ਕ੍ਰਿਸ ਡਾਅਸਨ ਨੂੰ ਜੇਲ੍ਹ ਵਿੱਚ ਧਮਕੀਆਂ

ਪਤਨੀ ਦੇ ਕਤਲ ਦੇ ਜੁਰਮ ਤਹਿਤ ਕਰ ਰਿਹਾ ਸਜ਼ਾ ਦੀ ਉਡੀਕ

ਕ੍ਰਿਸ ਡਾਅਸਨ ਜਿਸਨੂੰ ਕਿ ਸਾਲ 1982 ਦੌਰਾਨ, ਸਿਡਨੀ ਦੇ ਉਤਰੀ ਬੀਚਾਂ ਉਪਰ, ਆਪਣੀ ਪਤਨੀ (ਲਿਨੇਟ) ਦਾ ਕਤਲ ਕਰਨ ਦੇ ਜੁਰਮ ਤਹਿਤ, ਬੀਤੇ ਦਿਨ ਮੰਗਲਵਾਰ ਨੂੰ ਹੀ ਸਜ਼ਾ ਸੁਣਾਈ ਗਈ ਹੈ, ਨੇ ਜੇਲ੍ਹ ਅੰਦਰੋਂ ਹੀ ਅਦਾਲਤ ਕੋਲ ਅਪੀਲ ਕੀਤੀ ਹੈ ਕਿ ਕੁੱਝ ਕੈਦੀਆਂ ਵੱਲੋਂ ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਕ੍ਰਿਸ ਦੇ ਵਕੀਲ -ਗ੍ਰੈਗ ਵਾਲਸ਼ ਨੇ ਅਦਾਲਤ ਨੂੰ ਦੱਸਿਆ ਕਿ ਸਿਲਵਰਵਾਟਰ ਜੇਲ੍ਹ, ਜਿੱਥੇ ਕਿ ਕ੍ਰਿਸ ਡਾਅਸਨ ਆਪਣੀ ਸਜ਼ਾ ਸੁਣਨ ਦਾ ਇੰਤਜ਼ਾਰ ਕਰ ਰਿਹਾ ਹੈ, ਨੇ ਆਪਣੀ ਜ਼ਮਾਨਤ ਲਈ ਵੀ ਅਰਜ਼ੀ ਨਹੀਂ ਦਿੱਤੀ ਹੈ ਕਿਉਂਕਿ ਹਾਲਾਤ ਹੀ ਅਜਿਹੇ ਹਨ ਕਿ ਹਾਲ ਦੀ ਘੜੀ ਉਸਨੂੰ ਜ਼ਮਾਨਤ ਮਿਲ ਨਹੀਂ ਸਕੇਗੀ ਅਤੇ ਇਸ ਬਾਰੇ ਵਿੱਚ ਹੋਰ ਘੋਖ ਪੜਤਾਲ ਅਤੇ ਕਾਨੂੰਨੀ ਦਾਅਪੇਚਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਕ੍ਰਿਸ ਨੂੰ ਅਦਾਲਤ ਨੇ 11 ਨਵੰਬਰ ਦੇ ਦਿਨ, ਉਸ ਵੱਲੋਂ ਕੀਤੇ ਗਏ ਜੁਰਮ ਦੀ ਸਜ਼ਾ ਸੁਣਾਉਣੀ ਹੈ।
ਜ਼ਿਕਰਯੋਗ ਹੈ ਕਿ ਕ੍ਰਿਸ ਨੇ ਉਸਦੀ ਪਤਨੀ ਦਾ 1982 ਵਿੱਚ ਕਤਲ ਕੀਤਾ ਸੀ, ਪੁਲਿਸ ਪੜਤਾਲ ਅਨੁਸਾਰ ਲਿਨੇਟ ਦੀ ਮ੍ਰਿਤਕ ਦੇਹ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ।

Install Punjabi Akhbar App

Install
×