ਕਰੋਨਾ ਵਾਇਰਸ ਦੀ ਤਰ੍ਹਾਂ ਹੀ ਲੜ੍ਹਨਾ ਪਵੇਗਾ ਵਾਤਾਵਰਣ ਦੇ ਬਦਲ ਨਾਲ -ਬਰੇਨ ਸ਼ੈਮਿਟ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਆਸਟ੍ਰੇਲੀਆਈ ਨੋਬਲ ਇਨਾਮ ਜੇਤੂ ਪ੍ਰੋਫੈਸਰ ਬਰੇਨ ਸ਼ੈਮਿਟ ਨੇ ਕਿਹਾ ਹੈ ਕਿ ਬਦਲ ਰਹੇ ਵਾਤਾਵਰਣ ਵਾਲੀਆਂ ਹਾਲਤਾਂ ਦੇ ਖ਼ਿਲਾਫ਼ ਲੜਾਈ ਉਦਾਂ ਹੀ ਕਰਨੀ ਪਵੇਗੀ ਜਿਸ ਤਰ੍ਹਾਂ ਨਾਲ ਸਮੁੱਚਾ ਸੰਸਾਰ ਕਰੋਨਾ ਦੇ ਖ਼ਿਲਾਫ਼ ਜੰਗ ਲੜ੍ਹ ਰਿਹਾ ਹੈ -ਬਲਕਿ ਸ਼ਾਇਦ ਇਸ ਤੋਂ ਵੱਧ। ਪ੍ਰੋਫੈਸਰ ਸ਼ੈਮਿਟ ਜਿਹੜੇ ਕਿ ਆਸਟ੍ਰੇਲੀਆਈ ਨੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਹਨ ਅਤੇ 2011 ਦੇ ਨੋਬਲ ਪੁਰਸਕਾਰ ਦੇ ਜੇਤੂ ਹਨ, ਦ ਨੀਦਰਲੈਂਡਜ਼ ਵਿੱਚ ਇੱਕ ਅੰਤਰ-ਰਾਸ਼ਟਰੀ ਪੱਧਰ ਦੇ ਸਮਾਗਮ ਵਿੱਚ ਬੋਲ ਰਹੇ ਸਨ। ਉਨ੍ਹਾਂ ਕਿਹਾ ਇਸ ਬਿਮਾਰੀ ਨੇ ਸਮੇਂ ਦੀਆਂ ਸਰਕਾਰਾਂ ਨੂੰ ਇੰਨਾ ਕੁ ਤਾਂ ਸਿਖਾ ਹੀ ਦਿੱਤਾ ਹੈ ਕਿ ਕਿਵੇਂ ਵਿਗਿਆਨਿਕਾਂ ਅਤੇ ਮਾਹਿਰਾਂ ਦੀ ਰਾਇ ਨੂੰ ਸੁਣ ਕੇ, ਸਮਝ ਕੇ ਉਸ ਉਪਰ ਅਮਲ ਕਰਨਾ ਹੈ ਤਾਂ ਜੋ ਇਸ ਧਰਤੀ ਦਾ ਜੀਵਨ ਬਚਾਇਆ ਜਾ ਸਕੇ ਅਤੇ ਹਰ ਕੋਈ ਤਾਅ ਉਪਰ ਸਵੱਸਥ ਰਹੇ ਅਤੇ ਸਾਡੀ ਧਰਤੀ ਵੀ ਕੁਦਰਤੀ ਆਬ-ਓ-ਹਵਾ ਦੀ ਧਾਰਨੀ ਬਣੇ ਜਿਸ ਵਿੱਚ ਹਰ ਕੋਈ -ਜੀਵ, ਜੰਤੂ, ਪੰਛੀ, ਪੌਦੇ ਅਤੇ ਮਨੁੱਖ, ਸਾਰੇ ਹੀ ਕੁਦਰਤੀ ਤਰੀਕਿਆਂ ਦੇ ਨਾਲ ਸਾਹ ਲੈ ਸਕਣ। ਉਨ੍ਹਾਂ ਇਹ ਕਿਹਾ ਕਿ ਜੋ ਬੀਤੇ ਸਾਲ ਹੋਇਆ ਹੈ ਅਤੇ ਜਿਸ ਤਰ੍ਹਾਂ ਦੇ ਨਾਲ ਸਮੁੱਚੀ ਦੁਨੀਆਂ ਨੇ ਇੱਕ ਦਮ ਲਾਕਡਾਊਨ ਦਾ ਸਹਾਰਾ ਲੈ ਕੇ ਕਰੋਨਾ ਜਿਹੀ ਬਿਮਾਰੀ ਨਾਲ ਲੜਾਈ ਲੜੀ ਹੈ ਬਿਲਕੁਲ ਉਸੇ ਤਰ੍ਹਾਂ ਹੀ ਹੁਣ ਵਾਤਾਵਰਣ ਦੇ ਬਦਲਾਅ ਨੂੰ ਵੀ ਰੋਕੜ ਲਈ ਲੜ੍ਹਾਈ ਸ਼ੁਰੂ ਕਰਨੀ ਪੈਣੀ ਹੈ ਕਿਉਂਕਿ ਕਰੋਨਾ ਬਿਮਾਰੀ ਦਾ ਹਮਲਾ ਤਾਂ ਮਹਿਜ਼ ਬੀਤੇ ਸਾਲ ਤੋਂ ਇੱਕ ਮਹੀਨੇ ਪਹਿਲਾਂ ਹੀ ਸ਼ੁਰੂ ਹੋਇਆ ਸੀ ਪਰੰਤੂ ਵਾਤਾਵਰਣ ਨਾਲ ਹਰ ਤਰ੍ਹਾਂ ਦੀ ਛੇੜਛਾੜ ਤਾਂ ਮਨੁੱਖ ਕਈ ਦਹਾਕਿਆਂ ਤੋਂ ਹੀ ਕਰਦਾ ਆ ਰਿਹਾ ਹੈ ਅਤੇ ਉਸਦਾ ਨਤੀਜਾ ਵੀ ਸਾਨੂੰ ਸਾਰਿਆਂ ਨੂੰ ਲਗਾਤਾਰ ਭੁਗਤਣਾ ਪੈ ਰਿਹਾ ਹੈ ਪਰੰਤੂ ਸਮੇਂ ਦੀਆਂ ਸਰਕਾਰਾਂ ਇਸ ਵੱਲ ਕੋਈ ਧਿਆਨ ਹੀ ਨਹੀਂ ਦਿੰਦੀਆਂ ਅਤੇ ਜਾਂ ਫੇਰ ਥੋੜ੍ਹੀ ਬਹੁਤ ਖਾਨਾ-ਪੂਰਤੀ ਕਰਕੇ ਛੱਡ ਦਿੰਦੀਆਂ ਹਨ। ਮੌਜੂਦਾ ਹਾਲ ਇਹ ਹੈ ਕਿ ਵਾਤਾਵਰਣ ਦੇ ਬਦਲਾਅ ਕਾਰਨ 2027 ਤੋਂ 2042 ਸਾਲ ਤੱਕ 1.5 ਡਿਗਰੀ ਸੈਲਸੀਅਸ ਸਾਡੀ ਧਰਤੀ ਦੀ ਤਾਪਮਾਨ ਵੱਧ ਜਾਣਾ ਹੈ ਅਤੇ ਅਸੀਂ ਸਭ ਇਸੇ ਰਾਹ ਦੇ ਹੀ ਪਾਂਧੀ ਹਾਂ ਅਤੇ ਚੁੱਪਚਾਪ ਬਸ ਤੁਰਦੇ ਜਾ ਰਹੇ ਹਾਂ ਅਤੇ ਕਿਸੇ ਨੂੰ ਵੀ ਕੋਈ ਸ਼ੰਕਾਂ ਜਾਂ ਚਿੰਤਾ ਨਹੀਂ ਹੁੰਦੀ ਕਿ ਆਖਿਰ ਅਸੀਂ ਜਾ ਕਿਧਰ ਨੂੰ ਰਹੇ ਹਾਂ। ਜ਼ਿਕਰਯੋਗ ਹੈ ਕਿ ਯੂ.ਐਨ.ਓ. ਵੱਲੋਂ ਕਰਵਾਈ ਜਾ ਰਹੀ ਇਸ ਬੈਠਕ ਵਿੱਚ ਦੁਨੀਆਂ ਦੇ 30 ਦੇਸ਼ ਹਿੱਸਾ ਲੈ ਰਹੇ ਹਨ ਜਿਨ੍ਹਾਂ ਵਿੱਚ ਕਿ ਆਸਟ੍ਰੇਲੀਆ ਦੇ ਨਾਲ ਨਾਲ ਭਾਰਤ, ਇੰਡੋਨੇਸ਼ੀਆ, ਕੈਨੇਡਾ, ਦੱਖਣੀ-ਕੋਰੀਆ, ਜਰਮਨੀ, ਫਰਾਂਸ, ਬ੍ਰਿਟੇਨ ਆਦਿ ਦੇਸ਼ ਸ਼ਾਮਿਲ ਹਨ। ਇਸ ਬੈਠਕ ਦੌਰਾਨ, ਆਸਟ੍ਰੇਲੀਆ ਦੇ ਵਾਤਾਵਰਣ ਮੰਤਰੀ ਸੁਸੈਨ ਲੇ ਨੇ ਅਗਲੇ ਹਫ਼ਤੇ ਆਪਣਾ ਭਾਸ਼ਣ ਦੇਣਾ ਹੈ।

Install Punjabi Akhbar App

Install
×