ਟੈਨਿਸ ਦੀ ਖੇਡ ਨੂੰ ਨਿਚਲੇ ਪੱਧਰ ਤੋਂ ਹੀ ਵਧੀਆ ਬਣਾਉਣ ਵਾਸਤੇ ਏ.ਟੀ.ਪੀ. ਕੱਪ ਲਿਗੇਸੀ ਫੰਡ ਤੋਂ ਆਈ ਮਾਲੀ ਮਦਦ

ਖੇਡਾਂ ਵਾਲੇ ਵਿਭਾਗਾਂ ਦੇ ਮੰਤਰੀ ਨੈਟਲੀ ਵਾਰਡ ਅਨੁਸਾਰ, ਨਿਊ ਸਾਊਥ ਵੇਲਜ਼ ਏ.ਟੀ.ਪੀ. ਕੱਪ ਲਿਗੇਸੀ ਫੰਡ ਵੱਲੋਂ ਸ਼ੁਰੂਆਤੀ ਪੱਧਰ ਉਪਰ ਬੱਚਿਆਂ ਸਮੇਤ ਹਰ ਇੱਕ ਖਿਡਾਰੀ ਜਾਂ ਚਾਹਵਾਨ ਨੂੰ ਟੈਨਿਸ ਖੇਡ ਦੀ ਮਹਾਰਤ ਦਿਵਾਉਣ ਆਦਿ ਲਈ 360,000 ਦਾ ਫੰਡ ਦੂਸਰੇ ਗੇੜ ਵਿੱਚ ਮੁਹੱਈਆ ਕਰਵਾਇਆ ਗਿਆ ਹੈ ਅਤੇ ਰਾਜ ਸਰਕਾਰ ਵੀ ਟੈਨਿਸ ਨਿਊ ਸਾਊਥ ਵੇਲਜ਼ ਨਾਲ ਮਿਲ ਕੇ 2.4 ਮਿਲੀਅਨ ਡਾਲਰਾਂ ਦਾ ਫੰਡ ਅਗਲੇ ਤਿੰਨ ਸਾਲਾਂ ਲਈ ਉਕਤ ਮੰਤਵ ਲਈ ਜਾਰੀ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ 2022 ਵਿੱਚ ਸਿਡਨੀ ਵਿਚ ਹੋਣ ਵਾਲਾ ਏ.ਟੀ.ਪੀ. ਕੱਪ -ਉਕਤ ਪ੍ਰਾਜੈਕਟਾਂ ਲਈ ਖਾਸ ਕਾਰਨ ਹੈ ਕਿਉਂਕਿ 2022 ਦਾ ਇਹ ਈਵੈਂਟ ਲੋਕਾਂ ਲਈ ਜਿੱਥੇ ਮਨੋਰੰਜਨ ਦਾ ਸਾਧਨ ਬਣੇਗਾ ਉਥੇ ਹੀ ਵਿਸ਼ਵ ਪੱਧਰ ਦੇ ਖਿਡਾਰੀਆਂ ਨੂੰ ਸਿਡਨੀ ਵਿੱਚ ਆਪਣੇ ਆਪਣੇ ਜੋਹਰ ਦਿਖਾਉਣ ਦਾ ਮੌਕਾ ਵੀ ਪ੍ਰਦਾਨ ਕਰੇਗਾ ਅਤੇ ਅਜਿਹੇ ਪ੍ਰਾਜੈਕਟਾਂ ਨਾਲ ਹੀ ਖੇਡ ਜਗਤ ਨੂੰ ਨਵੇਂ ਨਵੇਂ ਖਿਡਾਰੀ ਮਿਲਣਗੇ।
ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦਾ ਇਸ ਸਮੇਂ ਉਕਤ 50 ਅਜਿਹੇ ਹੀ ਪ੍ਰਾਜੈਕਟਾਂ ਉਪਰ 3 ਮਿਲੀਅਨ ਡਾਲਰਾਂ ਤੋਂ ਵੀ ਵੱਧ ਦੀ ਰਾਸ਼ੀ ਲਗਾਉਣ ਦਾ ਵਿਚਾਰ ਹੈ ਅਤੇ ਇਸ ਪ੍ਰਾਜੈਕਟ ਦੇ ਪਹਿਲੇ ਗੇੜ ਵਿੱਚ ਵੀ 240,000 ਤੋਂ ਵੀ ਵੱਧ ਰਾਸ਼ੀ ਦਾ ਭੁਗਤਾਨ ਕੀਤਾ ਗਿਆ ਸੀ ਜੋ ਕਿ 19 ਅਜਿਹੇ ਪ੍ਰਾਜੈਕਟਾਂ ਉਪਰ ਲਗਾਈ ਗਈ ਸੀ।
ਜ਼ਿਆਦਾ ਜਾਣਕਾਰੀ ਲਈ ਸਰਕਾਰ ਦੀ ਵੈਬਸਾਈਟ www.sport.nsw.gov.au/clubs/grants/nsw-atp-cup-tennis-legacy-fund ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks