ਜੀ. ਐਚ. ਜੀ. ਅਕੈਡਮੀ ਵੱਲੋਂ  ਿਵਰਾਸਤੀ ਖੇਡਾਂ ਅਤੇ ਫੈਮਲੀ  ਿਪਕਨਿਕ ਦਾ ਲੱਗਿਆ ਖੁੱਲਾ ਮੇਲਾ

image2 (2)
(ਕੋਟਲਾ ਸੰਪਾਕੀ ਖੇਡਦੇ ਹੋਏ ਬੱਚੇ)

ਫਰਿਜ਼ਨੋ – ਬੀਤੇ ਦਿਨ ਸ਼ੈਟਰਲ ਵੈਲੀ ਫਰਿਜ਼ਨੋ ਿਵਖੇ  ਜੀ ਐਚ ਜੀ ਅਕੈਡਮੀ ਵੱਲੋਂ ਸਮੂੰਹ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ‘ਜਸਵੰਤ ਿਸੰਘ ਖਾਲੜਾ’ ਪਾਰਕ ਿਵੱਚ ਿਵਰਾਸਤੀ ਖੇਡਾਂ ਅਤੇ ਪਰਿਵਾਰਕ ਿਪਕਨਿਕ ਦਾ ਆਗਾਜ਼ ਕੀਤਾ ਿਗਆ। ਿੲਸ ਦਾ ਮਹੌਲ ਿੲਕ ਦੇਸੀ ਪੰਜਾਬੀ ਮੇਲੇ ਦੀ ਤਰ੍ਹਾਂ ਪੰਜਾਬੀ ਸੱਭਿਆਚਾਰ ਦੀ ਤਸਵੀਰ ਪੇਸ਼ ਕਰ ਿਰਹਾ ਸੀ। ਿਜਸ ਿਵੱਚ ਬੱਚਿਆ ਵੱਲੋਂ ਪੰਜਾਬੀ ਿਵਰਾਸਤੀ ਖੇਡਾਂ ਿਜੰਨ੍ਹਾਂ ਿਵੱਚ ਘੋੜਾ ਕਬੱਡੀ, ਿਪੱਠੂ, ਸਟਾਪੂ, ਬੰਟੇ, ਿਨੱਬੂ ਰੇਸ਼, ਗੁੱਲੀ ਡੰਡਾ, ਰੁਮਾਲ ਚੁੱਕਣਾ, ਬਾਂਦਰ-ਕੀਲਾ, ਖੋ-ਖੋ, ਬੋਲੀਆਂ ਮੁਕਾਬਲਾ, ਤਾਸ ਦੀ ਖੇਡ ਅਤੇ ਹੋਰ  ਖੇਡਾਂ ਦਾ ਭਰਪੂਰ ਪ੍ਰਦਰਸ਼ਨ ਕੀਤਾ ਿਗਆ। ਜਦ ਿਕ ਬਾਬਿਆਂ ਦੇ ਗਰੁੱਪਾ ਨੇ ਵੀ ਤਾਸ਼ ਦੀ ਸੀਪ ਖੇਡ ਦੇ ਮੁਕਾਬਲੇ ਿਦਖਾਏ। ਿੲਸੇ ਦੌਰਾਨ ਔਰਤਾਂ ਨੇ ਵੀ ਚਾਟੀ ਰੇਸ,  ਿਮਊਜ਼ੀਕਲ ਚੇਅਰ, ਗੀਤ ਅਤੇ ਬੋਲੀਆਂ ਮੁਕਾਬਲੇ ਆਦਿਕ ਕਰਕੇ ਹਾਜ਼ਰੀਨ ਦਾ ਭਰਪੂਰ ਮੰਨੋਰੰਜਨ ਕੀਤਾ। ਿੲਸ ਮਹੌਲ ਨੂੰ ਦੇਖ ਕੇ ਲੱਗ ਿਰਹਾ ਹੈ ਿਕ ਬੱਚੇ ਿਵਰਾਸਤੀ ਖੇਡਾਂ ਿਸੱਖਣ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਕਰਨ ਲਈ ਬਹੁਤ ਿਦਲਚਸਪੀ ਿਦਖਾ ਰਹੇ ਸਨ। ਿੲਸੇ ਦੌਰਾਨ ਸਤਾਰਾ ਸਾਲ ਅਤੇ ਿੲਸ ਤੋਂ ਘੱਟ ਉਮਰ ਦੇ ਬੱਚਿਆ ਦੇ ਬਾਸਕਟਬਾਲ ਮੁਕਾਬਲੇ ਸਾਮਲ ਕੀਤੇ ਗਏ ਸਨ। ਿੲਸ ਤੋਂ ਿੲਲਾਵਾ ਛੋਟੇ ਬੱਚਿਆ ਲਈ ਸ਼ਾਕਰ ਅਤੇ ਫੀਲਡ ਹਾਕੀ ਖੇਡ ਨੂੰ ਵੀ ਉਤਸਾਹਤ ਕੀਤਾ ਿਗਆ ਸੀ।  ਿੲਸ ਤੋਂ ਿੲਲਾਵਾ ਬੱਚਿਆ ਦਾ ਿਗੱਧਾ-ਭੰਗੜਾ ਅਤੇ ਹੋਰ ਬਹੁਤ ਗੀਤ-ਸੰਗੀਤ ਮੰਨੋਰੰਜਨ ਦਾ ਸਾਧਨ ਬਣੇ।  ਚੰਗੀ ਿਸਹਤ ਲਈ ਡਾ. ਅਜੀਤ ਿਸੰਘ ਖਹਿਰਾ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਵੱਲੋਂ ਮੁਫ਼ਤ ਡਾਕਟਰੀ ਕੈਂਪ ਲਾਇਆ ਿਗਆ ਸੀ।

image2 (1)

ਚਾਹ-ਪਾਣੀ, ਪਕੌੜੇ, ਤਾਜਾ ਜਲੇਬੀਆਂ ਅਤੇ ਛੋਲੇ-ਭਟੂਰੇ ਆਦਿਕ ਦੇ ਲੰਗਰਾਂ ਦਾ ਖੁੱਲਾ ਪ੍ਰਬੰਧ ਸੀ।  ਿਪਕਨਿਕ ਅਤੇ ਿਵਰਾਸਤੀ ਖੇਡ ਮੇਲੇ ਿਵੱਚ ਿਹੱਸਾ ਲੈਣ ਵਾਲੇ ਬੱਚਿਆ ਦਾ ਮਾਣ-ਸਨਮਾਨ ਵੀ ਕੀਤਾ ਿਗਆ।ਿਵਰਾਸਤੀ ਖੇਡਾਂ ਤੋਂ ਿੲਲਾਵਾ ਬੱਚਿਆ ਦੇ ਕਰਵਾਏ ਗਏ ਬਾਸਕਟਬਾਲ ਮੁਕਾਬਲੇ ਿਵੱਚ ਫਾਊਲਰ ਦੀ ਟੀਮ ਪਹਿਲੇ ਅਤੇ ਸੈਲਮਾਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।  ਸ਼ਾਕਰ ਿਵੱਚ ਪਹਿਲੇ ਸਥਾਨ ‘ਤੇ ਗੋਲਡਨ ਈਗਲ ਅਤੇ ਦੂਸਰੇ ਸਥਾਨ ‘ਤੇ ਵੈਰੀਅਰ ਗਰੁੱਪ ਦੀ ਟੀਮ ਰਹੀ। ਟੰਗ ਵਾਰ ਿਵੱਚ ਪਹਿਲਾ ਸਥਾਨ ਸ਼ਹੀਦ ਊਧਮ ਿਸੰਘ ਕਲੱਬ ਅਤੇ ਦੂਸਰਾ ਸਥਾਨ ਸ਼ਹੀਦ ਭਗਤ ਿਸੰਘ ਸਪੋਰਟਸ ਕਲੱਬ ਨੇ ਹਾਸਲ ਕੀਤਾ। ਘੋੜਾ ਕਬੱਡੀ ਿਵੱਚ ਜੀ. ਐਚ. ਜੀ. ਅਕੈਡਮੀ ਦੀਆਂ ਟੀਮਾਂ ਨੇ ਸਾਨਦਾਰ ਪ੍ਰਦਰਸ਼ਨ ਕੀਤਾ।  ਹਾਕੀ ਫਰਿਜ਼ਨੋ ਫੀਲਡ ਪਹਿਲੇ ਅਤੇ ਹਾਕੀ ਕਲੱਬ ਦੂਸਰੇ ਸਥਾਨ ‘ਤੇ ਰਹੇ। ਿੲਸ ਮੇਲੇ ਦੌਰਾਨ ਚਲ ਰਹੇ ਪ੍ਰੋਗਰਾਮ ਨੂੰ ਟੀ.ਵੀ. ਅਤੇ ਅਖ਼ਬਾਰਾਂ ਦੇ ਮਾਧਿਅਮ ਰਾਹੀ “ਧਾਲੀਆਂ ਅਤੇ ਮਾਛੀਕੇ ਮੀਡੀਆਂ ਅਮਰੀਕਾ” ਦੇ ਕੁਲਵੰਤ ਉੱਭੀ ਧਾਲੀਆਂ ਨੇ ਕਵਰਜ਼ ਦੀਆਂ ਸੇਵਾਵਾ ਿਨਭਾਈਆਂ। ਿੲਸ ਪ੍ਰੋਗਰਾਮ ਨੂੰ ਸਫਲ ਬਣਾਉਣ ਿਵੱਚ ਪਰਮਜੀਤ ਧਾਲੀਵਾਲ, ਊਦੈਦੀਪ ਿਸੰਘ ਿਸੱਧੂ, ਜੀ. ਐਚ. ਜੀ. ਅਕੈਡਮੀ ਦੀ ਸਮੁੱਚੀ ਟੀਮ ਅਤੇ ਸਮੂੰਹ ਪੰਜਾਬੀ ਭਾਈਚਾਰੇ ਦਾ ਭਰਪੂਰ ਸਹਿਯੋਗ ਿਰਹਾ।

Install Punjabi Akhbar App

Install
×