ਏਜਡ ਕੇਅਰ ਕਮਿਸ਼ਨ ਨੇ ਨਿਊ ਮਾਰਚ ਹਾਊਸ ਬੰਦ ਕਰਨ ਦੀ ਦਿੱਤੀ ਧਮਕੀ

(ਐਸ.ਬੀ.ਐਸ.) ਫੈਡਰਲ ਏਜਡ ਕੇਅਰ ਕਮਿਸ਼ਨ ਨੇ ਸਿਡਨੀ ਵਿਚਲੇ ਨਿਊ ਮਾਰਚ ਹਾਊਸ ਨੂੰ ਬੰਦ ਕਰਨ ਦੀ ਦਿੱਤੀ ਧਮਕੀ ਅਤੇ ਇਸ ਧਮਕੀ ਦਾ ਕਾਰਨ ਉਨਾ੍ਹਂ 16 ਬਜ਼ੁਰਗਾਂ ਦੀ ਮੌਤ ਦੱਸਿਆ ਹੈ ਜੋ ਕਿ ਕਰੋਨਾ ਕਰਕੇ ਆਪਣੀਆਂ ਜਾਨਾਂ ਤੋਂ ਹੱਥ ਧੋ ਬੈਠੇ। ਹੁਣ ਕਮਿਸ਼ਨ ਨੇ ਐਂਗਲੀਕੇਅਰ ਦੇ ਸਾਹਮਣੇ ਕਈ ਸ਼ਰਤਾਂ ਰੱਖੀਆਂ ਹਨ ਅਤੇ ਇਨਾ੍ਹਂ ਵਿੱਚੋਂ ਪ੍ਰਮੁੱਖ ਇਹ ਹੈ ਕਿ ਸੰਸਥਾ ਹੁਣ ਉਦੋਂ ਤੱਕ ਕਿਸੇ ਵੀ ਬਜ਼ੁਰਗ ਨੂੰ ਇੱਥੇ ਦਾਖਲਾ ਨਹੀਂ ਦੇਵੇਗੀ ਜਦੋਂ ਤੱਕ ਕਿ ਕਰੋਨਾ ਦਾ ਸੰਕਟ ਟਲ ਨਹੀਂ ਜਾਂਦਾ। ਇਸ ਤੋਂ ਇਲਾਵਾ ਨਿਊ ਮਾਰਚ ਹਾਊਸ ਨੂੰ ਇਸੇ ਵੇਲੇ ਇੱਕ ਅਜਿਹਾ ਸਲਾਹਕਾਰ ਵੀ ਰੱਖਣਾ ਪਵੇਗਾ ਜੋ ਕਿ ਸੁਤੰਤਰ ਰੂਪ ਵਿੱਚ ਕੰਮ ਕਰੇਗਾ, ਬਜ਼ੁਰਗਾਂ ਦੀ ਦੇਖ ਰੇਖ ਅਤੇ ਰੱਖ ਰਖਾਉ ਵਾਸਤੇ ਹਾਊਸ ਉਸਦੀ ਹਰ ਸਲਾਹ ਨੂੰ ਮੰਨੇਗਾ ਅਤੇ ਫੈਡਰਲ ਕਮਿਸ਼ਨ ਨੂੰ ਲਗਾਤਾਰ ਹਰ ਤਰਾ੍ਹਂ ਦੀ ਸਥਿਤੀ ਤੋਂ ਜਾਣੂ ਵੀ ਕਰਵਾਉਂਦਾ ਰਹੇਗਾ। ਜਿਹੜੀਆਂ ਸ਼ਿਕਾਇਤਾਂ ਬਜ਼ੁਰਗਾਂ ਦੇ ਪਰਿਵਾਰਾਂ ਦੇ ਮੈਂਬਰਾਂ ਵੱਲੋਂ ਆ ਰਹੀਆਂ ਹਨ ਕਿ ਦੋਹਾਂ ਵਿਚਕਾਰ ‘ਰਾਬਤਾ’ ਵਿੱਚ ਕਮੀ ਹੈ, ਉਸਨੂੰ ਵੀ ਦੂਰ ਕਰੇਗਾ।

Install Punjabi Akhbar App

Install
×