ਐਮ-12 ਮੋਟਰਵੇਅ ਲਈ ਲੋਕਾਂ ਕੋਲੋਂ ਲਈ ਜਾ ਰਹੀ ਕਮਿਊਨਿਟੀ ਫੀਡਬੈਕ

ਅਰਬਨ ਇਨਫਰਾਸਟ੍ਰਕਚਰ, ਸੰਚਾਰ ਅਤੇ ਸ਼ਹਿਰਾਂ ਨੂੰ ਕਲ਼ਾ ਵਾਲੇ ਖੇਤਰ ਨਾਲ ਜੋੜਨ ਵਾਲੇ ਵਿਭਾਗਾਂ ਦੇ ਮੰਤਰੀ ਮਾਣਯੋਗ ਪੌਲ ਪਲੈਚਰ (ਐਮ.ਪੀ.) ਨੇ ਇੱਕ ਅਹਿਮ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਐਮ-12 ਮੋਟਰਵੇਅ ਦੇ ਨਵੀਨੀਕਰਣ ਨਾਲ ਜਿੱਥੇ ਪੱਛਮੀ ਸਿਡਨੀ ਅੰਤਰ ਰਾਸ਼ਟਰੀ (ਨੈਨਸੀ ਬਰਡ ਵਾਲਟਨ) ਹਵਾਈ ਅੱਗੇ ਨੂੰ ਸਿੱਧੇ ਰਾਹ ਖੁੱਲ੍ਹਣਗੇ ਉਥੇ ਹੀ ਸਥਾਨਕ ਨਿਵਾਸੀਆਂ ਨੂੰ ਵੀ ਇਸ ਦੇ ਸਿੱਧੇ ਅਤੇ ਅਸਿੱਧੇ ਲਾਭ ਪ੍ਰਾਪਤ ਹੋਣਗੇ ਅਤੇ ਇਸੇ ਵਾਸਤੇ ਸਥਾਨਕ ਲੋਕਾਂ ਕੋਲੋਂ ਇਸ ਬਾਬਤ ਰਾਇ ਵੀ ਲਈ ਜਾ ਰਹੀ ਹੈ। ਇਸ ਨਵੀਨੀਕਰਣ ਸਦਕਾ ਹੁਣ ਸਿਡਨੀ ਸੜਕ ਨੈਟਵਰਕ ਨਾਲ ਦੋ ਨਵੇਂ ਕਨੈਕਸ਼ਨ ਕੀਤੇ ਜਾ ਰਹੇ ਹਨ -ਪਹਿਲਾ ਤਾਂ ਐਲਿਜ਼ਾਬੈਥ ਡ੍ਰਾਈਵ ਉਪਰ ਹੈ ਜੋ ਕਿ ਹੁਣ ਵਾਲੇ ਐਲਿਜ਼ਾਬੈਥ ਡ੍ਰਾਈਵ ਅਤੇ ਐਮ-7 ਇੰਟਰਚੇਂਜ ਨਾਲ ਜੁੜਦਾ ਹੈ ਅਤੇ ਦੂਸਰਾ ਐਮ-12 ਏਅਰਪੋਰਟ ਵਾਲੀ ਰੋਡ ਵੱਲੋਂ ਐਲਿਜ਼ਾਬੈਥ ਡ੍ਰਾਈਵ ਤੋਂ ਏਅਰਪੋਰਟ ਦੀ ਸਿੱਧੀ ਐਂਟਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸਥਾਨਕ ਲੋਕਾਂ ਲਈ ਇਹ ਸਿੱਧਾ ਰਾਹ ਬਣੇਗਾ ਅਤੇ ਇਸ ਵਿੱਚ ਟੋਲ ਪਲਾਜ਼ਾ ਨਹੀਂ ਹੋਣ ਕਾਰਨ ਲੋਕਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ।
ਇਸ ਪ੍ਰਾਜੈਕਟ ਦੇ 2022 ਤੱਕ ਸ਼ੁਰੂ ਹੋ ਜਾਣ ਦੀ ਸੰਭਾਵਨਾ ਹੈ ਅਤੇ ਇਸਨੂੰ ਪੱਛਮ ਸਿਡਨੀ ਅੰਤਰ-ਰਾਸ਼ਟਰੀ ਹਵਾਈ ਅੱਗੇ ਦੀ 2026 ਵਿੱਚ ਹੋ ਰਹੀ ਸ਼ੁਰੂਆਤ ਤੋਂ ਪਹਿਲਾਂ ਹੀ ਪੂਰਾ ਕਰ ਲਿਆ ਜਾਵੇਗਾ।
ਨਿਊ ਸਾਊਥ ਵੇਲਜ਼ ਰਾਜ ਦੇ ਸੜਕ ਪਰਿਵਹਨ ਮੰਤਰੀ ਮਾਣਯੋਗ ਸ੍ਰੀ ਐਂਡ੍ਰਿਊ ਕੰਸਟੈਂਸ (ਐਮ.ਪੀ.) ਨੇ ਕਿਹਾ ਕਿ ਇਸ ਵਾਸਤੇ ਸਥਾਨਕ ਭਾਈਚਾਰੇ ਨੂੰ ਅਪੀਲ ਹੈ ਕਿ ਉਹ ਇਸ ਡਿਜ਼ਾਇਨ ਨੂੰ ਚੰਗੀ ਤਰ੍ਹਾਂ ਵਾਚ ਕੇ ਆਪਣੀ ਫੀਡਬੈਕ ਜਲਦੀ ਤੋਂ ਜਲਦੀ ਸਰਕਾਰ ਨੂੰ ਦੇਣ ਤਾਂ ਜੋ ਕੰਮ ਨੂੰ ਵੀ ਉਸੇ ਤਰੀਕੇ ਨਾਲ ਛੇਤੀ ਸ਼ੁਰੂ ਕੀਤਾ ਜਾ ਸਕੇ।
ਉਨ੍ਹਾਂ ਇਹ ਵੀ ਕਿਹਾ ਇਸ ਪ੍ਰਾਜੈਕਟ ਰਹੀਂ ਘੱਟੋ ਘੱਟ ਵੀ 2,000 ਲੋਕਾਂ ਨੂੰ ਸਿੱਧੇ ਤੌਰ ਤੇ ਰੌਜ਼ਗਾਰ ਦੀ ਪ੍ਰਾਪਤੀ ਹੋਵੇਗੀ।
ਮਲਗੋਆ ਤੋਂ ਐਮ.ਪੀ. ਤਾਨੀਆ ਡੇਵੀਜ਼ ਨੇ ਸਰਕਾਰ ਦੇ ਇਸ ਕਦਮ ਬਾਰੇ ਪ੍ਰਸ਼ੰਸਾ ਕਰਦਿਆਂ ਕਿਹਾ ਹੈ ਕਿ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਅਤੇ ਇਸ ਦੀ ਹਰ ਪਾਸਿਉਂ ਸ਼ਲਾਘਾ ਕਰਨੀ ਬਣਦੀ ਹੈ।

Welcome to Punjabi Akhbar

Install Punjabi Akhbar
×
Enable Notifications    OK No thanks