ਕੋਕਾਹਿਲ ਹਾਈਵੇ ਉਪਰ ਵਾਪਰੇ ਹਾਦਸੇ ਵਿਚ ਟਰੱਕ ਡਰਾਈਵਰ ਦੀ ਮੌਤ

ਸਰੀ -ਬੀਤੇ ਦਿਨ ਕੋਕਾਹਿਲ ਹਾਈਵੇ ਉਪਰ ਕੈਮਲੂਪਸ ਅਤੇ ਮੈਰਿਟ ਦੇ ਵਿਚਕਾਰ ਹੋਏ ਇੱਕ ਸੜਕ ਹਾਦਸੇ ਵਿੱਚ ਇੱਕ ਟਰੱਕ ਡਰਾਈਵਰ ਦੀ ਮੌਤ ਹੋ ਗਈ। ਇਹ ਹਾਦਸਾ ਦੋ ਟਰੱਕਾਂ ਦੀ ਟੱਕਰ ਕਾਰਨ ਵਾਪਰਿਆ।

ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਆਰਸੀਐਮਪੀ ਦੇ ਕਾਰਪੋਰੇਲ ਜੈਸੀ ਓ ਡੋਨਗਾਹੀ ਨੇ ਦੱਸਿਆ ਹੈ ਕਿ ਸੋਮਵਾਰ ਬਾਅਦ ਦੁਪਹਿਰ, ਸਰੀ-ਸੁਸੇਕਸ ਲੇਕ ਰੋਡ ਦੇ ਨਜ਼ਦੀਕ ਇਕ ਲੇਨ ਵਿਚ ਜਾ ਰਹੇ ਦੋ ਟਰੱਕਾਂ ਵਿੱਚੋਂ ਪਿਛਲਾ ਟਰੱਕ ਅਗਲੇ ਟਰੱਕ ਦੇ ਪਿੱਛੇ ਜਾ ਟਕਰਾਇਆ। ਇਸ ਦੁਰਘਟਨਾ ਵਿਚ ਪਿਛਲੇ ਟਰੱਕ ਦਾ 64 ਸਾਲਾ ਡਰਾਈਵਰ ਜ਼ਖ਼ਮੀ ਹੋ ਗਿਆ। ਬੇਸ਼ੱਕ ਐਮਰਜੈਂਸੀ ਮੈਡੀਕਲ ਅਧਿਕਾਰੀ ਮੌਕੇ ਤੇ ਪਹੁੰਚ ਗਏ ਸਨ ਪਰ ਉਸ ਨੂੰ ਬਚਾਇਆ ਨਾ ਸਕਿਆ। ਮ੍ਰਿਤਕ ਡਰਾਈਵਰ ਐਲਡਰਗੋਵ ਦਾ ਰਹਿਣ ਵਾਲਾ ਸੀ।

ਦੂਜੇ ਟਰੱਕ ਦੇ ਡਰਾਈਵਰ ਨੂੰ ਕੋਈ ਸੱਟ ਨਹੀਂ ਲੱਗੀ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।

 (ਹਰਦਮ ਮਾਨ) +1 604 308 6663 maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks