ਕਰਾਈਸਟਚਰਚ ਦਾ ਆਤੰਕਵਾਦੀ ਆਸਟ੍ਰੇਲੀਆ ਅੰਦਰ ਆਪਣੀ ਸਜ਼ਾ ਭੁਗਤੇ -ਡਿਪਟੀ ਪ੍ਰਧਾਨ ਮੰਤਰੀ

(ਐਸ.ਬੀ.ਐਸ.) ਨਿਊਜ਼ੀਲੈਂਡ ਦੇ ਡਿਪਟੀ ਪ੍ਰਧਾਨ ਮੰਤਰੀ -ਵਿੰਸਟਨ ਪੋਟਰਜ਼, ਨੇ ਆਸਟ੍ਰੇਲੀਆਈ ਘਰੇਲੂ ਮਾਮਲਿਆਂ ਦੇ ਮੰਤਰੀ ਪੀਟਰ ਡਟਨ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਕਰਾਈਸਟਚਰਚ ਵਿੱਚ ਪਿਛਲੇ ਸਾਲ, ਦੋ ਮਸਜਿਦਾਂ ਉਪਰ ਹਮਲਾ ਕਰਕੇ ਦਰਜਨਾਂ ਨਿਰਦੋਸ਼ ਲੋਕਾਂ ਨੂੰ ਕਤਲ ਅਤੇ ਦਰਜਨਾਂ ਨੂੰ ਜ਼ਖ਼ਮੀ ਕਰਨ ਵਾਲੇ ਆਤੰਕਵਾਦੀ ‘ਬਰੈਂਟਨ ਟੈਰੇਂਟ’ ਨੂੰ ਜ਼ਿੰਦਗੀ ਭਰ ਦੀ ਦਿੱਤੀ ਗਈ ਸਜ਼ਾ ਉਹ ਆਪਣੇ ਦੇਸ਼ ਆਸਟ੍ਰੇਲੀਆ ਦੀਆਂ ਜੇਲ੍ਹਾਂ ਵਿੱਚ ਭੁਗਤੇ ਕਿਉਂਕਿ ਨਿਊਜ਼ੀਲੈਂਡ ਦੀ ਜਨਤਾ ਪਹਿਲਾਂ ਹੀ ਬਹੁਤ ਜ਼ਿਆਦਾ ਮਾਨਸਿਕ ਤਣਾਅ ਦੇ ਨਾਲ ਨਾਲ ਵਿਤੀ ਖਰਚ ਵੀ ਇਸ ਅਪਰਾਧੀ ਨੂੰ ਜ਼ਿੰਦਾ ਰੱਖਣ ਲਈ ਕਰ ਚੁਕੀ ਹੈ। ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਇਸ ਉਪਰ ਆਪਣੀ ਪ੍ਰਤੀਕਿਰਿਆ ਵਿੱਚ ਦਰਸਾਇਆ ਹੈ ਕਿ ਅਪਰਾਧੀ ਨੂੰ ਸਜ਼ਾ ਉਥੇ ਹੀ ਦਿੱਤੀ ਜਾਂਦੀ ਹੈ ਜਿੱਥੇ ਕਿ ਉਹ ਅਪਰਾਧ ਕਰਦਾ ਹੈ ਅਤੇ ਇਹ ਵੀ ਠੀਕ ਹੈ ਕਿ ਉਕਤ ਆਤੰਕਵਾਦੀ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ ਇਸ ਵਾਸਤੇ ਇਹ ਸੰਭਵ ਨਹੀਂ ਕਿ ਉਸ ਨੂੰ ਆਸਟ੍ਰੇਲੀਆਈ ਜੇਲ੍ਹਾਂ ਅੰਦਰ ਧੱਕ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਦੀ ਅਦਾਲਤ ਅੰਦਰ ਉਕਤ ਆਤੰਕਵਾਦੀ ਨੂੰ ਜ਼ਿੰਦਗੀ ਭਰ ਲਈ ਜੇਲ੍ਹ ਵਿੱਚ ਬਿਨ੍ਹਾਂ ਪੈਰੋਲ ਦੇ ਰੱਖਣ ਦੀ ਸਜ਼ਾ ਸੁਣਾਈ ਹੈ। ਉਕਤ ਅਪਰਾਧੀ ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਵਿਚਲੇ ਗਰੈਫਟਨ ਦਾ ਜੰਮਪਲ ਅਤੇ ਰਹਿਣ ਵਾਲਾ ਹੈ।

Install Punjabi Akhbar App

Install
×