ਕ੍ਰਾਈਸਟਚਰਚ ਵਿਖੇ ਕਿਸਾਨਾਂ ਦੇ ਅਦੋਲਨ ਨੂੰ ਸਮਰਪਿਤ ਕਾਰ ਰੈਲੀ 23 ਜਨਵਰੀ ਨੂੰ

ਸਮੁੱਚੇ ਸੰਸਾਰ ਅੰਦਰ ਹੀ ਲੋਕ ਆਪਣੇ ਆਪਣੇ ਢੰਗ ਤਰੀਕਿਆਂ ਨਾਲ ਭਾਰਤ ਵਿੱਚ ਹੋ ਰਹੇ ਕਿਸਾਨ ਵਿਰੋਧੀ ਬਿਲਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਹਮਾਇਤ ਦੇਣ ਵਿੱਚ ਲੱਗੇ ਹਨ ਅਤੇ ਇਸ ਵਿੱਚ ਕੋਈ ਵੀ ਗੁਰੇਜ਼ ਨਹੀਂ ਕਿ ਪੰਜਾਬ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਬੜੀ ਛੇਤੀ ਹੀ ਸਮੁੱਚੇ ਸੰਸਾਰ ਅੰਦਰ ਹੀ ਆਪਣੀ ਵਿਲੱਖਣਤਾ ਕਾਰਨ ਛਾ ਗਿਆ ਅਤੇ ਇਸ ਦਾ ਅਸਰ ਇੱਥੋਂ ਤੱਕ ਹੋਇਆ ਕਿ ਸੰਸਾਰ ਦੇ ਹਰ ਕਿਸੇ ਦੇਸ਼ ਅੰਦਰ ਹੀ ਜਿੱਥੇ ਕਿਤੇ ਵੀ ਪੰਜਾਬੀ ਵੱਸੇ ਹੋਏ ਹਨ, ਆਪਣੇ ਭਰਾਵਾਂ, ਮਾਤਾਵਾਂ, ਭੈਣਾਂ, ਬਜ਼ੁਰਗਾਂ ਅਤੇ ਸਾਥੀਆਂ ਦੀ ਹਮਾਇਤ ਵਿੱਚ ਖੜ੍ਹੇ ਹੋ ਗਏ ਹਨ। ਇਸੇ ਤਰ੍ਹਾਂ ਨਾਲ ਹੀ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਅੰਦਰ ਵੀ ਹਰ ਰੋਜ਼ ਕਿਤੇ ਨਾ ਕਿਤੇ ਅਜਿਹੇ ਪ੍ਰਦਰਸ਼ਨ ਕਰਕੇ ਭਾਰਤ ਵਿੱਚ ਦਿੱਲੀ ਨੂੰ ਘੇਰ ਕੇ ਬੈਠੇ ਕਿਸਾਨਾਂ ਦਾ ਹੱਕ ਵਿੱਚ ਆਵਾਜ਼ ਉਠਾਈ ਜਾਂਦੀ ਹੈ ਅਤੇ ਇਸੇ ਦੇ ਤਹਿਤ ਹੁਣ ਨਿਊਜ਼ੀਲੈਂਡ ਦੇ ਸ਼ਹਿਰ ਕ੍ਰਾਈਸਟਚਰਚ ਵਿਖੇ ਇੱਕ ਕਾਰ ਰੈਲੀ ਜਨਵਰੀ 23 ਨੂੰ ਕੱਢੀ ਜਾ ਰਹੀ ਹੈ ਜੋ ਕਿ ਭਾਰਤੀ ਕਿਸਾਨਾਂ ਵੱਲੋਂ ਆਪਣੇ ਅੰਦੋਲਨ ਦੌਰਾਨ ਐਲਾਨੇ ਗਏ 26 ਜਨਵਰੀ ਦਿਹਾੜੇ ਮੌਕੇ ਦਿੱਲੀ ਦੇ ਆਉਟਰ ਰਿੰਗ ਰੋਟ ਉਪਰ ਕੱਢੀ ਜਾਣ ਵਾਲੀ ਟ੍ਰੈਕਟਰ ਰੈਲੀ ਦੀ ਹਿਮਾਇਤ ਵਿੱਚ ਕੱਢੀ ਜਾ ਰਹੀ ਹੈ। ਕੈਂਟਰਬੈਰੀ ਪੰਜਾਬੀ ਐਸੋਸਿਏਸ਼ਨ ਦੇ ਪ੍ਰਧਾਨ ਨਰਿੰਦਰ ਸਿੰਘ ਵੜੈਚ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਹੈ ਕਿ ਰੈਲੀ ਦਾ ਮੀਟਿੰਗ ਪੁਆਇੰਟ ਹੈਲਵਿਨ ਡ੍ਰਾਇਵ ਅਤੇ ਵਾਟਰ-ਲੂ ਰੋਡ ਦਾ ਕੋਨਾ ਰੱਖਿਆ ਗਿਆ ਹੈ ਅਤੇ ਇਸ ਵਾਸਤੇ ਦਿਨਾਂਕ 23 ਜਨਵਰੀ, ਦਿਨ ਸ਼ਨਿਚਰਵਾਰ ਨੂੰ 11:45 (ਸਵੇਰ) ਰਹੇਗਾ ਅਤੇ ਰੈਲੀ ਦੀ ਸ਼ੁਰੂਆਤ 1 ਵਜੇ (ਦੁਪਹਿਰ) ਨੂੰ ਕੀਤੀ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ cpscgtrust@gmail.com ਨਾਲ ਸੰਪਰਕ ਕਰਕੇ ਲਈ ਜਾ ਸਕਦੀ ਹੈ।

Install Punjabi Akhbar App

Install
×