ਆਸਟ੍ਰੇਲੀਆ ਦੇ ਆਕਾਸ਼ ਵਿੱਚੋਂ ਗੁਜ਼ਰਿਆ ਧੂਮਕੇਤੂ -40,000 ਸਾਲਾਂ ਦੀ ਯਾਤਰਾ ਕਰਦਿਆਂ ਧੂਮਕੇਤੂ ਦਾ ਕੁਦਰਤੀ ਵਰਤਾਰਾ

ਬੀਤੀ ਰਾਤ ਅਸਟ੍ਰੇਲੀਆ ਦੇ ਆਕਾਸ਼ ਵਿੱਚ ਇੱਕ ਅਜਬ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਕਿ ਇੱਕ ਧੂਮਕੇਤੂ ਆਪਣੀ 40,000 ਸਾਲਾਂ ਦੀ ਯਾਤਰਾ ਦੌਰਾਨ ਧਰਤੀ ਦੇ ਇਸ ਹਿੱਸੇ ਵਿੱਚੋਂ ਲੰਘਦਿਆਂ ਦਿਖਾਈ ਦਿੱਤਾ। ਇਸ ਧੂਮਕੇਤੂ ਤਾਰੇ ਦਾ ਨਾਮ ‘ਕ੍ਰਿਸਮਿਸ ਧੂਮਕੇਤੂ ਤਾਰਾ’ (C2021 A1 Leonard) ਰੱਖਿਆ ਗਿਆ ਹੈ ਅਤੇ ਨਾਸਾ ਸਪੇਸ ਏਜੰਸੀ ਦਾ ਕਹਿਣਾ ਹੈ ਕਿ ਇਹ ਆਪਣੇ 40,000 ਸਾਲਾਂ ਦੇ ਇਸ ਸਫ਼ਰ ਤੋਂ ਦੌਰਾਨ ਹੁਣ ਜਨਵਰੀ ਦੀ 3 ਤਾਰੀਖ ਨੂੰ ਧਰਤੀ ਦੀ ਸਭ ਤੋਂ ਨੇੜਲੀ ਸਤਹ ਤੋਂ ਦੀ ਲੰਘੇਗਾ ਅਤੇ ਫੇਰ ਇਸਤੋਂ ਬਾਅਦ ਹੋਲੀ ਹੋਲੀ ਆਪਣੀ ਯਾਤਰਾ ਨੂੰ ਅੰਜਾਮ ਦਿੰਦਿਆਂ ਇਹ ਤਾਰਾ ਅਖੀਰ ਨੂੰ ਸਦਾ ਲਈ ਸੂਰਜ ਵਿੱਚ ਵਿਲੀਨ ਹੋ ਜਾਵੇਗਾ।
ਵਿਕਟੌਰੀਆ ਰਾਜ ਦੀ ਧਰਤੀ ਉਪਰ ਇਸ ਦਾ ਨਜ਼ਾਰਾ ਲੈਣ ਵਾਲਾ ਐਸਟ੍ਰੋਫੋਟੋਗ੍ਰਾਫ਼ਰ ਫਿਲਿਪ ਡਬਿਨ ਹੈ ਜੋ ਕਿ ਆਪਣੇ ਆਪ ਨੂੰ ਕਿਸਮਤ ਵਾਲਾ ਦੱਸਦਾ ਹੈ ਕਿ ਉਸ ਨੇ ਇਸ ਧੂਮਕੇਤੂ ਤਾਰੇ ਦਾ ਨਜ਼ਾਰਾ ਦੇਖਿਆ। ਇਨ੍ਹਾਂ ਤੋਂ ਇਲਾਵਾ ਇੱਕ ਹੋਰ ਸਾਈਂਸਦਾਨ ਮਾਰਕ ਪੋਲਸਨ ਨੇ ਇਸ ਇਹ ਦੀਦਾਰ ਮੱਧ ਵਿਕਟੌਰੀਆ ਵਿਚ ਕੀਤੇ।

Install Punjabi Akhbar App

Install
×