ਕਮਿਊਨਿਟੀ ਸੇਵਾ Via ਕਮਿਊਨਿਟੀ ਬੋਰਡ

  • ਓਮੋਕੋਰੋਆ ਕਮਿਊਨਿਟੀ ਬੋਰਡ (ਵੈਸਟਰਨ ਬੇਅ ਆਫ ਪਲੈਂਟੀ) ਚੋਣਾਂ ‘ਚ ਸ. ਪੂਰਨ ਭਾਗ ਸਿੰਘ ਦੇ ਖੁੱਲ੍ਹ ਸਕਦੇ ਹਨ ਭਾਗ
(ਲੋਕਲ ਬੋਰਡ ਉਮੀਦਵਾਰ ਸ. ਪੂਰਨ  ਭਾਗ ਸਿੰਘ ਅਤੇ ਮੇਅਰ ਦੀ ਉਮੀਦਵਾਰ ਮਾਰਗ੍ਰੇਟ ਮੂਰੇ ਬੈਂਗੀ )
(ਲੋਕਲ ਬੋਰਡ ਉਮੀਦਵਾਰ ਸ. ਪੂਰਨ  ਭਾਗ ਸਿੰਘ ਅਤੇ ਮੇਅਰ ਦੀ ਉਮੀਦਵਾਰ ਮਾਰਗ੍ਰੇਟ ਮੂਰੇ ਬੈਂਗੀ )

ਔਕਲੈਂਡ 19 ਅਗਸਤ – ਬੇਅ ਆਫ ਪਲੈਂਟੀ ਦੇ ਇਕ ਜਿਲ੍ਹੇ ‘ਵੈਸਟਰਨ ਬੇਅ ਆਫ ਪਲੈਂਟੀ’  ਵਿਖੇ ਹੋਣ ਵਾਲੀਆਂ ਕੌਂਸਿਲ ਚੋਣਾਂ ਦੀਆਂ ਨਾਮਜ਼ਦਗੀਆਂ ਦਾ ਕੰਮ ਖਤਮ ਹੋ ਚੁੱਕਾ ਹੈ। ਮੇਅਰ, 11 ਕੌਂਸਲਰ ਅਤੇ 20 ਵੱਖ-ਵੱਖ ਹਲਕਿਆਂ ਦੇ ਕਮਿਊਨਿਟੀ ਬੋਰਡ ਮੈਂਬਰ ਚੁਣੇ ਜਾਣੇ ਹਨ। ਟੌਰੰਗਾ ਖੇਤਰ ਅਤੇ ਆਸ ਪਾਸ ਵਸਦੇ ਪੰਜਾਬੀਆਂ ਲਈ ਖੁਸ਼ੀ ਦੀ ਗੱਲ ਹੈ ਕਿ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਦੇ ਪ੍ਰਧਾਨ ਸ. ਪੂਰਨ ਭਾਗ ਸਿੰਘ  ‘ਓਮੋਕੋਰੋਆ ਕਮਿਊਨਿਟੀ ਬੋਰਡ’ ਦੇ ਲਈ ਆਪਣੀ ਚੋਣ ਲੜ ਰਹੇ ਹਨ। ਇਸ ਹਲਕੇ ਤੋਂ ਕੁੱਲ 4 ਮੈਂਬਰ ਚੁਣੇ ਜਾਣੇ ਹਨ ਅਤੇ ਇਸ ਵੇਲੇ ਕੁੱਲ 5 ਉਮੀਦਵਾਰ ਹੀ ਮੈਦਾਨ ਦੇ ਵਿਚ ਹਨ। ਜਿਨ੍ਹਾਂ ਵਿਚੋ ਇਕ ਪਤੀ-ਪਤਨੀ ਵੀ ਹਨ। ਸ. ਪੂਰਨ ਭਾਗ ਸਿੰਘ ਜਿੱਥੇ ਟੌਰੰਗਾ ਵਿਖੇ ਇਕ ਸਫਲ ਬਿਜ਼ਨਸਮੈਨ ਦੇ ਤੌਰ ‘ਤੇ ਲੰਮੇ ਸਮੇਂ ਤੋਂ ਜਾਣੇ ਜਾਂਦੇ ਹਨ ਉਥੇ ਕਮਿਊਨਿਟੀ ਕਾਰਜਾਂ ਦੇ ਵਿਚ ਵੀ ਹਮੇਸ਼ਾਂ ਅੱਗੇ ਵਧ ਕੇ ਹਿੱਸਾ ਲੈਂਦੇ ਰਹਿੰਦੇ ਹਨ। ਨੈਸ਼ਨਲ ਪਾਰਟੀ ਦੇ ਨੇਤਾ ਸ੍ਰੀ ਸਾਇਮਨ ਬ੍ਰਿਜਸ ਦੇ ਨਾਲ ਉਨ੍ਹਾਂ ਦਾ ਚੰਗਾ ਪਿਆਰ ਹੈ। ਸਥਾਨਕ ਕਮਿਊਨਿਟੀ ਉਨ੍ਹਾਂ ਨੂੰ ਵੋਟਾਂ ਪਾ ਕੇ ਸਫਲ ਕਰ ਸਕਦੀ ਹੈ ਕਿਉਂਕਿ ਜੇਕਰ ਉਹ ਇਕ ਉਮੀਦਵਾਰ ਤੋਂ ਵੀ ਵੱਧ ਵੋਟਾਂ ਲੈ ਜਾਂਦੇ ਹਨ ਤਾਂ ਉਹ ਜਿੱਤ ਦਰਜ ਕਰਕੇ ਪੰਜਾਬੀਆਂ ਦਾ ਨਾਂਅ ਉਚਾ ਕਰ ਸਕਦੇ ਹਨ। ਵੈਸਟਰਨ ਬੇਅ ਆਫ ਪਲੈਂਟੀ ਦੀ ਕੁੱਲ ਆਬਾਦੀ 2013 ਦੇ ਅੰਕੜਿਆਂ ਮੁਤਾਬਿਕ 44,000 ਦੇ ਕਰੀਬ ਹੈ ਜਦ ਕਿ ਓਮੋਕੋਰੋਆ ਦੀ ਆਬਾਦੀ 2,547 (2013 ਮੁਤਾਬਿਕ) ਹੈ। ਇਸ ਵੇਲੇ ਇਹ ਕਾਫੀ ਵਧ ਗਈ ਹੈ। ਇਥੇ ਲੋਕ ਦੂਰੋਂ-ਦੂਰੋਂ ਸ਼ਾਮ ਵੇਲੇ ਸੂਰਜ ਨੂੰ ਅਸਤ ਹੁੰਦਿਆ ਵੇਖਣ ਆਉਂਦੇ ਹਨ ਅਤੇ ਹਾਲੀਡੇਅ ਕਰਨ ਵੀ ਆਉਂਦੇ ਹਨ। ਸਮੁੰਦਰ ਦੇ ਕੰਢੇ ਵਸੇ ਇਸ ਸ਼ਹਿਰ ਦਾ ਸ਼ਾਮ ਨੂੰ ਵੱਖਰਾ ਹੀ ਨਜ਼ਾਰਾ ਹੈ। ਇਸੇ ਜ਼ਿਲ੍ਹੇ ਦੀ ਮੇਅਰ ਵਾਸਤੇ ਚੋਣ ਲੜ ਰਹੀ ਮਾਰਗ੍ਰੇਟ ਮੂਰੇ ਬੈਂਗੀ ਦਾ ਵੀ ਸ. ਪੂਰਨ ਭਾਗ ਸਿੰਘ ਨੂੰ ਪੂਰਾ ਸਹਿਯੋਗ ਹੈ। ਵੋਟਾਂ ਪੈਣ ਦਾ ਕੰਮ ਅਗਲੇ ਮਹੀਨੇ ਹੈ ਅਤੇ 12 ਅਕਤੂਬਰ ਨੂੰ ਨਤੀਜੇ ਆਉਣੇ ਹਨ। ਆਸ ਹੈ ਕਿ ਸ. ਪੂਰਨ ਭਾਗ ਸਿੰਘ ਦੇ ਲੋਕਲ ਬੋਰਡ ਮੈਂਬਰ ਵਜੋਂ ਸੇਵਾ ਕਰਨ ਦੇ ਭਾਗ ਖੁੱਲ੍ਹ ਸਕਦੇ ਹਨ।

1ll the best  ……….ਸ. ਕੰਵਲਜੀਤ ਸਿੰਘ ਬਖਸ਼ੀ ਵੱਲੋਂ ਜਿੱਤ ਦੀ ਕਾਮਨਾ
ਸਾਂਸਦ ਮੈਂਬਰ ਸ. ਕੰਵਲਜੀਤ ਸਿੰਘ ਬਖਸ਼ੀ ਨੇ ਸ. ਪੂਰਨ ਭਾਗ ਸਿੰਘ ਨੂੰ ਲੋਕਲ ਬੋਰਡ ਦੀਆਂ ਚੋਣਾਂ ਵਿਚ ਉਮੀਦਵਾਰ ਬਨਣ ਉਤੇ ਵਧਾਈ ਦਿੱਤੀ ਹੈ ਅਤੇ ਕਾਮਨਾ ਕੀਤੀ ਹੈ ਕਿ ਉਹ ਕਮਿਊਨਿਟੀ ਦੇ ਸਹਿਯੋਗ ਨਾਲ ‘ਓਮੋਕੋਰੋਆ ਕਮਿਊਨਿਟੀ ਬੋਰਡ’ ਦੇ ਮੈਂਬਰ ਚੁਣੇ ਜਾਣ ਅਤੇ ਕਮਿਊਨਿਟੀ ਦੇ ਕਾਰਜਾਂ ਨੂੰ ਹੋਰ ਤਨਦੇਹੀ ਨਾਲ ਕਰਨ। ਉਨ੍ਹਾਂ ਕਿਹਾ ਕਿ ਸ. ਪੂਰਨ ਭਾਗ ਸਿੰਘ ਪਹਿਲਾਂ ਹੀ ਸਥਾਨਕ ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਦੀ ਸੇਵਾ ਕਰ ਰਹੇ ਹਨ, ਜਿਵੇਂ ਕਿ ਉਨ੍ਹਾਂ ਨੇ ਹੀ ਪਹਿਲੀ ਵਾਰ ਟੌਰੰਗਾ ਵਿਖੇ ਮਹਾਨ ਨਗਰ ਕੀਰਤਨ ਦੀ ਆਰੰਭਤਾ ਕਰਵਾਈ ਸੀ ਅਤੇ ਇਹ ਲਗਾਤਾਰ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪਿਛਲੇ ਸਾਲ ਵਾਟਰ ਫਰੰਟ ਉਤੇ ‘ਦਸਤਾਰ ਦਿਵਸ’ ਮਨਾਇਆ ਸੀ ਅਤੇ ਇਸ ਵਾਰ ਫਿਰ 24 ਅਗਸਤ ਨੂੰ ਵਾਟਰ ਫਰੰਟ ਉਤੇ ਮਨਾਇਆ ਜਾ ਰਿਹਾ ਹੈ ਜਿਸ ਦੇ ਵਿਚ ਟੌਰੰਗਾ ਕੌਂਸਿਲ ਵੀ ਵੱਡਾ ਸਹਿਯੋਗ ਕਰ ਰਹੀ ਹੈ।

Install Punjabi Akhbar App

Install
×