ਏਅਰ ਨਿਊਜ਼ੀਲੈਂਡ ਅਤੇ ਏਅਰ ਇੰਡੀਆ ਵਿਚਾਲੇ ‘ਕੋਡਸ਼ੇਅਰ’ ਸਮਝੌਤਾ ਹੋਇਆ

NZ PIC 9 June-1

ਏਅਰ ਨਿਊਜ਼ੀਲੈਂਡ ਅਤੇ ਏਅਰ ਇੰਡੀਆ ਦੇ ਵਿਚ ਹਵਾਬਾਜ਼ੀ ਬਿਜ਼ਨਸ ਸਮਝੌਤਾ ‘ਕੋਡਸ਼ੇਅਰ’ ਹੋਇਆ ਹੈ ਜਿਹੜਾ ਕਿ ਦੋਵਾਂ ਏਅਰ ਲਾਈਨਜ਼ ਨੂੰ ਇਕ ਦੂਜੇ ਦੀਆਂ ਸੇਵਾਵਾਂ ਗਾਹਕਾਂ ਤੱਕ ਮੁਹੱਈਆ ਕਰਵਾਉਣ ਦਾ ਦੁਪਾਸੀ ਹੱਕ ਰੱਖਦਾ ਹੈ। ਇਸ ‘ਕੋਡਸ਼ੇਅਰ’ ਸਮਝੌਤੇ ਦੇ ਤਹਿਤ ਏਅਰ ਨਿਊਜ਼ੀਲੈਂਡ ਟਿਕਟਾਂ ਦੀ ਵਿਕਰੀ ਸਮੇਂ ਏਅਰ ਇੰਡੀਆ  ਦੀਆਂ ਟਿਕਟਾਂ ਦੀ ਵਿਕਰੀ ਵੀ ਹੋ ਸਕੇਗੀ ਇਸੇ ਤਰ੍ਹਾਂ ਏਅਰ ਇੰਡੀਆ ਵੀ ਏਅਰ ਨਿਊਜ਼ੀਲੈਂਡ ਦੀਆਂ ਟਿਕਟਾਂ ਦੀ ਵਿੱਕਰੀ ਕਰ ਸਕੇਗੀ। ਹੁਣ ਦੋਵੇਂ ਏਅਰ ਲਾਈਨਾਂ ਇਕ ਹੀ ‘ਕੈਰੀਅਰ ਕੋਡ’ ਦੀ ਵਰਤੋਂ ਕਰਕੇ ਫਲਾਈਟਾਂ ਦਾ ਆਦਾਨ ਪ੍ਰਦਾਨ ਕਰ ਸਕਣਗੀਆਂ। ਇਸ ਸਮਝੌਤੇ ਦੇ ਨਾਲ ਇੰਡੀਆ ਜਾਣ ਵਾਲੇ ਸਾਰੇ ਪ੍ਰਵਾਸੀਆਂ ਅਤੇ ਸੈਲਾਨੀਆਂ ਨੂੰ ਕਈ ਤਰ੍ਹਾਂ ਦੀ ਸੌਖ ਹੋਣ ਵਾਲੀ ਹੈ ਅਤੇ ਕਿਰਾਏ ਦੇ ਵਿਚ ਵੀ ਫਰਕ ਪੈ ਸਕਦਾ ਹੈ। ਇਸ ਸਮਝੌਤੇ ਦੇ ਤਹਿਤ ਇੰਡੀਆ ਦੇ ਕਈ ਅੰਤਰਰਾਸ਼ਟਰੀ ਹਵਾਈ ਅੱਡੇ ਸ਼ਾਮਿਲ ਕੀਤੇ ਗਏ ਹਨ। ਸਟਾਰ ਅਲਾਇੰਸ ਅਤੇ ਏਅਰ ਇੰਡੀਆ ਦੋਵੇਂ ਨਿਊਜ਼ੀਲੈਂਡ ਦੀ ਐਵੀਏਸ਼ਨ ਮਾਰਕੀਟ ਨੂੰ ਵੀ ਆਪਣੇ ਬਿਜਨਸ ਵਾਸਤੇ ਏਅਰ ਨਿਊਜ਼ੀਲੈਂਡ ਦੇ ਰਾਹੀਂ ਵਰਤ ਸਕੇਗੀ। ਸ਼ੁਰੂ ਦੇ ਵਿਚ ਸਿਡਨੀ ਅਤੇ ਮੈਲਬੌਰਨ ਤੋਂ ਚਲਦੀਆਂ ਏਅਰ ਇੰਡੀਆ ਦੀਆਂ ਫਲਾਈਟਾਂ ਦੇ ਨਾਲ ਨਿਊਜ਼ੀਲੈਂਡ ਦੀਆਂ ਫਲਾਈਟਾਂ ਦਾ ਮੇਲ ਕੀਤਾ ਜਾਵੇਗਾ।
ਇਹ ਸਮਝੌਤਾ ਏਅਰ ਨਿਊਜ਼ੀਲੈਂਡ ਦੇ ਚੀਫ ਐਗਜ਼ੀਕਿਊਟਿਵ ਸ੍ਰੀ ਕ੍ਰਿਸਟੋਫਰ ਲਕਸ਼ਨ ਅਤੇ ਏਅਰ ਇੰਡੀਆ ਚੇਅਰਮੈਨ ਐਂਡੇ ਮੈਨੇਜਿੰਗ ਡਾਇਰੈਕਟਰ ਸ੍ਰੀ ਰੋਹਿਤ ਨੰਦਾ ਵਿਚਕਾਰ ਮਿਆਮੀ ਵਿਖੇ ਅੱਜ ਹੋਇਆ ਹੈ। ਇਸ ਵੇਲੇ ਦੇ ਅੰਕੜਿਆਂ ਅਨੁਸਾਰ ਲਗਪਗ 90000 ਲੋਕ ਇਸ ਵੇਲੇ ਨਿਊਜ਼ੀਲੈਂਡ ਅਤੇ ਇੰਡੀਆ ਦਰਮਿਆਨ ਪ੍ਰਤੀ ਸਾਲ ਹਵਾਈ ਸਫਰ ਕਰਦੇ ਹਨ।  ਏਅਰ ਇੰਡੀਆ ਦਾ ਡ੍ਰੀਮ ਲਾਈਨਰ ਬੋਇੰਗ 787-8 ਸੀਰੀਜ਼ ਵਾਲਾ ਜਹਾਜ਼ ਹਫਤੇ ਵਿਚ ਚਾਰ ਵਾਰੀ ਸਿਡਨੀ ਜਾਂਦਾ ਹੈ ਅਤੇ ਤਿੰਨ ਵਾਰ ਮੈਲਬੌਰਨ ਜਾਂਦਾ ਹੈ। ਨਵੇਂ ਸਮਝੌਤੇ ਤਹਿਤ ਟਿਕਟਾਂ ਦੀ ਸੇਲ ਇਸੇ ਹਫਤੇ ਸ਼ੁਰੂ ਹੋ ਜਾਣ ਦੀ ਆਸ ਹੈ।

Install Punjabi Akhbar App

Install
×