ਐਲਕ ਗਰੋਵ ਸਿਟੀ ਵੱਲੋਂ ਫੈਸਟੀਵਲ ਆਫ ਲਾਈਟਸ ਦਾ ਆਯੋਜਨ

FullSizeRender (3)

ਸੈਕਰਾਮੈਂਟੋ, 24 ਅਕਤੂਬਰ  (ਰਾਜ ਗੋਗਨਾ)—ਕੈਲੀਫੋਰਨੀਆ ਦੇ ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਐਂਡ ਇੰਨਕਲਿਊਜ਼ਨ ਕਮਿਸ਼ਨ ਵੱਲੋਂ ਤੀਸਰਾ ਸਾਲਾਨਾ ਫੈਸਟੀਵਲ ਆਫ ਲਾਈਟਸ ਸਮਾਗਮ ਦਾ ਆਯੋਜਨ ਕੀਤਾ ਗਿਆ। ਖਚਾਖਚ ਭਰੇ ਹਾਲ ਵਿਚ ਵੱਖ-ਵੱਖ ਧਰਮ ਦੇ ਨੁਮਾਇੰਦਿਆਂ ਨੂੰ ਵੀ ਸੱਦਿਆ ਗਿਆ ਸੀ। ਇਨ੍ਹਾਂ ਵਿਚ ਸਿੱਖ, ਹਿੰਦੂ, ਜੈਨ, ਬੋਧੀ, ਮੁਸਲਮਾਨ ਅਤੇ ਕ੍ਰਿਸ਼ਚਨ ਵੀ ਸ਼ਾਮਲ ਸਨ। ਸਿਟੀ ਦੇ ਮੇਅਰ ਸਟੀਵ ਲੀ, ਕੌਂਸਲ ਮੈਂਬਰ ਡੈਰੇਨ ਸਿਊਨ, ਸਟੀਵ ਡੈਟਰਿਕ, ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ, ਮਹਿੰਦਰ ਸਿੰਘ, ਭਾਵਿਨ ਪਾਰਿਖ, ਜਿੰਕੀ ਡਾਲਰ, ਸਕਾਟ ਮੈਟਸੂਮੋਟੋ, ਡਾ. ਅਸ਼ੋਕ ਸ਼ੰਕਰ, ਡਾ. ਰੇਅਮੰਡ ਹੈਸ, ਗੁਰਦੁਆਰਾ ਸਾਹਿਬ ਬਰਾਡਸ਼ਾਹ ਰੋਡ ਤੋਂ ਭਾਈ ਹਰਮਨਪ੍ਰੀਤ ਸਿੰਘ ਵੀ ਹਾਜ਼ਰ ਸਨ। ਪ੍ਰੋਗਰਾਮ ਦਾ ਆਗਾਜ਼ ਨੀਲ ਨਈਅਰ ਵੱਲੋਂ ਸੈਕਸੋਫੋਨ ‘ਤੇ ਅਮਰੀਕਾ ਦਾ ਰਾਸ਼ਟਰੀ ਗਾਇਨ ਕੀਤਾ ਗਿਆ। ਇਸ ਦੌਰਾਨ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਅੰਮ੍ਰਿਤ ਅਟਵਾਲ ਵੱਲੋਂ ਸਿੱਖਾਂ ਵੱਲੋਂ ਮਨਾਈ ਜਾਂਦੀ ਦਿਵਾਲੀ ਬਾਰੇ ਜਾਣਕਾਰੀ ਦਿੱਤੀ ਗਈ। ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ।

Install Punjabi Akhbar App

Install
×