ਸੀ. ਕੇ. ਡੀ. ਇੰਸਟੀਟਿਉੁਟ ਆਫ਼ ਮੈਨਜਮੈਂਟ ਐਡ ਟੈਕਨਾਲੋਜੀ ਤਰਨ- ਤਾਰਨ ਵਿਖੇ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਇੰਸਟੀਟਿਉੁਟ ਵਿੱਚ ਰੁੱਖ ਲਗਾਉ ਮੁਹਿੰਮ ਚਲਾਈ ਗਈ।ਜਿਸ ਵਿੱਚ ਇੰਸਟੀਟਿਉੁਟ ਦੀਆ ਲੜਕੀਆ ਨੇ ਦੋ- ਦੋ ਪੋਦੇ ਲਗਾਏ। ਪੋਦਿਆ ਦੀ ਸਾਭ –ਸੰਭਾਲ ਦੀ ਜਿੰਮੇਵਾਰੀ ਉਹਨਾ ਨੂੰ ਲਗਾਉਣ ਵਾਲੀਆ ਲੜਕੀਆ ਨੂੰ ਦਿੱਤੀ ਗਈ। ਇਹ ਜਿੰਮੇਵਾਰੀ ਵਿਦਿਆਰਥੀ ਆਪਣੇ ਡਿਗਰੀ ਦੇ ਮੁਕੰਮਲ ਹੋਣ ਤੱਕ ਨਿਭਾਉਣਗੇ। ਡਾ. ਹਰਪ੍ਰੀਤ ਸਿੰਘ ਪ੍ਰਿੰਸੀਪਲ, ਸੀ. ਕੇ. ਡੀ. ਆਈ.ਐੱਮ.ਟੀ, ਤਰਨ ਤਾਰਨ ਨੇ ਵਿਦਿਆਰਥੀਆ ਨੂੰ ਮਹਿਲਾ ਦਿਵਸ ਦੀ ਵਧਾਈ ਦਿੱਤੀ। ਉਹਨਾ ਕਿਹਾ ਕਿ ਸੈਸਨ ਦੇ ਅੰਤ ਵਿੱਚ ਤਿੰਨ ਸਭ ਤੋ ਵਧੀਆ ਪੋਦਿਆ ਨੂੰ ਸਨਮਾਨਿਤ ਕੀਤਾ ਜਾਵੇਗਾ।ਇਸ ਮੋਕੇ ਤੇ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਅਰਤਾ ਨੂੰ ਸਮਾਜ਼ ਵਿੱਚ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਹੈ ਅਤੇ ਉਹਨਾ ਨੂੰ ਬਰਾਬਰ ਦਾ ਹੱਕ ਦੇਣ ਵਿੱਚ ਸਿੱਖਿਆ ਬਹੁਤ ਹੀ ਅਹਿਮ ਰੋਲ ਅਦਾ ਕਰਦੀ ਹੈ ਅਤੇ ਆਪਣੇ ਭਵਿੱਖ ਲਈ ਸਹੀ ਕੈਰੀਅਰ ਦੀ ਚੋਣ ਕਰਕੇ ਉਹ ਦੇਸ਼ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਮੁੱਦੇ ਵਿਚ ਹਿੱਸਾ ਲੈ ਸਕਦੀ ਹੈ ਅਤੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਦੇ ਸਕਦੀ ਹੈ।
ਤਰਨ ਤਾਰਨ (ਪਵਨ ਕੁਮਾਰ ਬੁੱਗੀ)
pawan5058