
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਹੁਣੇ ਹੁਣੇ ਮਿਲੀ ਖ਼ਬਰ ਅਨੁਸਾਰ, ਬ੍ਰਿਸਬੇਨ ਦੇ 26 ਸਾਲਾ ਲੈਂਡਸਕੇਪਰ ਵਾਲੇ ਮਾਮਲੇ (ਯੂ.ਕੇ. ਵੇਰਿਐਂਟ ਪਾਜ਼ਿਟਿਵ) ਵਿੱਚ ਨਜ਼ਦੀਕੀ ਸੰਪਰਕਾਂ ਦੇ ਕਰੋਨਾ ਪਾਜ਼ਿਟਿਵ ਹੋਣ ਦੀਆਂ ਖ਼ਬਰਾਂ ਨਸ਼ਰ ਹੋਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਹੋਰ ਸੰਪਰਕਾਂ ਨੂੰ ਭਾਲਣ ਲਈ ਕੋਸ਼ਿਸ਼ਾਂ ਪਹਿਲਾਂ ਨਾਲੋਂ ਵੀ ਤੇਜ਼ ਕਰ ਦਿੱਤੀਆਂ ਗਈਆਂ ਹਨ।
ਅਧਿਕਾਰੀਆਂ ਨੇ ਉਕਤ ਵਿਅਕਤੀ ਦੇ ਨਜ਼ਦੀਕੀ ਸੰਪਰਕ ਦੇ 18 ਲੋਕਾਂ ਨੂੰ ਟ੍ਰੇਸ ਕੀਤਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਸੱਭ ਨੇ ਘੱਟੋ ਘੱਟ ਵੀ ਇੱਕ ਹਫ਼ਤਾ ਆਮ ਜਨਤਕ ਥਾਵਾਂ ਉਪਰ ਵਿਚਰਨ ਵਿੱਚ ਗੁਜ਼ਾਰਿਆ ਹੈ।
ਕੁਈਨਜ਼ਲੈਂਡ ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹਾਲ ਦੀ ਘੜੀ ਤਾਂ ਅਜਿਹਾ ਕੋਈ ਵੀ ਨਜ਼ਰੀਆ ਨਹੀਂ ਬਣ ਰਿਹਾ ਕਿ ਇਹ ਮਾਨਤਾ ਬਣਾਈ ਜਾਵੇ ਕਿ ਉਕਤ ਵੇਰੀਐਂਟ ਕਾਫੀ ਲੋਕਾਂ ਵਿੱਚ ਫੈਲਿਆ ਹੈ ਇਸ ਵਾਸਤੇ ਬ੍ਰਿਸਬੇਨ ਅੰਦਰ ਤਾਂ ਲਾਕਡਾਊਨ ਲਗਾਉਣ ਦੀ ਲੋੜ ਦਿਖਾਈ ਨਹੀਂ ਦਿੰਦੀ। ਪਰੰਤੂ ਅਧਿਕਾਰੀ ਪੂਰਨ ਤੌਰ ਉਪਰ ਇਸ ਤਫ਼ਤੀਸ਼ ਵਿੱਚ ਲੱਗੇ ਹਨ ਅਤੇ ਲਗਾਤਾਰ ਕੰਟੈਕਟ ਟ੍ਰੇਸਿੰਗ ਕਰ ਰਹੇ ਹਨ।
ਮੁੱਖ ਸਿਹਤ ਅਧਿਕਾਰੀ ਡਾ. ਜੀਨੈਟ ਯੰਗ ਨੇ ਕਿਹਾ ਕਿ ਇਹ ਨਵਾਂ ਪਾਇਆ ਗਿਆ ਮਾਮਲੇ ਵਾਲੇ ਵਿਅਕਤੀ ਸਟਾਰਥਪਾਈਨ ਦਾ ਨਿਵਾਸੀ ਹੈ ਅਤੇ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਕਿ ਲੋਕ ਆਪਣੀ ਜਾਗਰੂਕਤਾ ਦਾ ਮੁਜ਼ਾਹਰਾ ਕਰਦਿਆਂ ਹੋਇਆਂ ਹੁਣ ਆਪ ਹੀ ਅੱਗੇ ਆਉਣੇ ਸ਼ੁਰੂ ਹੋ ਗਏ ਹਨ ਅਤੇ ਸਥਿਤੀਆਂ ਦੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਆਪਣੇ ਟੈਸਟ ਆਦਿ ਕਰਵਾ ਰਹੇ ਹਨ ਅਤੇ ਇਸ ਵਾਸਤੇ ਸਮੁੱਚੀ ਟੀਮ ਅਤੇ ਰਾਜ ਦੀ ਸਾਰੀ ਜਨਤਾ ਵਧਾਈ ਅਤੇ ਧੰਨਵਾਦ ਦੀ ਪਾਤਰ ਹੈ।