ਹਸਾ ਹਸਾ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰੇਗੀ ਫਿਲਮ ”ਮੰਜੇ ਬਿਸਤਰੇ 2” 

manje bistre lk

ਵਿਸਾਖੀ ਮੌਕੇ 12 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹੀ ਫਿਲਮ ”ਮੰਜੇ ਬਿਸਤਰੇ 2” ਅੱਜਕੱਲ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਤੋ ਬਾਅਦ ਦਰਸ਼ਕਾਂ ਚ ਇਸ ਫਿਲਮ ਪ੍ਰਤੀ ਦਿਨੋ-ਦਿਨੀ ਉਤਸ਼ਾਹਿਤਾ ਵੱਧਦੀ ਜਾ ਰਿਹੀ ਹੈ।ਇਹ ਫਿਲਮ 2017 ਵਿੱਚ ਆਈ ਫਿਲਮ ”ਮੰਜੇ ਬਿਸਤਰੇ 2” ਦਾ ਸੀਕੁਅਲ ਹੈ।ਇਸ ਫਿਲਮ ਵਿੱਚ ਗਿੱਪੀ ਗਰੇਵਾਲ ਤੇ ਸਿੰਮੀ ਚਾਹਲ ਨੇ ਮੁੱਖ ਭੂਮਿਕਾ ਨਿਭਾਈ ਹੈ।ਇਹ ਫਿਲਮ ਪੰਜਾਬ ਅਤੇ ਵਿਦੇਸ਼ਾਂ ਚ ਬੈਠੇ ਪੰਜਾਬੀਆਂ ਦੇ ਸੱਭਿਆਚਾਰ ਨੂੰ ਪਰਦੇ ਤੇ ਪੇਸ਼ ਕਰਦੀ ਮਨੋਰੰਜਨ ਨਾਲ ਭਰਪੂਰ ਕਾਮੇਡੀ ਫਿਲਮ ਹੈ।ਇਸ ਫਿਲਮ ਚ ਇੱਕ ਪੰਜਾਬੀ ਪਰਿਵਾਰ ਆਪਣੇ ਮੁੰਡੇ ਦਾ ਵਿਆਹ ਕੈਨੇਡਾ ਚ ਪੰਜਾਬੀ ਰੀਤੀ-ਰਿਵਾਜਾ ਮੁਤਾਬਕ ਕਰਨਾ ਚਾਹੁੰਦਾ ਹੈ, ਪਰ ਇਸ ਦੌਰਾਨ ਉੱਥੋ ਦੇ ਸੱਭਿਆਚਾਰ ਅਤੇ ਪੰਜਾਬੀ ਲੋਕਾਂ ਦਾ ਸੱਭਿਆਚਾਰ ਵਿਖਰੇਵੇ ਦੌਰਾਨ ਜੋ ਟਕਰਾਅ ਪੈਦਾ ਹੁੰਦਾ ਹੈ, ਉਹ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰੇਗਾ।ਕੈਨੇਡਾ ਵਰਗੇ ਮੁਲਕ ਚ ਇਸ ਫਿਲਮ ਦੀ ਸ਼ੂਟਿੰਗ ਕਰਨਾ ਬੇਹੱਦ ਮੁਸ਼ਕਲ ਸੀ, ਪਰ ਫਿਲਮ ਦੀ ਟੀਮ ਨੇ ਇਸ ਵਿੱਚ ਸਫਲਤਾ ਹਾਸਿਲ ਕੀਤੀ ਹੈ।ਇਸ ਫਿਲਮ ਨੂੰ ਨਿਰਦੇਸ਼ਕ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਿਤ ਕੀਤਾ ਹੈ।

manje bistre q

ਗਿੱਪੀ ਗਰੇਵਾਲ ਦੁਆਰਾ ਲਿਖੀ ਇਸ ਫਿਲਮ ਦੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ।ਫਿਲਮ ਚ ਕਰਮਜੀਤ ਅਨਮੋਲ, ਸਰਦਾਰ ਸੋਹੀ, ਬੀ ਐਨ ਸ਼ਰਮਾ, ਗੁਰਪ੍ਰੀਤ ਘੁੱਗੀ, ਰਾਣਾ ਜੰਗ ਬਹਾਦੁਰ, ਮਲਕੀਤ ਸਿੰਘ, ਜੱਗੀ ਸਿੰਘ, ਰਘਬੀਰ ਬੋਲੀ, ਗੁਰਪ੍ਰੀਤ ਕੋਰ ਭੰਗੂ, ਅਨੀਤਾ ਦੇਵਗਨ ਅਤੇ ਨਿਸ਼ਾ ਬਾਨੋ ਅਹਿਮ ਕਿਰਦਾਰਾਂ ਚ ਨਜ਼ਰ ਆਉਣਗੇ।ਗਿੱਪੀ ਗਰੇਵਾਲ ਦੀਆਂ ਪਹਿਲੀਆਂ ਫਿਲਮਾਂ ਵਾਂਗ ਇਹ ਫਿਲਮ ਮੰਨੋਰੰਜਨ ਭਰਪੂਰ ਤਾਂ ਹੈ ਹੀ ਬਲਕਿ ਇਸਦਾ ਮਿਊਜ਼ਿਕ ਵੀ ਦਰਸ਼ਕਾਂ ਦਾ ਦਿੱਲ ਜਿੱਤ ਰਿਹਾ ਹੈ।ਇਹ ਫਿਲਮ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਨ ਦੇ ਨਾਲ-ਨਾਲ ਪੰਜਾਬੀ ਸਿਨੇਮੇ ਵਿੱਚ ਇੱਕ ਨਵਾਂ ਰੁਝਾਨ ਸ਼ੁਰੂ ਕਰਨ ਦਾ ਵੀ ਦਮ ਰੱਖਦੀ ਹੈ।

(ਸਾਕਾ ਨੰਗਲ)
+91 7009476970

Install Punjabi Akhbar App

Install
×