ਕ੍ਰਾਈਸਟਚਰਚ ਵਿਖੇ ਮਸਜਿਦ ਵਿੱਚ ਅਟੈਕ ਕਰਨ ਵਾਲੇ ਆਤੰਕੀ ਨੇ ਅਦਾਲਤ ਵਿੱਚ ਪਾਈ ਸੀ ਇੱਕ ਹੋਰ ਅਰਜ਼ੀ -ਅੱਜ ਸੁਣਵਾਈ ਹੋਈ ਮੁਲਤੱਵੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) 15 ਮਾਰਚ 2019 ਨੂੰ ਕ੍ਰਾਈਸਟਚਰਚ ਦੀ ਅਲਨੂਰ ਮਸਜਿਦ ਵਿਖੇ ਗੋਲੀਬਾਰੀ ਕਰਕੇ 51 ਵਿਅਕਤੀਆਂ ਨੂੰ ਮਾਰਨ ਵਾਲਾ ਆਸਟ੍ਰੇਲੀਆਈ ਆਤੰਕਵਾਦੀ ਬਰੈਂਟਨ ਹੈਰੀਸਨ (ਹੁਣ 30 ਸਾਲਾਂ ਦਾ) ਜੋ ਕਿ ਇਸ ਸਮੇਂ ਉਮਰ ਕੈਦ ਦੀ ਸਜ਼ਾ (ਬਿਨ੍ਹਾਂ ਪੈਰੋਲ ਤੋਂ) ਭੁਗਤ ਰਿਹਾ ਹੈ, ਨੇ ਅਦਾਲਤ ਵਿੱਚ ਦਰਖਾਸਤ ਲਗਾਈ ਸੀ ਅਤੇ ਮੌਕੇ ਦੀਆਂ ਸਥਿਤੀਆਂ ਅਤੇ ਜੇਲ੍ਹ ਦੀ ਹਾਲਤ ਵਿੱਚ ਸੁਧਾਰ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਉਸਨੂੰ ਅਖ਼ਬਾਰ, ਚੈਨਲ, ਈ-ਮੇਲ ਆਦਿ ਦੀ ਇਜਾਜ਼ਤ ਦਿੱਤੀ ਜਾਵੇ। ਨਿਊਜ਼ੀਲੈਂਡ ਦੀ ਹਾਈਕੋਰਟ ਵੱਲੋਂ, ਅੱਜ ਵੀਰਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਵੀ ਰੱਖੀ ਗਈ ਸੀ ਪਰੰਤੂ ਉਸਨੇ ਕਿਹਾ ਕਿ ਉਸਨੂੰ ਇਸ ਬਾਬਤ ਡਾਕੂਮੈਂਟ ਤਿਆਰ ਕਰਨ ਵਿੱਚ ਸਮਾਂ ਅਤੇ ਜ਼ਰੀਏ ਉਪਲੱਭਧ ਹੀ ਨਹੀਂ ਹਨ ਅਤੇ ਇਸ ਤਾਰੀਖ ਨੂੰ ਮੁਲਤੱਵੀ ਕੀਤਾ ਜਾਵੇ ਤਾਂ ਅਦਾਲਤ ਨੇ ਆਪਣੇ ਫੈਸਲੇ ਅੰਦਰ ਕਿਹਾ ਕਿ ਜੇਕਰ ਉਹ ਹਾਲੇ ਅਦਾਲਤ ਵਿੱਚ ਆਉਣਾ ਹੀ ਨਹੀਂ ਚਾਹੁੰਦਾ ਤਾਂ ਫੇਰ ਅਦਾਲਤ ਉਸ ਉਪਰ ਜ਼ਬਰਦਸਤੀ ਨਹੀਂ ਕਰ ਸਕਦੀ ਅਤੇ ਤਾਰੀਖ ਨੂੰ ਮੁਲਤੱਵੀ ਕੀਤਾ ਜਾਂਦਾ ਹੈ।
ਫਿਲਹਾਲ ਉਕਤ ਨੂੰ ਆਕਲੈਂਡ ਪੈਰਮੋਰੈਮੋ ਜੇਲ੍ਹ ਵਿੱਚ ਅਤਿ ਸੁਰੱਖਿਆ ਅਧੀਨ ਬੰਦ ਕੀਤਾ ਹੋਇਆ ਹੈ ਜਿੱਥੇ ਕਿ ਉਹ ਆਪਣੀ ਸਜ਼ਾ ਭੁਗਤ ਰਿਹਾ ਹੈ।

Install Punjabi Akhbar App

Install
×