‘ਕੁਐਡ’ ਅਲਾਇੰਸ ਸਮਿਟ 2021 ਵਿੱਚ ਪ੍ਰਧਾਨ ਮੰਤਰੀ ਮਿਲਣਗੇ ਅਮਰੀਕਾ ਦੇ ਰਾਸ਼ਟਰਪਤੀ ਨੂੰ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਇਸ ਹਫਤੇ ਦੇ ਅਖੀਰ ਵਿੱਚ (13 ਮਾਰਚ ਅਤੇ ਜਾਂ ਫੇਰ 14 ਮਾਰਚ ਨੂੰ) ਹੋਣ ਵਾਲੀ ‘ਕੁਐਡ’ ਅਲਾਇੰਸ ਸਮਿਟ 2021 ਦੌਰਾਨ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਅਮਰੀਕਾ ਦੇ ਰਾਸ਼ਟਰਪਤੀ -ਜੋਇ ਬਾਇਡਨ ਦੇ ਨਾਲ ਨਾਲ ਜਪਾਨ ਦੇ ਪ੍ਰਧਾਨ ਮੰਰਤੀ ਯੌਸ਼ੀਹਿਦੇ ਸੂਗਾ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲਣਗੇ ਅਤੇ ਇਸ ਮੀਟਿੰਗ ਦੌਰਾਨ ਵਾਤਾਵਰਣ ਸੰਭਾਲ ਦੇ ਨਾਲ ਨਾਲ ਕੋਵਿਡ-19 ਦਾ ਵਿਸ਼ਾ ਵੀ ਚਰਚਾ ਵਿੱਚ ਰਹੇਗਾ ਅਤੇ ਸਭ ਤੋਂ ਵੱਡਾ ਮੁੱਦਾ ਇਹ ਰਹੇਗਾ ਕਿ ਚੀਨ ਦੇ ਇੰਡੋ-ਪੈਸਿਫਿਕ ਖੇਤਰ ਅੰਦਰ ਵੱਧ ਰਹੇ ਦਬਾਅ ਨੂੰ ਕਿਵੇਂ ਰੋਕਿਆ ਜਾਵੇ….? ਮੀਟਿੰਗ ਦੌਰਾਨ ਕਰੋਨਾ ਕਾਰਨ ਪੇਸ਼ ਆਈਆਂ ਆਰਥਿਕ ਤੰਗੀਆਂ ਦਾ ਮੁੱਦਾ ਅਤੇ ਇਸ ਦੇ ਨਾਲ ਹੀ ਕਰੋਨਾ ਵੈਕਸੀਨ ਦੇ ਵਿਤਰਣ ਆਦਿ ਸਬੰਧੀ ਵੀ ਚਰਚਿਤ ਵਿਸ਼ੇ ਰਹਿਣਗੇ।
ਕੁਐਡ -ਜਿਸ ਨੂੰ ਕਿ 2007 ਵਿੱਚ ਸਥਾਪਤ ਕੀਤਾ ਗਿਆ ਸੀ ਅਤੇ ਹੁਣ ਤੋਂ ਪਹਿਲਾਂ ਇਸ ਦੀਆਂ ਮੀਟਿੰਗਾਂ ਵਿੱਚ ਦੇਸ਼ਾਂ ਦੇ ਬਾਹਰੀ ਰਾਜਾਂ ਦੇ ਮੰਤਰੀ ਹੀ ਹਿੱਸਾ ਲੈਂਦੇ ਸਨ ਅਤੇ ਇਸ ਵਾਰੀ ਵਿੱਚ ਕਾਫੀ ਵੱਡੇ ਅਤੇ ਪ੍ਰਭਾਵੀ ਨੇਤਾ ਹਿੱਸਾ ਲੈ ਰਹੇ ਹਨ।
ਵ੍ਹਾਈਟ ਹਾਊਸ ਤੋਂ ਬੁਲਾਰੇ ਨੇ ਇਸ ਬਾਬਤ ਗੱਲਬਾਤ ਕਰਦਿਆਂ ਕਿਹਾ ਹੈ ਕਿ ਅਮਰੀਕਾ ਦਾ ਮੁੱਖ ਮੁੱਦਾ, ਇੰਡੋ-ਪੈਸਿਫਿਕ ਖੇਤਰ ਵਿੱਚ ਚੀਨ ਦੇ ਵੱਧਦੇ ਦਬਾਅ ਨੂੰ ਰੋਕਣ ਵਾਸਤੇ ਨਵੀਆਂ ਸੰਦੀਆਂ ਕਰਨ ਦਾ ਹੈ ਅਤੇ ਇਸ ਵਾਰੀ ਇਹ ਵੀ ਖਾਸ ਹੈ ਕਿ ਰਾਸ਼ਟਰਪਤੀ ਜੋਇ ਬਾਈਡਨ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣੇ ਹਨ ਅਤੇ ਹੁਣ ਅਮਰੀਕਾ ਅੰਦਰ ਨਵੀਆਂ ਰੀਤਾਂ ਦਾ ਆਗਾਜ਼ ਵੀ ਹੋ ਰਿਹਾ ਹੈ।
ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦਾ ਵੀ ਕਹਿਣਾ ਹੈ ਕਿ ਇੰਡੋ ਪੈਸੀਫਿਕ ਖੇਤਰ ਵਿੱਚ ਆਸਟ੍ਰੇਲੀਆ ਵੀ ਆਉਂਦਾ ਹੈ ਅਤੇ ਇਸ ਵਾਸਤੇ ਉਹ ਇਸ ਵਿੱਚ ਭਾਗ ਲੈ ਰਹੇ ਹਨ ਅਤੇ ਦੂਸਰਾ ਵਾਤਾਵਰਣ ਸਬੰਧੀ ਹਾਲਾਤਾਂ ਲਈ ਉਹ ਵੀ ਦੂਸਰੇ ਪ੍ਰਮੁੱਖ ਦੇਸ਼ਾਂ ਦੇ ਨੇਤਾਵਾਂ ਨਾਲ ਉਹ ਮਿਲਣਾ ਚਾਹੁੰਦੇ ਹਨ।
ਜ਼ਿਕਰਯੋਗ ਇਹ ਵੀ ਹੈ ਕਿ ਬੀਜਿੰਗ ਦੀ ਇਸ ਹੋਣ ਵਾਲੀ ਮੀਟਿੰਗ ਉਪਰ ਪੂਰੀ ਤੇ ਪੈਨੀ ਨਜ਼ਰ ਰਹੇਗੀ ਕਿਉਂਕਿ ਮੁੱਖ ਮੁੱਦਾ ਤਾਂ ਅਸਲ ਵਿੱਚ ਚੀਨ ਹੀ ਹੈ।

Install Punjabi Akhbar App

Install
×