ਚੀਨ ਨੇ 2020 ਲਈ ਰੱਖਿਆ ਬਜਟ ਵਧਾ ਕੇ ਕੀਤਾ 13.5 ਲੱਖ ਕਰੋੜ ਰੁਪਏ, ਭਾਰਤ ਤੋਂ ਤਿੰਨ ਗੁਣਾ ਜ਼ਿਆਦਾ

ਚੀਨ ਨੇ 2020 ਲਈ ਆਪਣੇ ਰੱਖਿਆ ਬਜਟ ਨੂੰ ਪਿਛਲੇ ਸਾਲ ਦੇ $177.6 ਅਰਬ ਤੋਂ ਵਧਾ ਕੇ $179 ਅਰਬ (13.5 ਲੱਖ ਕਰੋੜ) ਕਰ ਦਿੱਤਾ ਹੈ। ਇਹ ਭਾਰਤ ਦੇ ਰੱਖਿਆ ਬਜਟ ਦਾ ਕਰੀਬ ਤਿੰਨ ਗੁਣਾ ਅਤੇ ਅਮਰੀਕਾ ਦੇ ਬਾਅਦ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਹੈ। ਜ਼ਿਕਰਯੋਗ ਹੈ ਕਿ ਚੀਨ ਦੇ ਕੋਲ ਕਰੀਬ 20 ਲੱਖ ਸੈਨਿਕਾਂ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਫ਼ੌਜ ਹੈ।