ਬ੍ਰਿਸਬੇਨ ਵਾਸੀਆ ਦੇ ਮਨੋਰੰਜਨ ਲਈ 29ਵੀਆ ਆਸਟ੍ਰੇਲੀਅਨ ਸਿੱਖ ਖੇਡ ਮੇਲੇ ਹੇਠ ਕਰਵਾਈ ਗਈ ਰੰਗਾ ਰੰਗ ਸ਼ਾਮ , ਜਿਸ ਵਿੱਚ ਬ੍ਰਿਸਬੇਨ ਦਾ ਲੋਕਲ ਟੈਲੇਂਟ ਸਨਲ ਚੌਹਾਨ,ਪ੍ਰੀਤ ਸਿਆ ਤੇ ਮਲਕੀਤ ਧਾਰੀਵਾਲ ਨੇ ਵੀ ਹੀਸਾ ਲਿਆ ਤੇ ਲੋਕਾਂ ਦਾ ਮਨੋਰੰਜਨ ਕੀਤਾ ਤੇ ਨਾਮਵਰ ਪੰਜਾਬੀ ਗਾਇਕ ਰਣਜੀਤ ਬਾਵਾ, ਜੌਨੀ ਜੋਹਲ, ਗਗਨ ਕੋਕਰੀ ਤੇ ਮਨਕਿਰਤ ਔਲਖ ਵੱਲੋਂ ਅਪਣੇ ਗੀਤਾਂ ਰਾਹੀਂ ਖ਼ੂਬ ਰੰਗ ਬੰਨਿਆ। ਇਸ ਮੇਲੇ ਵਿੱਚ ਪੰਜਾਬੀ ਸ੍ਰੋਤਿਆਂ ਵੱਲੋਂ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ ਗਈ । ਰਣਜੀਤ ਬਾਵਾ ਦੀ ਗਾਇਕੀ ਨੂੰ ਖ਼ੂਬ ਤਾੜੀਆਂ ਨਾਲ ਸਲਾਹਿਆ ਅਤੇ ਖ਼ੂਬਸੂਰਤ ਪੰਜਾਬਣ ਮੁਟਿਆਰ ਗਾਇਕਾ ਜੌਨੀ ਜੋਹਲ ਦੇ ਗੀਤਾਂ ਤੇ ਬਿਹਤਰੀਨ ਸਟੇਜ ਅਦਾਕਾਰੀ ਨੂੰ ਵੇਖ ਸਾਰਾ ਹੀ ਹਾਲ ਤਾੜੀਆਂ ਤੇ ਕਿਲਕਾਰੀਆਂ ਨਾਲ ਗੂੰਜ ਉੱਠਿਆ। ਮੇਲੇ ਦੇ ਮੁੱਖ ਪਰਮੋਟਰ ਅਵੇਨਥੀਆ ਕਾਲਜ ਤੋਂ ਨੀਰੂ ਵਿਰਕ ਹਰਜੀਤ ਭੁੱਲਰ ਤੇ ਪ੍ਰਨਾਮ ਸਿੰਘ ਹੇਅਰ ਵੀ ਹਾਜ਼ਰ ਸਨ। ਸਟੇਜ ਸੰਚਾਲਨ ਦੀ ਜ਼ੁਮੇਵਾਰੀ ਜਲਵਿੰਦਰ ਰਾਣੀਪੁਰ ਵੱਲੋਂ ਨਿਭਾਈ ਗਈ। ਇਸ ਮੇਲੇ ਨੂੰ ਸੰਚਾਰੂ ਰੂਪ ‘ਚ ਨੇਪਰੇ ਚੜਾਉਣ ਲਈ ਵਿਸ਼ੇਸ਼ ਸਹਿਯੋਗ 29ਵੀਆ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਪ੍ਰਬੰਧਕਾਂ ਦਾ ਸੀ ਤੇ ਨਾਲ ਹੀ ਕਲਾਕਾਰਾਂ ਤੇ ਪ੍ਰਬੰਧਕਾਂ ਵੱਲੋਂ ਮਲਕੀਤ ਧਾਰੀਵਾ ਦੇ ਆਉਣ ਵਾਲੇ ਗੀਤ ਸਰਦਾਰ ਵਿਦਜ ਸਰਦਾਰਨੀ ਦਾ ਪੋਸਟਰ ਰਲੀਜ਼ ਕੀਤਾ।
(ਹਰਪ੍ਰੀਤ ਸਿੰਘ ਕੋਹਲੀ)
harpreetsinghkohli73@gmail.com