ਮਹਾਰਾਸ਼ਟਰ ‘ਚ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਬਣੇਗਾ- ਸੰਜੇ ਰਾਓਤ

SanjayRaut-1

ਭਾਜਪਾ ਅਤੇ ਸ਼ਿਵ ਸੈਨਾ ਵਿਚਾਲੇ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਵਿਚਾਲੇ ਸ਼ਿਵ ਸੈਨਾ ਨੇਤਾ ਸੰਜੇ ਰਾਓਤ ਨੇ ਵੱਡਾ ਬਿਆਨ ਦਿੱਤਾ ਹੈ। ਰਾਓਤ ਨੇ ਕਿਹਾ ਕਿ ਮੁੱਖ ਮੰਤਰੀ ਸ਼ਿਵ ਸੈਨਾ ਦਾ ਹੀ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਸ਼ਿਵ ਸੈਨਾ ਭਾਜਪਾ ਤੋਂ ਬਿਨਾਂ ਵੀ ਬਹੁਮਤ ਜੁਟਾ ਸਕਦੀ ਹੈ। ਭਾਜਪਾ ਨੇਤਾਵਾਂ ‘ਤੇ ਹਮਲਾ ਬੋਲਦਿਆਂ ਸ਼ਿਵ ਸੈਨਾ ਦੇ ਸੰਸਦ ਮੈਂਬਰ ਰਾਓਤ ਨੇ ਕਿਹਾ ਕਿ ਹੰਕਾਰ ‘ਚ ਡੁੱਬਿਆ ਕੋਈ ਵੀ ਵਿਅਕਤੀ ਜਾਂ ਸੰਗਠਨ ਡੁੱਬ ਜਾਂਦਾ ਹੈ। ਇੱਕ ਮਹੱਤਵਪੂਰਨ ਬਿਆਨ ਦਿੰਦਿਆਂ ਰਾਓਤ ਨੇ ਇਹ ਵੀ ਕਿਹਾ ਕਿ ਇਹ ਕਾਂਗਰਸ ਵੀ ਨਹੀਂ ਚਾਹੇਗੀ ਕਿ ਸੱਤਾ ਭਾਜਪਾ ਨੂੰ ਮਿਲੇ।

Install Punjabi Akhbar App

Install
×