ਵੈਨਕੂਵਰ (ਕੈਨੇਡਾ) ਚ’ ਰਹਿਣ ਵਾਲਾ ਚੀਨੀ ਮੂਲ ਦਾ ਬੰਦਾ , ਸਿੰਘ ਸੱਜਿਆ, ਤੇ ਬਣਿਆ ਸਿੱਖੀ ਦਾ  ਪ੍ਰਚਾਰਕ 

IMG_1616

ਨਿਊਯਾਰਕ/ ਵੈਨਕੂਵਰ  26 ਅਪ੍ਰੈਲ —ਕੈਨੇਡਾ ਦੇ ਚਾਇਨਾ ਟਾਊਨ ਵੈਨਕੂਵਰ ਵਿੱਚ ਰਹਿਣ ਵਾਲੇ ਚੀਨੀ ਸਿੱਖ ਮੀਤ ਪਤ ਸਿੰਘ ਚਿਉਂਗ ਨੂੰ ਜ਼ਿੰਦਗੀ ਦਾ ਅਜਿਹਾ ਤਜਰਬਾ ਹੋਇਆ ਕਿ ਉਨ੍ਹਾਂ ਸਿੱਖ ਬਣਨ ਦਾ ਫੈਸਲਾ ਕਰ ਲਿਆ। ਪਤ ਸਿੰਘ ਪਹਿਲੀ ਵਾਰ ਉਦੋਂ ਸਿੱਖੀ ਦੇ ਰੂ-ਬ-ਰੂ ਹੋਏ ਜਦੋਂ ਉਨ੍ਹਾਂ ਕਮਿਊਨਿਟੀ ਸੈਂਟਰ ਬਾਹਰ ਲੋਕਾਂ ਦੀ ਭੀੜ ਜਮ੍ਹਾਂ ਹੋਈ ਵੇਖੀ। ਜਦੋਂ ਪਤ ਸਿੰਘ ਸੈਂਟਰ ਪਹੁੰਚੇ ਤਾਂ ਉਨ੍ਹਾਂ ਨੂੰ ਗੁਰੂ ਨਾਨਕ ਫਰੀ ਕਿਚਨ ਵਿੱਚ ਲੰਗਰ ਵੰਡਣ ਲਈ ਦਸਤਾਨੇ ਦਿੱਤੇ ਗਏ। ਇਸ ਪਿੱਛੋਂ ਉਸੇ ਵੇਲੇ ਪਤ ਸਿੰਘ ਨੇ ਸਿੱਖ ਧਰਮ ਅਪਣਾਉਣ ਦਾ ਫੈਸਲਾ ਕਰ ਲਿਆ। ਉਨ੍ਹਾਂ ਆਪਣੀ ਦਿੱਖ ਪੂਰੀ ਤਰ੍ਹਾਂ ਬਦਲ ਲਈ। ਹੁਣ ਉਹ ਆਪਣੇ ਹੱਥ ਵਿੱਚ ਕੜਾ ਪਾਉਂਦੇ ਹਨ ਤੇ ਸਿਰ ‘ਤੇ ਦਸਤਾਰ ਸਜਾਉਂਦੇ ਹਨ। ਉਹ ‘ਅੰਮ੍ਰਿਤ’ ਛੱਕ ਕੇ ਗੁਰੂ ਦੇ ਸਿੰਘ ਸਜਿਆ ਹੈ। ਇੱਥੇ ਦੱਸਣਯੋਗ ਹੈ ਕਿ  ਪੇਸ਼ੇ ਵਜੋਂ ਪਤ ਸਿੰਘ ਇਕ ਫੋਟੋਗ੍ਰਾਫਰ ਹਨ।ਅਤੇ  ਹੁਣ ਉਹ ਅੰਮ੍ਰਿਤ ਵੇਲੇ 4 ਵੱਜੇ ਉੱਠਦੇ ਹਨ ਤੇ ਨਿਤਨੇਮ ਵੀ ਕਰਦੇ ਹਨ। ਹਰ ਐਤਵਾਰ ਨੂੰ ਗੁਰੂ ਘਰ ਦੇ ਲੰਗਰਾਂ ਦੀ ਸੇਵਾ ਕਰਦੇ ਹਨ। ਇੱਥੋਂ ਤਕ ਕਿ ਉਨ੍ਹਾਂ ਸਿੱਖ ਧਰਮ ਨੂੰ ਪ੍ਰਫੁਲਿਤ ਕਰਨ ਲਈ ਥ੍ਰੀ ਫੈਕਟਸ ਅਬੋਟ ਸਿੱਖੀ (three facts about Sikhi ) ਦੇ ਨਾਂ ਹੇਠ ਪੈਂਫਲਿਟ ਵੀ ਛਪਵਾਇਆ ਹੈ। ਉਹ ਦੁਨੀਆ ਤੇ ਮੁੱਖ ਤੌਰ ‘ਤੇ ਚੀਨੀਆਂ ਨੂੰ ਸਿੱਖ ਧਰਮ ਤੋਂ ਜਾਣੂ ਕਰਵਾਉਣਾ ਚਾਹੁੰਦੇ ਹਨ।

Install Punjabi Akhbar App

Install
×