
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਹੈ ਕਿ ਬੀਤੇ ਸਾਲ ਜਦੋਂ ਆਸਟ੍ਰੇਲੀਅਨ ਪੋਸਟ ਤੋਂ ਕ੍ਰਿਸਟਿਨ ਹੋਲਗੇਟ ਉਪਰ ਮਹਿੰਗੀਆਂ ਘੜੀਆਂ ਰਿਸ਼ਵਤ ਦੇ ਤੌਰ ਤੇ ਲੈਣ ਦੇ ਇਲਜ਼ਾਮ ਲੱਗੇ ਸਨ ਤਾਂ ਉਨ੍ਹਾਂ (ਕ੍ਰਿਸਟਿਨ ਹੋਲਗੇਟ) ਨੇ ਆਪ ਹੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰੰਤੂ ਪ੍ਰਧਾਨ ਮੰਤਰੀ ਉਨ੍ਹਾਂ ਇਲਜ਼ਾਮਾਂ ਬਾਬਤ ਕੁੱਝ ਵੀ ਕਹਿਣ ਤੋਂ ਗੁਰੇਜ਼ ਹੀ ਕੀਤਾ।
ਜ਼ਿਕਰਯੋਗ ਹੈ ਕਿ, ਬੀਤੇ ਸਾਲ ਜਦੋਂ ਹੋਲਗੇਟ ਉਪਰ ਇੱਕ ਡੀਲ ਕਰਨ ਦੇ ਬਦਲੇ ਮਹਿੰਗੀਆਂ ਘੜੀਆਂ ਲੈਣ ਦੇ ਇਲਜ਼ਾਮ ਲਗਾਏ ਗਏ ਸਨ ਤਾਂ ਉਲਟਾ ਉਨ੍ਹਾਂ ਨੇ ਆਸਟ੍ਰੇਲੀਆਈ ਪੋਸਟ ਦੇ ਚੇਅਰਮੈਨ ਲੂਸੀਓ ਡੀ ਬਾਰਟੋਲੋਮੀਓ ਉਪਰ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਕਿ ਉਹ ਦੇਸ਼ ਦੀ ਪਾਰਲੀਮੈਂਟ ਅੰਦਰ ਬੈਠ ਕੇ ਝੂਠ ਬੋਲ ਰਹੇ ਹਨ ਅਤੇ ਉਨ੍ਹਾਂ ਨੂੰ ਗਲਤ ਅਤੇ ਝੂਠੇ ਇਲਜ਼ਾਮਾਂ ਵਿੱਚ ਫਸਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਤਾਂ ਚਾਹੁੰਦੇ ਸਨ ਕਿ ਦੋਹੇਂ ਜਣੇ ਆਪਸ ਵਿੱਚ ਹੀ ਨਿਪਟਾਰਾ ਕਰ ਲੈਣ ਪਰੰਤੂ ਬਾਅਦ ਵਿੱਚ ਕ੍ਰਿਸਟਿਨ ਹੋਲਗੇਟ ਨੇ ਆਪਣੇ ਪਦ ਤੋਂ ਅਸਤੀਫ਼ਾ ਦੇ ਦਿੱਤਾ।
ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਵਿੱਚ ਇੱਕ ਨਿਰਪੱਖ ਜਾਂਚ ਵਿੱਚ ਪਾਇਆ ਗਿਆ ਕਿ ਹੋਲਗੇਟ ਨੈ ਕੋਈ ਫਰਾਡ ਕੀਤਾ ਹੀ ਨਹੀਂ ਸੀ ਅਤੇ ਨਾ ਹੀ ਸਰਕਾਰੀ ਪੈਸੇ ਨੂੰ ਇੱਧਰ ਉਧਰ ਬੇਵਜਹ ਖਰਚ ਕੀਤਾ ਸੀ ਅਤੇ ਨਾ ਹੀ ਕੋਈ ਕਰੱਪਸ਼ਨ ਆਦਿ ਦਾ ਚਾਰਜ ਉਨ੍ਹਾਂ ਉਪਰ ਸਿੱਧ ਹੋ ਸਕਿਆ।
ਲੇਬਰ ਪਾਰਟੀ ਦੀ ਪ੍ਰਵੱਕਤਾ ਮਿਸ਼ੇਲ ਰਾਲੈਂਡ ਨੇ ਕਿਹਾ ਕਿ ਕ੍ਰਿਸਟਿਨ ਦੇ ਖ਼ਿਲਾਫ਼ 150 ਪੰਨਿਆਂ ਦਾ ਪੁਲੰਦਾ ਦਾਇਰ ਕੀਤਾ ਗਿਆ ਸੀ, ਇਸ ਨਾਲ ਉਹ ਆਸਟ੍ਰੇਲੀਆਈ ਪੋਸਟ ਦੇ ਚੇਅਰਮੈਨ ਦੇ ਨਾਲ ਨਾਲ ਪ੍ਰਧਾਨ ਮੰਤਰੀ ਅਤੇ ਮਨਿਸਟਰ ਫਾਰ ਕਮਿਊਨੀਕੇਸ਼ਨ, ਸਾਰਿਆਂ ਕੋਲੋਂ ਹੀ ਕਾਫੀ ਦੁਖੀ ਵੀ ਸੀ।