ਕਰੋਨਾ ਵੈਕਸਿਨ ਸੇਵਾ ਲਈ ਕਲਿਨਿਕਾਂ ਕਰਨਗੀਆਂ ਬਿਨ੍ਹਾਂ ਛੁੱਟੀ ਤੋਂ ਕੰਮ

(ਦ ਏਜ ਮੁਤਾਬਿਕ) ਸਿਹਤ ਮੰਤਰੀ ਸ੍ਰੀ ਗੈਗ ਹੰਟ ਨੇ ਆਸਟ੍ਰੇਲੀਆ ਵਿੱਚ ਕਰੋਨਾ ਵੈਕਸਿਨ ਦੇ ਵਿਤਰਣ ਬਾਰੇ ਹੋਣ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼ ਅੰਦਰ ਜੋ ਕਲਿਨਿਕ ਮੌਜੂਦ ਹਨ, ਉਨ੍ਹਾਂ ਸਭ ਨੇ ਕਿਹਾ ਹੈ ਕਿ ਉਹ ਆਪਣੇ ਡਿਊਟੀ ਦੇ ਘੰਟਿਆਂ ਤੋਂ ਵੱਧ ਕੰਮ ਕਰਨ ਦੇ ਨਾਲ ਨਾਲ ਐਤਵਾਰ ਅਤੇ ਹੋਰ ਛੁੱਟੀ ਵਾਲੇ ਦਿਨਾਂ ਵਿੱਚ ਵੀ ਕੰਮ ਕਰਨਗੇ ਤਾਂ ਜੋ ਦੇਸ਼ ਦੀ ਜਨਤਾ ਨੂੰ ਸਮਾਂ ਰਹਿੰਦਿਆਂ ਹੀ ਕਰੋਨਾ ਦੀ ਦਵਾਈ ਦੇਣ ਦਾ ਕੰਮ ਸਿਰੇ ਚਾੜ੍ਹਿਆ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਕੰਮ ਲਈ ਜਨਲਰ ਪ੍ਰੈਕਟਿਸ਼ਨਰ ਇੰਨਾ ਕੁ ਉਤਸਾਹ ਦਿਖਾ ਰਹੇ ਹਨ ਕਿ ਕਿਲਿਨਿਕਾਂ ਅੰਦਰ ਮੌਜੂਦਗੀ ਦੀ ਗਿਣਤੀ ਦੁੱਗਣੀ ਕਰ ਦਿੱਤੀ ਗਈ ਹੈ ਅਤੇ ਹੁਣ ਇਸ ਮਿਕਕਾਰ ਨੂੰ 2000 ਤੱਕ ਕਰ ਦਿੱਤਾ ਗਿਆ ਹੈ ਜੋ ਕਿ ਪਹਿਲਾਂ 1000 ਦੀ ਗਿਣਤੀ ਵਿੱਚ ਸੀ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਆਸਟ੍ਰੇਲੀਆਈ ਵਿਅਕਤੀ ਨੂੰ ਕਰੋਨਾ ਵੈਕਸੀਨ ਵਾਸਤੇ ਕੋਈ ਵੀ ਕੀਮਤ ਅਦਾ ਨਹੀਂ ਕਰਨੀ ਹੋਵੇਗੀ ਅਤੇ ਹਰ ਥਾਂ ਉਪਰ ਇਹ ਮੁਫ਼ਤ ਮਿਲੇਗੀ। ਦਰਅਸਲ ਕੁੱਝ ਅਫ਼ਵਾਹਾਂ ਇਹ ਫੈਲ ਰਹੀਆਂ ਸਨ ਕਿ ਜਨਰਲ ਪ੍ਰੈਕਟਿਸ਼ਨਰ ਇਸ ਸੇਵਾ ਲਈ ਕੁੱਝ ਨਾ ਕੁੱਝ ਫੀਸ ਲੈਣਗੇ ਪਰੰਤੂ ਸਿਹਤ ਮੰਤਰੀ ਨੇ ਇਸ ਅਫ਼ਵਾਹ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਸ ਕੋਸ਼ਿਸ਼ ਵਿੱਚ ਹਾਂ ਕਿ ਵੈਕਸੀਨ ਦੀ ਖੁਰਾਕ ਸਮੁੱਚੇ ਆਸਟ੍ਰੇਲੀਆ ਵਿੱਚ ਹੀ ਵਿਤਰਣ ਦਾ ਕੰਮ ਇਸੇ ਸਾਲ ਅਕਤੂਬਰ ਦੇ ਮਹੀਨੇ ਤੱਕ ਪੂਰਾ ਕਰ ਲਿਆ ਜਾਵੇ ਅਤੇ ਇਸ ਵਾਸਤੇ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

Install Punjabi Akhbar App

Install
×