”ਸੀਰ ਸੁਸਾਇਟੀ” ਵੱਲੋਂ ਚਾਇਨਾ ਡੋਰ ਤੇ ਸਖਤੀ ਦੀ ਮੰਗ

ਡੀਸੀ ਫਰੀਦਕੋਟ ਨੂੰ ਦਿੱਤਾ ਮੰਗ ਪੱਤਰ

ਫਰੀਦਕੋਟ, 22 ਜਨਵਰੀ -ਆਲੇ ਦੁਆਲੇ ਨੂੰ ਸਾਫ ਸੁਥਰਾ ਤੇ ਹਰ ਭਰਾ ਬਣਾਉਣ ਲਈ ਵਾਤਾਵਰਨ ਬੱਚਿਆਂ ਤੇ ਪੰਛੀਆਂ ਲਈ ਨਿਰਸਵਾਰਥ ਕੋਸਿਸ਼ ਕਰ ਰਹੀ ਸੁਸਾਇਟੀ ਫਾਰ ਇਕਾਲੋਜੀਕਲ ਐਂਡ ਐਨਵਾਇਰਮੈਂਟਲ ਰੀਸੋਰਸਜ਼ (ਸੀਰ ਸੁਸਾਇਟੀ) ਵੱਲੋਂ ਚਾਇਨਾ ਡੋਰ ਤੇ ਲਗਾਈ ਗਈ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਲਈ ਡੀਸੀ ਫਰੀਦਕੋਟ ਨੂੰ ਮੰਗ ਪੱਤਰ ਦਿੱਤਾ ਗਿਆ । ਮੌਕੇ ਤੇ ਡੀਸੀ ਸਾਹਿਬ ਨਾ ਮਿਲਣ ਤੇ ਉਹਨਾਂ ਦੇ ਪੀ ਏ ਟੂ ਡੀਸੀ ਮਹਿੰਦਰਪਾਲ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਚੀਨੀ ਡੋਰ ਤੇ ਲਗਾਈ ਗਈ ਪਾਬੰਦੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ । ਜਾਣਕਾਰੀ ਦਿੰਦਿਆ ਕੇਵਲ ਕ੍ਰਿਸ਼ਨ ਕਟਾਰੀਆ, ਸੰਦੀਪ ਅਰੋੜਾ ਤੇ ਪਰਦੀਪ ਚਮਕ ਦੱਸਿਆ ਕਿ ਭਾਵੇ ਪ੍ਰਸ਼ਾਸ਼ਨ ਵੱਲੋਂ ਚਾਇਨਾ ਡੋਰ ਤੇ ਪਾਬੰਦੀ ਲਗਾਈ ਗਈ ਹੈ ਪਰ ਸੀਰ ਸੁਸਾਇਟੀ ਇਸ ਪਾਬੰਦੀ ਨੂੰ ਸਖਤੀ ਨਾਲ ਲਾਗੂ ਕਰਨ ਦੀ ਮੰਗ ਕਰਦੀਹੈ । ਉਹਨਾਂ ਕਿਹਾ ਕਿ ਚੀਨੀ ਡੋਰ ਮਨੁੱਖਾਂ ਤੇ ਪੰਛੀਆ ਲਈ ਘਾਤਕ ਹੈ । ਜਦ ਬੱਚੇ ਪਤੰਗ ਉਡਾਉਂਦੇ ਹਨ ਤਾਂ ਇਹ ਡੋਰ ਟੁੱਟ ਕੇ ਗਲੀਆਂ ਮੁਹੱਲਿਆ ਵਿੱਚ ਡਿੱਗ ਪੈਂਦੀ ਹੈ ਜਾਂ ਦਰੱਖਤਾਂ ਤੇ ਬਿਜਲੀ ਦੇ ਖੰਭਿਆ ਵਿੱਚ ਫਸ ਜਾਂਦੀ ਹੈ । ਕਈ ਵਾਰ ਇਹ ਡੋਰ ਸ਼ੜਕ ਤੇ ਜਾਂਦੇ ਸਾਇਕਲ ਤੇ ਮੋਟਰਸਾਇਕਲ ਸਵਾਰਾਂ ਦੇ ਗਲ ਵਿੱਚ ਫਸ ਜਾਂਦੀ ਹੈ ਜਿਸ ਕਾਰਣ ਡੂੰਘੇ ਜਖਮ ਹੋ ਜਾਂਦੇ ਹਨ ਅਤੇ ਮਨੁੱਖ ਦੇ ਜੀਵਨ ਨੂੰ ਖਤਰਾ ਪੈਦਾ ਹੋ ਜਾਂਦਾ ਹੈ । ਸੀਰ ਮੈਂਬਰਾਂ ਨੇ ਕਿਹਾ ਕਿ ਇਹ ਡੋਰ ਪੰਛੀਆਂ ਦੇ ਗਲਾਂ ਵਿੱਚ ਫਸ ਜਾਂਦੀ ਹੈ ਜਿਸ ਕਾਰਣ ਪੰਛੀ ਤੜਫ ਤੜਫ ਕੇ ਮਰ ਜਾਂਦਾ ਹੈ । ਸੀਰ ਨੇ ਪ੍ਰਸ਼ਾਸ਼ਨ ਤੋ ਚੀਨੀ ਡੋਰ ਦੀ ਵਿਕਰੀ, ਖਰੀਦਣ ਤੇ ਸਟੋਰ ਕਰਨ ਤੇ ਸਖਤੀ ਨਾਲ ਪਾਬੰਦੀ ਲਗਾਉਣ ਦੀ ਮੰਗ ਕੀਤੀ ਤਾਂ ਜੋ ਇਸ ਦੇ ਮਾਰੂ ਨਤੀਜਿਆ ਤੋਂ ਬਚਿਆਂ ਜਾ ਸਕੇ । ਇਸ ਮੌਕੇ ਸੀਰ ਮੈਂਬਰ ਹਾਜਿਰ ਸਨ
ਸਬੰਧਤ ਤਸਵੀਰ ਵੀ

Install Punjabi Akhbar App

Install
×