ਬਿਜਲੀ, ਗੈਸ, ਪੈਟਰੋਲ, ਡੀਜ਼ਲ ਆਦਿ ਦੀਆਂ ਕੀਮਤਾਂ -ਕ੍ਰਿਸ ਬੋਵੇਨ ਨੇ ਐਲਾਨੀਆਂ ਨਵੀਆਂ ਤਜਵੀਜ਼ਾਂ

ਫੈਡਰਲ ਸਰਕਾਰ ਦੇ ਅਨਰਜੀ ਵਿਭਾਗਾਂ ਦੇ ਮੰਤਰੀ -ਕ੍ਰਿਸ ਬੋਵੇਨ ਨੇ ਅਨਰਜੀ ਮਾਰਕਿਟ ਆਪ੍ਰੇਟਰਾਂ (the Australian Energy Market Corporation) ਬਾਰੇ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਇਸ ਅਦਾਰੇ ਨੂੰ ਨਵੀਆਂ ਸ਼ਕਤੀਆਂ ਨਾਲ ਲੈਸ ਕੀਤਾ ਜਾ ਰਿਹਾ ਹੈ ਤਾਂ ਜੋ ਉਕਤ ਅਦਾਰਾ ਜ਼ਿਆਦਾ ਮਾਤਰਾ ਵਿੱਚ ਗੈਸ ਆਦਿ ਨੂੰ ਸਟੋਰ ਕਰ ਕੇ ਰੱਖ ਸਕੇ ਜਿਸਨੂੰ ਕਿ ਵੱਧਦੀਆਂ ਹੋਈਆਂ ਕੀਮਤਾਂ ਦੇ ਦੌਰ ਵਿੱਚ ਵਰਤਿਆ ਜਾ ਸਕਦਾ ਹੈ।
ਇਸ ਵਾਸਤੇ ਸਰਕਾਰ ਨੇ 11 ਨੁਕਾਤੀ ਪ੍ਰੋਗਰਾਮ ਉਪਰ ਕੰਮ ਕਰਨ ਦਾ ਵਿਚਾਰ ਬਣਾਇਆ ਹੈ ਜਿਸ ਤਹਿਤ ਕੋਲੇ ਤੋਂ ਹੱਟ ਕੇ ਹੋਰ ਦੂਸਰੀਆਂ ਅਨਰਜੀ ਵਾਸਤੇ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਦੇ ਭੰਡਾਰਣ ਉਪਰ ਜ਼ੋਰ ਦਿੱਤਾ ਜਾਵੇਗਾ ਜਿਸ ਨਾਲ ਕਿ ਅਨਰਜੀ ਦੀ ਪੂਰਤੀ ਵਿੱਚ ਵੋਈ ਬਾਧਾ ਨਹੀਂ ਆਵੇਗੀ ਅਤੇ ਇਸ ਵਾਸਤੇ ਅਨਰਜੀ ਸੁਰੱਖਿਆ ਬੋਰਡ ਨੂੰ ਉਕਤ ਪਲਾਨ ਦੇ ਤਹਿਤ ਅਗਲੇ ਮਹੀਨੇ (ਜੁਲਾਈ 2022) ਨੂੰ ਹਦਾਇਤਾਂ ਆਦਿ ਜਾਰੀ ਕਰ ਦਿੱਤੀਆਂ ਜਾਣਗੀਆਂ।
ਉਨ੍ਹਾਂ ਨੇ ਵੀ ਪਿਛਲੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਨੂੰ ਕੋਸਦਿਆਂ ਕਿਹਾ ਕਿ ਮੋਰੀਸਨ ਸਰਕਾਰ ਕੋਲ ਇਸ ਬਾਬਤ ਕੋਈ ਪਲਾਨ ਹੀ ਨਹੀਂ ਸੀ ਅਤੇ ਹਵਾ ਵਿੱਚ ਹੀ ਗੱਲਾਂ ਕੀਤੀਆਂ ਜਾ ਰਹੀਆਂ ਸਨ। ਹੁਣ ਸਰਕਾਰ ਬਦਲੀ ਹੈ ਤਾਂ ਅਸੀਂ ਨਵੀਆਂ ਨੀਤੀਆਂ ਨੂੰ ਅਮਲੀ ਜਾਮਾ ਪਹਿਨਾ ਰਹੇ ਹਾਂ ਅਤੇ ਨਤੀਜੇ ਜਲਦੀ ਹੀ ਸਭ ਦੇ ਸਾਹਮਣੇ ਹੋਣਗੇ।

Install Punjabi Akhbar App

Install
×