ਲੋਕਾਂ ‘ਤੇ ਵਾਧੂ ਟੈਕਸ ਨਾ ਲਗਾਏ ਸਰਕਾਰ, ਇਹ ਬੇਇਨਸਾਫ਼ੀ ਹੈ – ਚੀਫ਼ ਜਸਟਿਸ

ਆਮ ਬਜਟ ਪੇਸ਼ ਹੋਣ ਤੋਂ ਇਕ ਹਫ਼ਤਾ ਪਹਿਲਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਸ.ਏ. ਬੋਬਡੇ ਨੇ ਵੱਡੀ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਨਾਗਰਿਕਾਂ ‘ਤੇ ਟੈਕਸ ਦਾ ਬੋਝ ਨਹੀਂ ਪਾਉਣਾ ਚਾਹੀਦਾ। ਟੈਕਸ ਚੋਰੀ ਕਰਨਾ ਦੇਸ਼ ਦੇ ਬਾਕੀ ਨਾਗਰਿਕਾਂ ਦੇ ਨਾਲ ਸਮਾਜਿਕ ਬੇਇਨਸਾਫ਼ੀ ਹੈ ਪਰੰਤੂ ਜੇ ਸਰਕਾਰ ਮਨਮਾਨੇ ਤਰੀਕੇ ਨਾਲ ਵਾਧੂ ਟੈਕਸ ਲਗਾਉਂਦੀ ਹੈ ਤਾਂ ਖ਼ੁਦ ਸਰਕਾਰ ਵਲੋਂ ਸਮਾਜਿਕ ਬੇਇਨਸਾਫ਼ੀ ਹੋਵੇਗੀ। ਇਨਕਮ ਟੈਕਸ ਟ੍ਰਿਬਿਊਨਲ ਦੇ 79ਵੇਂ ਸਥਾਪਨਾ ਸਮਾਰੋਹ ‘ਤੇ ਮੁੱਖ ਜਸਟਿਸ ਐਸ.ਏ. ਬੋਬਡੇ ਨੇ ਇਹ ਟਿੱਪਣੀ ਕੀਤੀ।

ਧੰਨਵਾਦ ਸਹਿਤ (ਅਜੀਤ)

Install Punjabi Akhbar App

Install
×