ਚੀਨ ਦੀ ਰਹੱਸਮਈ ਬਿਮਾਰੀ ਅਮਰੀਕਾ ਪੁੱਜੀ, ਭਾਰਤ ‘ਚ ਵੀ ਅਲਰਟ

ਚੀਨ ਵਿਚ ਅਜੇ ਵੀ ਤੇਜ਼ੀ ਨਾਲ ਕੋਰੋਨਾ ਵਾਈਰਸ ਫੈਲ ਰਿਹਾ ਹੈ। ਜਿਸ ਦੇ ਚੱਲਦਿਆਂ ਉੱਥੇ ਲੋਕਾਂ ਨੂੰ ਸਾਰਸ ਨਾਮਕ ਬਿਮਾਰੀ ਹੋ ਰਹੀ ਹੈ। ਕੋਰੋਨਾ ਵਾਈਰਸ ਦੇ ਕਾਰਨ ਚੀਨ ਵਿਚ ਹੁਣ ਤੱਕ 9 ਲੋਕਾਂ ਦੀ ਮੌਤ ਹੋ ਗਈ ਹੈ ਤੇ 440 ਲੋਕ ਇਸ ਤੋਂ ਪ੍ਰਭਾਵਿਤ ਹਨ। ਅਮਰੀਕਾ ਵਿਚ ਵੀ ਇਸ ਵਾਈਰਸ ਦਾ ਪਹਿਲਾ ਕੇਸ ਪਾਇਆ ਗਿਆ ਹੈ। ਪੀੜਤ 30 ਤੋਂ 35 ਸਾਲ ਵਿਚਕਾਰ ਦੱਸਿਆ ਜਾ ਰਿਹਾ ਹੈ ਤੇ ਉਹ ਚੀਨ ਦੇ ਵੁਹਾਨ ਤੋਂ ਅਮਰੀਕਾ ਗਿਆ ਸੀ। ਇਸ ਵਾਈਰਸ ਦੇ ਮੱਦੇਨਜ਼ਰ ਭਾਰਤ ਵਿਚ ਵੀ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਦੀ ਐਡਵਾਈਜ਼ਰੀ ਤੋਂ ਬਾਅਦ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਦੇਸ਼ ਦੇ ਸਾਰੇ ਹਵਾਈ ਅੱਡਿਆਂ ਨੂੰ ਚੀਨ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×