ਨਿਊ ਸਾਊਥ ਵੇਲਜ਼ ਦੇ ਮਿਡ-ਨਾਰਥ ਕੋਸਟ ਤੋਂ ਲੋਕਾਂ ਨੂੰ ਹਟਾ ਕੇ ਪਹੁੰਚਾਇਆ ਗਿਅ ਸੁਰੱਖਿਅਤ ਥਾਵਾਂ ਤੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊ ਸਾਊਥ ਵੇਲਜ਼ ਵਿੱਚ ਹੜ੍ਹਾਂ ਦੀ ਸਥਿਤੀ ਨਾਲ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਅਤੇ ਪ੍ਰਸ਼ਾਸਨ ਲਗਾਤਾਰ ਇਸ ਕੰਮ ਵਿੱਚ ਲੱਗਾ ਹੈ ਕਿ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋਂ ਫੌਰਨ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾਵੇ। ਇਸ ਦੇ ਤਹਿਤ ਹੁਣ ਰਾਜ ਦੇ ਮਿਡ-ਨਾਰਥ ਖੇਤਰ ਵਿੱਚ ਵੱਸੇ ਕੈਂਪਸੀ ਟਾਊਨ ਵਿੱਚ ਦੀ ਹੜ੍ਹ ਦੀ ਭਾਰੀ ਮਾਰ ਪਈ ਹੈ ਅਤੇ ਇੱਥੋਂ ਵੀ ਲੋਕਾਂ ਨੂੰ ਬੀਤੀ ਰਾਤ ਆਪਣੀਆਂ ਥਾਵਾਂ ਨੂੰ ਛੱਡ ਕੇ ਉਥੋਂ ਨਿਕਲਣ ਦੇ ਹੁਕਮ ਦਿੱਤੇ ਗਏ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਪਰ ਪਹੁੰਚਾਉਣ ਦਾ ਕੰਮ ਰਾਤ ਸਮੇਂ ਵੀ ਜਾਰੀ ਰਿਹਾ। ਮੰਨਿਆ ਜਾ ਰਿਹਾ ਹੈ ਕਿ ਬੀਤੀ ਸਦੀ ਦੇ ਸਾਲ 1929 ਵੇਲੇ ਵੀ ਅਜਿਹੇ ਹੀ ਹੜ੍ਹ ਆਏ ਸਨ ਅਤੇ ਅਜਿਹੀ ਹੀ ਮਾਰੂ ਹਾਲਤ ਬਣ ਗਈ ਸੀ।
ਲੋਕਾਂ ਨੂੰ ਆਪਣੇ ਘਰਾਂ ਨੂੰ ਛੱਡ ਕੇ ਸੁਰੱਖਿਅਤ ਥਾਵਾਂ ਉਪਰ ਪੁੱਝਣ ਦੇ ਆਦੇਸ਼ ਹੋਰਨਾਂ ਥਾਵਾਂ ਜਿਵੇਂ ਕਿ -ਕੈਂਪਸੀ, ਮੈਕਵਿਲੇ, ਪੋਰਟ ਮੈਕੁਆਇਰ, ਮੈਕਲੀ ਦੇ ਨੀਵੇਂ ਖੇਤਰ, ਵੌਸ਼ੋਪ ਅਤੇ ਰਾਡਨ ਆਈਲੈਂਡ, ਟਾਰੀ ਅਤੇ ਵਿੰਘਮ ਆਦਿ ਖੇਤਰਾਂ ਵਿੱਚ ਦਿੱਤੇ ਗਏ ਹਨ ਅਤੇ ਲੋਕਾਂ ਨੂੰ ਆਪਣੇ ਨਾਲ ਆਪਣਾ ਜ਼ਰੂਰੀ ਲੋੜੀਂਦਾ ਸਾਮਾਨ ਅਤੇ ਪਾਲਤੂ ਜਾਨਵਰਾਂ ਨੂੰ ਲੈ ਕੇ ਚੱਲਣ ਦੀਆਂ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਆਪਣੇ ਰਿਸ਼ਤੇ-ਨਾਤੇ ਅਤੇ ਦੋਸਤਾਂ ਆਦਿ ਦੇ ਸੰਪਰਕ ਵਿੱਚ ਹੀ ਰਹਿਣ ਅਤੇ ਅਲੱਗ ਅਲੱਗ ਹੋਣ ਦਾ ਜੋਖਮ ਨਾ ਉਠਾਉਣ ਤਾਂ ਜੋ ਸਮਾਂ ਰਹਿੰਦਿਆਂ ਇੱਕ ਦੂਜੇ ਦੀ ਮਦਦ ਵੀ ਕੀਤੀ ਜਾ ਸਕੇ।
ਜ਼ਿਕਰਯੋਗ ਹੈ ਕਿ ਕੈਂਪਸੀ ਖੇਤਰ ਵਿੱਚ ਬੀਤੇ ਦਿਨ ਐਤਵਾਰ ਸਵੇਰ ਦੇ 9 ਵਜੇ ਤੋਂ ਲੈ ਕੇ, ਸੋਮਵਾਰ ਸਵੇਰੇ 4 ਵਜੇ ਤੱਕ 173 ਮਿ. ਮੀਟਰ ਵਰਖਾ ਰਿਕਾਰਡ ਕੀਤੀ ਗਈ ਅਤੇ ਵਰਖਾ ਹਾਲੇ ਵੀ ਜਾਰੀ ਹੈ।
ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਿਕ ਭਾਰੀ ਵਰਖਾ ਦੀਆਂ ਚਿਤਾਵਨੀਆਂ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਹਨ ਅਤੇ ਇਯ ਨਾਲ ਉਤਰੀ ਖੇਤਰ ਦੀਆਂ ਨਦੀਆਂ ਅਤੇ ਮਿਡ-ਨਾਰਥ ਕੋਸਟ ਵਿੱਚ ਹੋਰ ਵੀ ਪਾਣੀ ਵੱਧ ਜਾਣ ਦੀ ਸੰਭਾਵਨਾ ਵੀ ਦੱਸੀ ਜਾ ਰਹੀ ਹੈ ਅਤੇ ਹੜ੍ਹਾਂ ਦੇ ਖਤਰੇ ਬਰਕਰਾਰ ਹਨ ਅਤੇ ਲੋਕਾਂ ਨੂੰ ਬਚਾਅ ਦੀਆਂ ਚਿਤਾਵਨੀਆਂ ਵੀ ਲਗਾਤਾਰ ਜਾਰੀ ਕੀਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਵੀ ਪੂਰੀ ਮੁਸਤੈਦੀ ਨਾਲ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚੋ ਕੱਢ ਕੇ ਸੁਰੱਖਿਅਤ ਥਾਵਾਂ ਉਪਰ ਪਹੁੰਚਾਉਣ ਵਿੱਚ ਲਗਿਆ ਹੋਇਆ ਹੈ।
ਰਾਜ ਦੇ ਇਸ ਹੜ੍ਹ ਪ੍ਰਭਾਵਿਤ ਖੇਤਰ ਅੰਦਰ ਇਸ ਸਮੇਂ ਕੁੱਲ 20 ਅਜਿਹੀਆਂ ਥਾਵਾਂ ਹਨ ਜਿੱਥੇ ਕਿ ਲੋਕਾਂ ਨੂੰ ਉਨ੍ਹਾਂ ਦੀਆਂ ਥਾਵਾਂ ਤੋਂ ਹਟਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਥਾਵਾਂ ਅੰਦਰ ਇਲਾਵਾਰਾ, ਅਤੇ ਸਿਡਨੀ ਅਤੇ ਵੈਸਟਰਨ ਸਿਡਨੀ ਆਦਿ ਵੀ ਸ਼ਾਮਿਲ ਹਨ।

Install Punjabi Akhbar App

Install
×