ਨਾਰਦਰਨ ਟੈਰਿਟਰੀ ਵਾਸਤੇ ਖਰਚੇ ਜਾਣਗੇ 440 ਮਿਲੀਅਨ ਡਾਲਰ -ਬਾਰਨਾਬੀ ਜਾਇਸੀ

ਵਧੀਕ ਪ੍ਰਧਾਨ ਮੰਤਰੀ -ਬਾਰਨਾਬੀ ਜਾਇਸੀ, ਜੋ ਕਿ ਨਾਰਦਰਨ ਟੈਰਿਟਰੀ ਵਿੱਚ ਆਪਣਾ ਚੋਣ ਪ੍ਰਚਾਰ ਕਰ ਰਹੇ ਹਨ ਨੇ ਵਾਅਦਾ ਕੀਤਾ ਹੈ ਕਿ ਅਗਲੀ ਸਰਕਾਰ ਬਣਨ ਤੇ ਨਾਰਦਰਨ ਟੈਰਿਟਰੀ ਦੀਆਂ ਤਿੰਨ ਹੱਬਾਂ ਉਪਰ 440 ਮਿਲੀਅਨ ਡਾਲਰਾਂ ਦੇ ਬਜਟ ਨਾਲ ਵਿਕਾਸ ਕਾਰਜ ਕੀਤੇ ਜਾਣਗੇ। ਇਨ੍ਹਾਂ ਹੱਬਾਂ ਵਿੱਚ ਟੀਨੈਂਟ ਕਰੀਕ, ਐਲਿਸ ਸਪ੍ਰਿੰਗਸ ਅਤੇ ਕੈਥਰੀਨ ਆਦਿ ਦੇ ਖੇਤਰ ਆਉਂਦੇ ਹਨ ਜਿੱਥੇ ਕਿ ਕੁਦਰਤੀ ਗੈਸ ਅਤੇ ਹੋਰ ਖਣਿਜ ਪਦਾਰਥਾਂ ਦੀ ਉਨਤੀ ਆਦਿ ਲਈ ਕੰਮ ਕਰਨੇ ਹਨ ਅਤੇ ਅੰਤਰ-ਰਾਸ਼ਟਰੀ ਬਾਜ਼ਾਰ ਨੂੰ ਬੜਾਵਾ ਦੇਣਾ ਹੈ। ਆਯਾਤ-ਨਿਰਿਯਾਤ ਨੂੰ ਹੋਰ ਵੀ ਮਜ਼ਬੂਤੀ ਦੇ ਕੇ ਦੇਸ਼ ਦੀ ਅਰਥ ਵਿਵਸਥਾ ਵਿੱਚ ਬਣਦਾ ਯੋਗਦਾਨ ਪਾਉਣਾ ਹੈ ਅਤੇ ਇਸ ਦੇ ਨਾਲ ਹੀ ਖੇਤਰ ਦੇ ਲੋਕਾਂ ਦੀ ਤਰੱਕੀ ਵਾਸਤੇ ਨਵੇਂ ਰਾਹ ਖੋਲ੍ਹਣ ਵਰਗੇ ਭਵਿੱਖ ਦੇ ਸੁਫ਼ਨੇ ਸ਼ਾਮਿਲ ਹਨ।

Install Punjabi Akhbar App

Install
×