ਕਾਫਸ ਹਾਰਬਰ ਵਿੱਚ ਹੋਵੇਗੀ ਮਹਿਲਾਵਾਂ ਦੀ ਕੌਮੀ ਪੱਧਰ ਦੀ ਰਗਬੀ ਪ੍ਰਤੀਯੋਗਿਤਾ

ਨਿਊ ਸਾਊਥ ਵੇਲਜ਼ ਦੇ ਵਧੀਕ ਪ੍ਰੀਮੀਅਰ ਜੋਹਨ ਬੈਰੀਲੈਰੋ ਨੇ ਦੱਸਿਆ ਕਿ ਰਾਜ ਅੰਦਰ ਇਸੇ ਸਾਲ ਜੂਨ 24 ਤੋਂ 3 ਜੁਲਾਈ ਤੱਕ ਮਹਿਲਾਵਾਂ ਦੀ ਚੌਥੀ ਕੌਮੀ ਪੱਧਰ ਦੀ ਸੁਪਰ ਰਗਬੀ ਪ੍ਰਤੀੋਯੋਗਿਤਾ ਕਰਵਾਈ ਜਾਵੇਗੀ ਅਤੇ ਇਸ ਵਿੱਚ ਦਰਸ਼ਕਾਂ ਨੂੰ ਦੇਸ਼ ਦੇ ਨਾਮੀ ਗਰਾਮੀ ਖਿਡਾਰੀਆਂ ਦੀ ਖੇਡ ਦੇਖਣ ਦਾ ਮੌਕਾ ਪ੍ਰਦਾਨ ਹੋਵੇਗਾ।
ਉਨ੍ਹਾਂ ਇਹ ਵੀ ਕਿਹਾ ਕਿ ਉਕਤ ਪ੍ਰਤੀਯੋਗਿਤਾ ਸੀ.ਐਕਸ ਕਾਫ਼ਸ ਅੰਤਰ ਰਾਸ਼ਟਰੀ ਸਟੇਡੀਅਮ ਵਿਖੇ ਕਰਵਾਈ ਜਾਵੇਗੀ ਅਤੇ ਇਸ ਨਾਲ ਜਿੱਥੇ ਦਰਸ਼ਕਾਂ ਦਾ ਮਨੋਰੰਜਨ ਹੋਵੇਗਾ ਉਥੇ ਹੀ ਖੇਡ ਖੇਤਰ ਵਿੱਚ ਬੜਾਵਾ ਅਤੇ ਟੂਰਿਜ਼ਮ ਵਿੱਚ ਵੀ ਇਜ਼ਾਫ਼ਾ ਹੋਵੇਗਾ।
ਰਗਬੀ ਆਸਟ੍ਰੇਲੀਆ ਦੇ ਸੀ.ਈ.ਓ. ਸ੍ਰੀ ਐਂਡੀ ਮੈਰੀਨੋਸ ਨੈ ਕਿਹਾ ਕਿ ਸਰਕਾਰ ਦਾ ਇਹ ਬਹੁਤ ਹੀ ਉਤਮ ਫੈਸਲਾ ਹੈ ਅਤੇ ਖਾਸ ਕਰਕੇ ਮਹਿਲਾ ਖਿਡਾਰੀਆਂ ਨੂੰ ਪ੍ਰਫੁਲਿਤ ਕਰਨ ਲਈ ਜੋ ਸਰਕਾਰ ਨੇ ਉਪਰਾਲਾ ਕੀਤਾ ਹੈ ਉਸ ਲਈ ਸਰਕਾਰ ਦਾ ਧੰਨਵਾਦ ਕਰਨਾ ਬਣਦਾ ਹੈ।
ਜ਼ਿਆਦਾ ਜਾਣਕਾਰੀ ਵਾਸਤੇ ਸਰਕਾਰ ਦੀ ਵੈਬਸਾਈਟ nsw.gov.au/REAFund.  ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×