ਇਥੋਂ ਲਗਪਗ 1100 ਕਿਲੋਮੀਟਰ ਦੂਰ ਦੱਖਣੀ ਟਾਪੂ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਮਨਾਏ ਗਏ ਖਾਲਸਾ ਸਾਜਨਾ ਦਿਵਸ ਮਨਾਇਆ ਗਿਆ। ਸੁਖਮਨੀ ਸਾਹਿਬ ਦੇ ਭੋਗ ਉਪਰੰਤ ਸਥਾਨਕ ਵਿਦਿਆਰਥੀਆਂ ਨੇ ਅਤੇ ਆਕਲੈਂਡ ਤੋਂ ਗਏ ਭਾਈ ਭਗਵਾਨ ਸਿੰਘ ਨੇ ਸ਼ਬਦ ਕੀਰਤਨ ਕੀਤਾ। ਗਿਆਨੀ ਰਣਜੋਧ ਸਿੰਘ ਜੋ ਕਿ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਹਨ ਨੇ ਗੁਰਬਾਣੀ ਕਥਾ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਅੱਜ ਹੋਏ ਅੰਮ੍ਰਿਤ ਸੰਚਾਰ ਵਿਚ 10 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ। ਇਸ ਤੋਂ ਇਲਾਵਾ 10 ਹੋਰ ਪ੍ਰਾਣੀਆਂ ਨੇ ਆਪਣੇ ਨਾਂਅ ਲਿਖਵਾਏ ਸਨ, ਪਰ ਉਹ ਅਜੇ ਆਪਣਾ ਮਨ ਪੱਕਾ ਨਾ ਹੋਣ ਕਰਕੇ ਕੁਝ ਸਮਾਂ ਹੋਰ ਲੈ ਗਏ। ਸਿੱਖ ਸੁਸਾਇਟੀ ਸਾਊਥ ਆਈਲੈਂਡ ਦੇ ਪ੍ਰਧਾਨ ਚਰਨ ਸਿੰਘ ਬੋਲੀਨਾ ਅਤੇ ਸਕੱਤਰ ਇੰਦਰਜੀਤ ਸਿੰਘ ਨੇ ਸੁਪਰੀਮ ਸਿੱਖ ਸੁਸਾਇਟੀ ਨਿਊਜ਼ੀਲੈਂਡ ਸਮੇਤ ਪੰਜਾਂ ਪਿਆਰਿਆਂ ਅਤੇ ਹੋਰ ਸਿੰਘਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸੁਸਾਇਟੀ ਵੱਲੋਂ ਖਾਲਸਾ ਪੰਥ ਦੇ ਸਾਜਨਾ ਦਿਵਸ ਦੀ ਵਧਾਈ ਦਿੱਤੀ ਗਈ।