ਆਸਟ੍ਰੇਲੀਆ ਅੰਦਰ ਪੜਾਈ ਦੀ ਤਾਂਘ ਵਿੱਚ ਚੀਨੀ ਵਿਦਿਆਰਥੀਆਂ ਨੂੰ ਚੀਨ ਵੱਲੋਂ ਭੇਦਭਾਵ ਦੀ ਚਿਤਾਵਨੀ

(ਐਸ.ਬੀ.ਐਸ.) ਚੀਨ ਦੇ ਵਿਦਿਆ ਖੇਤਰ ਦੇ ਮੰਤਰੀ ਨੇ ਉਨਾ੍ਹਂ ਵਿਦਿਆਰਥੀਆਂ ਨੂੰ ਜਿਹੜੇ ਕਿ ਆਸਟ੍ਰੇਲੀਆ ਅੰਦਰ ਪੜ੍ਹਾਈ ਲਿਖਾਈ ਅਤੇ ਕੈਰੀਅਰ ਬਣਾਉਣ ਦੀ ਤਾਂਘ ਵਿੱਚ ਹਨ, ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਆਸਟ੍ਰੇਲੀਆ ਅੰਦਰ ਉਨਾ੍ਹਂ ਨੂੰ ਹਰ ਤਰ੍ਹਾਂ ਦੇ ਭੇਦ-ਭਾਵ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹੁਣੇ ਕੁੱਝ ਦਿਨ ਪਹਿਲਾਂ ਹੀ ਚੀਨ ਦੇ ਇੱਕ ਹੋਰ ਮੰਤਰੀ ਜੋ ਕਿ ਸੈਰ ਸਪਾਟਾ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਮੰਤਰੀ ਹਨ, ਨੇ ਵੀ ਟੂਰਿਸਟ ਲੋਕਾਂ ਨੂੰ ਚਿਤਾਵਨੀ ਜਾਰੀ ਕਰਦਿਆਂ ਕਿਹਾ ਸੀ ਕਿ ਆਸਟ੍ਰੇਲੀਆ ਵਰਗੇ ਮੁਲਕਾਂ ਵਿੱਚ ਉਨਾ੍ਹਂ ਨੂੰ ਕਰੋਨਾ ਵਾਇਰਸ ਕਰਕੇ ਭੇਦਭਾਵ ਅਤੇ ਇੱਥੋਂ ਤੱਕ ਕਿ ਦੰਗਿਆਂ ਆਦਿ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਇਸ ਲਈ ਅਜਿਹੇ ਦੇਸ਼ਾਂ ਦੀਆਂ ਯਾਤਰਾਵਾਂ ਕਰਨ ਤੋਂ ਪਹਿਲਾਂ ਚੰਗੀ ਤਰਾ੍ਹਂ ਸੋਚ ਸਮਝ ਲਵੋ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਕਰੋਨਾ ਵਾਇਰਸ ਦੀ ਸੱਚਾਈ ਨੂੰ ਜੱਗ ਜਾਹਰ ਕਰਨ ਲਈ ਉਚਤਮ ਪੱਧਰ ਦੀ ਜਾਂਚ ਕੀ ਮੰਗ ਕਰ ਰਿਹਾ ਹੈ ਅਤੇ ਹੁਣ ਦੁਨੀਆਂ ਦੇ ਹੋਰ ਦੇਸ਼ ਵੀ ਆਸਟ੍ਰੇਲੀਆ ਦੀ ਇਸ ਮੰਗ ਵਿੱਚ ਸਾਥ ਦੇ ਰਹੇ ਹਨ।

Install Punjabi Akhbar App

Install
×