਾਨ ਮਿਤ੍ਰਕ ਗੱਜਣ ਸਿੰਘ ਦੀ ਮੌਤ ਦੇ ਰੋਸ ਵਜੋਂ ਧਰਨਾ ਦਿੰਦੇ ਹੋਏ…… (ਤਸਵੀਰ – ਗੁਰਭੇਜ ਸਿੰਘ ਚੌਹਾਨ))

ਫਰੀਦਕੋਟ — ਬੀਤੇ ਦਿਨ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਗਏ ਕਿਸਾਨ ਗੱਜਣ ਸਿੰਘ ਪਿੰਡ ਖੱਟਰਾਂ ਤਹਿਸੀਲ ਸਮਰਾਲਾ ਜਿਲ੍ਹਾ ਲੁਧਿਆਣਾ ਦੀ ਕਿਸਾਨ ਅੰਦੋਲਨ ਦੌਰਾਨ ਮੌਤ ਹੋ ਗਈ ਸੀ। ਜਿਸ ਦੀ ਮਿਤ੍ਰਕ ਦੇਹ ਸਿਵਲ ਹਸਪਤਾਲ ਬਹਾਦਰਗੜ੍ਹ ਵਿਖੇ ਰੱਖੀ ਗਈ ਹੈ ਤੇ ਕਿਸਾਨਾ ਨੇ ਰੋਸ ਵਜੋਂ ਸਿਵਲ ਹਸਪਤਾਲ ਦੇ ਸਾਹਮਣੇ ਧਰਨਾਂ ਲਗਾ ਦਿੱਤਾ ਹੈ ਅਤੇ ਕਿਸਾਨਾਂ ਦੀ ਸਰਕਾਰ ਤੋਂ ਮੰਗ ਹੈ ਕੇ ਕਿਸਾਨ ਦੇ ਪਰਿਵਾਰ ਦੇ ਇੱਕ ਮੈਂਬਰ ਨੂੰ ਪੱਕੀ ਸਰਕਾਰੀ ਨੌਕਰੀ, ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਰਾਜ ਘਾਟ ਦਿੱਲੀ ਵਿੱਚ ਅੰਤਿਮ ਸੰਸਕਾਰ ਕੀਤਾ ਜਾਵੇ। ਇਹ ઠਜਾਣਕਾਰੀ ਬੋਹੜ ਸਿੰਘ ਰੁਪਈਆਂਵਾਲਾ ਜਿਲ੍ਹਾ ਫ਼ਰੀਦਕੋਟ ਪ੍ਰਧਾਨ ਬੀਕੇਯੂ ਸਿੱਧੂਪੁਰ ਨੇ ਫੋਨ ਤੇ ਗੱਲਬਾਤ ਕਰਦੇ ਹੋਏ ਦੱਸੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕਿਸਾਨ ਗੱਜਣ ਸਿੰਘ ઠਨੂੰ ਸ਼ਹੀਦ ਐਲਾਨੇ ਅਤੇ ਉਸਦੀ ਮੌਤ ਦੇ ਜਿਮੇਂਵਾਰ ਹਰਿਆਣੇ ਦੇ ਸਰਕਾਰੀ ਅਧਿਕਾਰੀਆਂ ਤੇ ਕਤਲ ਦਾ ਕੇਸ ਦਰਜ਼ ਕੀਤਾ ਜਾਵੇ , ਕਿਉਂਕਿ ਕਿਸਾਨ ਜਦੋਂ ਦਿੱਲੀ ਵੱਲ ਨੂੰ ਸ਼ਾਂਤਮਈ ਢੰਗ ਨਾਲ ਮੋਦੀ ਸਰਕਾਰ ਵਿਰੁੱਧ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੂਚ ਕਰ ਰਹੇ ਸਨ ਤਾਂ ઠਰਸਤੇ ਵਿੱਚ ਹਰਿਆਣਾ ਦੀ ਖੱਟਰ ਸਰਕਾਰ ਨੇ ਆਪਣੇ ਅਧਿਕਾਰੀਆ ਤੋਂ ਕਿਸਾਨਾਂ ਤੇ ਪਾਣੀ ਦੀਆ ਬੁਛਾੜਾਂ ਮਰਵਾਈਆਂ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ,ਲਾਠੀਚਾਰਜ਼ ਕੀਤਾ ਤੇ ਬੁਰੀ ਤਰ੍ਹਾਂ ਕਿਸਾਨਾਂ ਤੇ ਤਸ਼ੱਦਦ ਢਾਹਿਆ। ਜਿਸ ਕਾਰਨ ਇਸ ਕਿਸਾਨ ਦੀ ਮੌਤ ਹੋ ਗਈ ਸੀ ਜਿਸ ਦੀ ਜਿਮੇਂਵਾਰ ਹਰਿਆਣਾ ਸਰਕਾਰ ਹੈ ઠਉਨ੍ਹਾਂ ਗੋਦੀ ਮੀਡੀਆ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਕਿਸਾਨਾਂ ਤੇ ਜੋ ਜ਼ੁਲਮ ਹਰਿਆਣਾ ਸਰਕਾਰ ਨੇ ਢਾਹਿਆ ਉਹ ਦਿਖਾਇਆ ਨਹੀਂ ਗਿਆ। ਉਨ੍ਹਾਂ ਕਿਹਾ ਮੋਦੀ ਸਰਕਾਰ ਕੋਆਪਰੇਟ ਘਰਾਣਿਆਂ ਦੀ ਦਲਾਲ ‘ਤੇ ਦੇਸ ਦੇ ਅੰਨਦਾਤੇ ਦੀ ਦੁਸ਼ਮਣ ਬਣੀ ਹੋਈ ਹੈ॥ ਅਸੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਪੂਰੀ ਤਿਆਰੀ ਨਾਲ ਕੁੰਡਲੀ ਬਾਰਡਰ ਤੇ ਪਹੁੰਚੇ ਹਾਂ ਅਤੇ ਜਦੋਂ ਤੱਕ ਮੋਦੀ ਸਰਕਾਰ ਕਾਨੂੰਨਾਂ ਨੂੰ ਸਿਰੇ ਤੋਂ ਖਾਰਜ਼ ਨਹੀਂ ਕਰਦੀ ਅਸੀਂ ਪਿੱਛੇ ઠਹਟਣ ਵਾਲੇ ਨਹੀਂ ਤੇ ਇਸ ਸਘੰਰਸ਼ ਨੂੰ ਆਉਣ ਵਾਲੇ ਦਿਨਾਂ ਵਿੱਚ 100ਗੁਣਾਂ ਵਧਾ ਕੇ ਭਾਜਪਾ ਸਰਕਾਰ ਤੋਂ ਆਪਣੇ ਹੱਕ ਲੈ ਕੇ ਪੰਜਾਬ ਵਾਪਸੀ ਕਰਾਂਗੇ ॥ਇਸ ਮੌਕੇ ਕਾਕਾ ਸਿੰਘ ਕੋਟੜਾ ਜਨਰਲ ਸਕੱਤਰ ਪੰਜਾਬ,ਬਲਦੇਵ ਸਿੰਘ ਸੰਦੇਹਾ ਪ੍ਰਧਾਨ ਬਠਿੰਡਾ,,ਮਲੂਕ ਸਿੰਘ ਹਰੀਕੇ ਪ੍ਰਧਾਨ ਮਾਨਸਾ,ਗੁਰਮੀਤ ਸਿੰਘ ਘੋੜੇ ਚੱਕ ਪ੍ਰਧਾਨ ਫ਼ਿਰੋਜਪੁਰ ਪੱਛਮੀ,ਰਜਿੰਦਰ ਸਿੰਘ ਬਲਾਕ ਪ੍ਰਧਾਨ ਸਾਦਿਕ, ਜਗਸੀਰ ਸਿੰਘ ਸਾਧੂਵਾਲਾ, ਗੁਰਮੀਤ ਸਿੰਘ ਵੀਰੇਵਾਲਾ ਅਤੇ ਅਨੇਕਾ ਕਿਸਾਨ ਹਾਜ਼ਰ ਸਨ॥

Install Punjabi Akhbar App

Install
×