ਸ਼ੇਅਰ ਹੋਲਡਰਾਂ ਨੂੰ ਮਿਲੇਗਾ ਡਿਵੀਡੈਂਡ
ਤਾਜ਼ਾ ਜਾਰੀ ਕੀਤੇ ਗਏ ਆਂਕੜਿਆਂ ਵਿੱਚ ਕਾਮਨਵੈਲਥ ਬੈਂਕ ਆਫ਼ ਆਸਟ੍ਰੇਲੀਆ (ਸੀ.ਬੀ.ਏ.) ਨੇ ਆਪਣਾ ਬੀਤੇ 6 ਮਹੀਨਿਆਂ ਦਾ ਮੁਨਾਫ਼ਾ (31 ਦਿਸੰਬਰ 2022 ਤੱਕ) 5.15 ਬਿਲੀਅਨ ਡਾਲਰਾਂ ਦਾ ਦਿਖਾਇਆ ਹੈ ਜੋ ਕਿ ਬੀਤੇ ਸਾਲ ਨਾਲੋਂ 9% ਦਾ ਇਜ਼ਾਫ਼ਾ ਦਰਜ ਕਰਦਾ ਹੈ।
ਇਸ ਵਿੱਚ ਦਿਖਾਇਆ ਗਿਆ ਹੈ ਕਿ ਬੈਂਕ ਦੀ ਓਪਰੇਟਿੰਗ ਆਮਦਨ ਵਿੱਚ 12% (13.5 ਬਿਲੀਅਨ) ਦਾ ਅਤੇ ਨੈਟ ਵਿਆਜ ਦੀ ਦਰ ਵਿੱਚ 19% ਦਾ ਇਜ਼ਾਫ਼ਾ ਹੋਇਆ ਹੈ।
ਸੀ.ਬੀ.ਏ. ਨੇ ਇਹ ਵੀ ਐਲਾਨ ਕੀਤਾ ਹੈ ਕਿ ਉਹ ਇੱਕ ਸ਼ੇਅਰ ਹੋਲਡਰ ਨੂੰ ਪ੍ਰਤੀ ਸ਼ੇਅਰ 2.10 ਡਾਲਰਾਂ ਦਾ ਡਿਵੀਡੈਂਡ ਵੀ ਅਦਾ ਕਰੇਗਾ।
ਜ਼ਿਕਰਯੋਗ ਹੈ ਕਿ ਬੀਤੇ ਕੁੱਝ ਹੀ ਸਮੇਂ ਵਿੱਚ ਆਸਟ੍ਰੇਲੀਆਈ ਰਿਜ਼ਰਵ ਬੈਂਕ ਨੇ 9 ਵਾਰੀ ਵਿਆਜ ਦੀਆਂ ਦਰਾਂ ਵਧਾਈਆਂ ਹਨ ਅਤੇ ਇਸ ਨਾਲ ਬਹੁਤ ਸਾਰੇ ਘਰੇਲੂ ਕੀਮਤਾਂ ਵਿੱਚ ਇਜ਼ਾਫ਼ਾ ਵੀ ਹੋਇਆ ਹੈ ਅਤੇ ਆਮ ਨਾਗਰਿਕ ਦੀ ਜੇਬ੍ਹ ਉਪਰ ਬੋਝ ਪਿਆ ਹੈ।
ਜ਼ਿਕਰਯੋਗ ਇਹ ਵੀ ਹੈ ਕਿ ਕਾਮਨਵੈਲਥ ਤੋਂ ਇਲਾਵਾ ਬੀ.ਪੀ. ਅਤੇ ਸ਼ੈਲ ਨੇ ਵੀ ਆਪਣਾ ਸਾਲਾਨਾ ਮੁਨਾਫ਼ਾ ਕ੍ਰਮਵਾਰ 38 ਬਿਲੀਅਨ ਅਤੇ 57 ਬਿਲੀਅਨ ਦਾ ਦਿਖਾਇਆ ਹੈ।