ਕੋਲਜ਼ ਵੱਲੋਂ ਆਲੂਆਂ ਦੀਆਂ ਆਈਟਮਾਂ ਉਪਰ ਖਰੀਦ ਸੀਮਾ ਲਾਗੂ

ਸੁਪਰਮਾਰਕਿਟ -ਕੋਲਜ਼, ਨੇ ਆਪਣੇ ਗ੍ਰਾਹਕਾਂ ਉਪਰ, ਫਰਿੱਜ ਵਿੱਚ ਲੱਗੇ ਹੋਏ ਆਲੂ ਦੇ ਚਿਪਸਾਂ ਆਦਿ ਦੀ ਖਰੀਦ ਨੂੰ ਮਹਿਜ਼ 2 ਆਇਟਮਾਂ ਤੱਕ ਹੀ ਸੀਮਿਤ ਕਰ ਦਿੱਤਾ ਹੈ ਅਤੇ ਇਸ ਦਾ ਕਾਰਨ ਦੇਸ਼ ਦੇ ਪੂਰਬੀ ਹਿੱਸਿਆਂ ਵਿੱਚ ਹੜ੍ਹ ਨੂੰ ਦੱਸਿਆ ਜਾ ਰਿਹਾ ਹੈ ਜਿਸ ਨਾਲ ਕਿ ਆਲੂਆਂ ਦੀ ਸਪਲਾਈ ਉਪਰ ਕਾਫੀ ਪ੍ਰਭਾਵ ਪਿਆ ਹੈ। ਕੋਲਜ਼ ਦਾ ਕਹਿਣਾ ਹੈ ਕਿ ਉਕਤ ਪਾਬੰਧੀ ਕੁੱਝ ਮਹੀਨਿਆਂ ਤੱਕ ਲਾਗੂ ਰਹੇਗੀ ਜਦੋਂ ਤੱਕ ਕਿ ਆਲੂਆਂ ਦੀ ਸਪਲਾਈ ਠੀਕ ਠਾਕ ਨਹੀਂ ਹੋ ਜਾਂਦੀ। ਇਸ ਪਾਬੰਧੀ ਕਾਰਨ ਹਰ ਇੱਕ ਗ੍ਰਾਹਕ ਨੂੰ ਉਕਤ ਆਇਟਮਾਂ ਸੀਮਿਤ ਮਾਤਰਾਂ ਵਿੱਚ ਹੀ ਦਿੱਤੀਆਂ ਜਾ ਸਕਦੀਆਂ ਹਨ।
ਕੋਲਜ਼ ਦੇ ਇੱਕ ਬੁਲਾਰੇ ਨੇ ਗ੍ਰਾਹਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਗ੍ਰਾਹਕ ਇਸ ਸਮੱਸਿਆ ਨੂੰ ਭਲੀ ਭਾਂਤੀ ਸਮਝਦੇ ਹਨ ਅਤੇ ਸਾਡੇ ਨਾਲ ਪੂਰਨ ਤੌਰ ਤੇ ਸਹਿਯੋਗ ਕਰ ਰਹੇ ਹਨ।