ਜਾਲਮ ਰਾਜਸੱਤਾ ਨੂੰ ਧਾਰਮਿਕ ਸੱਤਾ ਦੀ ਲਲਕਾਰ ਸਾਹਿਬਜਾਦਿਆਂ ਦੀ ਬੇਮਿਸਾਲ ਕੁਰਬਾਨੀ

g s pakhokalan 181222 ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦਿਆਂaa

ਦੁਨੀਆਂ ਦਾ ਇਤਿਹਾਸ ਵਾਚਦਿਆਂ ਸਿੱਖ ਗੁਰੂਆਂ ਅਤੇ ਗੁਰੂ ਗੋਬਿੰਦ ਸਿੰਘ ਦੇ ਸਾਹਿਬਜਾਦਿਆਂ ਦੀ ਅਦੁੱਤੀ ਕੁਰਬਾਨੀ ਬੇਮਿਸਾਲ ਹੈ । ਇਸ ਕੁਰਬਾਨੀ ਵਰਗੀ ਮਿਸਾਲ ਦੁਨੀਆਂ ਵਿੱਚ ਕਿਧਰੇ ਵੀ ਨਹੀਂ ਮਿਲਦੀ। ਦੁਨੀਆਂ ਦਾ ਕੋਈ ਵੀ ਬਾਪ ਆਪਣੇ ਪੁੱਤਰਾਂ ਦੀ ਕੁਰਬਾਨੀ ਦੀਨ ਅਤੇ ਦੁਨੀਆਂ ਲਈ ਦੇਣ ਸਮੇਂ ਉਹਨਾਂ ਨੂੰ ਬਚਾਉਣ ਲਈ ਹਰ ਸਰਤ ਮੰਨਣ ਨੂੰ ਤਿਆਰ ਹੋ ਸਕਦਾ ਹੈ ਪਰ ਗੁਰੂ ਗੋਬਿੰਦ ਸਿੰਘ ਜੀ ਇੱਕ ਇਹੋ ਜਿਹੀ ਮਿਸਾਲ ਪੈਦਾ ਕਰਕੇ ਗਏ ਹਨ ਕਿ ਜਦ ਵੀ ਆਮ ਲੋਕਾਂ ਦੀ ਧਾਰਮਿਕ ਸਮਾਜਿਕ ਜਾਂ ਰਾਜਨੀਤਕ ਅਜਾਦੀ ਖੋਹਣ ਲਈ ਰਾਜਸੱਤਾ ਜਾਲਮ ਹੋ ਜਾਵੇ ਤਾਂ ਉਸਦੇ ਖਿਲਾਫ ਜੂਝਦਿਆਂ ਕਦੇ ਵੀ ਕੁਰਬਾਨੀ ਤੋਂ ਪਿਛਾਂਹ ਨਹੀਂ ਹੱਟਣਾਂ ਚਾਹੀਦਾ। ਜਾਲਿਮ ਰਾਜਸੱਤਾ ਅੱਗੇ ਸਮੱਰਪਣ ਕਰਨ ਦੀ ਥਾਂ ਜੂਝ ਮਰਨ ਦੀ ਅਤੇ ਆਪਣਾਂ ਸਭ ਕੁੱਝ ਵਾਰ ਦੇਣਾਂ ਦੀ ਸਿੱਖਿਆ ਗੁਰੂ ਜੀ ਦੀ ਲਾਸਾਨੀ ਜਿੰਦਗੀ ਵਿੱਚੋਂ ਹੀ ਸਿੱਖਣ ਨੂੰ ਮਿਲਦਾ ਹੈ। ਚਮਕੌਰ ਦੀ ਗੜੀ ਵਿੱਚ ਜਿਸ ਤਰਾਂ ਆਪਣੇ ਦੋ ਵੱਡੇ ਪੁੱਤਰਾਂ ਨੂੰ ਜੰਗ ਦੇ ਮੈਦਾਨ ਵਿੱਚ ਜੂਝ ਮਰਨ ਦੀ ਸਿੱਖਿਆ ਦੇਕੇ ਤੋਰਿਆ  ਦੁਸਮਣ ਦਾ ਵੀ ਸਿਰ ਝੁਕ ਜਾਂਦਾ ਹੈ ਇਸ ਹਿੰਮਤ ਅਤੇ ਦਲੇਰੀ ਨੂੰ ਦੇਖ ਸੁਣਕੇ।  ਸਿੱਖੀ ਪਰੰਪਰਾਵਾਂ ਵਿੱਚ ਬਚਪਨ ਤੋਂ ਹੀ ਗਿਆਨ ਰੂਪੀ ਧਰਮ ਦਾ ਉਟ ਆਸਰਾ ਲੈਂਦਿਆਂ ਕਿਰਤ ਕਰਦਿਆਂ ਜੀਵਨ ਜਿਉਣ ਦਾ ਫਲਸਫਾ ਸਿੱਖੀ ਫਲਸਫੇ ਵਾਲੇ ਮਹਾਨ ਮਨੁੱਖ ਦੀ ਨੀਂਹ ਰੱਖਦਾ ਹੈ।  ਇਸ ਤਰਾਂ ਦੇ ਪਾਲਣ ਪੋਸਣ ਦੀ ਗਵਾਹੀ ਵੀ ਮਾਸੂਮ ਉਮਰ ਦੇ ਛੋਟੇ ਸਾਹਿਬਜਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੀ ਸਹੀਦੀ ਗਵਾਹੀ ਪਾਉਂਦੀ ਹੈ।

ਜਿਸ ਤਰਾਂ ਔਰੰਗਜੇਬ ਦੇ ਗੁਲਾਮ ਸਰਹੰਦ ਦੀ ਜਾਲਮ ਰਾਜਸੱਤਾ ਨੇਂ ਛੋਟੇ ਸਾਹਿਬਜਾਦਿਆਂ ਨੂੰ ਬੇਰਹਿਮੀ ਬੇਕਿਰਕ ਤਰੀਕੇ ਨਾਲ ਧਾਰਮਿਕ ਅਖਵਾਉਂਦੇ ਅਖੌਤੀ ਜੱਜਾਂ ਦੇ ਦੀਨ ਧਰਮ ਤੋਂ ਦੂਰ ਲਏ ਗਏ ਫੈਸਲੇ ਨੂੰ ਪਰਵਾਨ ਕਰਦਿਆਂ ਸਹੀਦ ਕੀਤਾ ਨੂੰ ਵੀ ਦੁਨੀਆਂ ਦਾ ਕੋਈ ਧਾਰਮਿਕ ਫਲਸਫਾ ਪਰਵਾਨ ਨਹੀਂ ਕਰਦਾ। ਨਵਾਬ ਮਲੇਰਕੋਟਲਾ ਨੇ ਇਸਲਾਮ ਦਾ ਵਾਸਤਾ ਪਾਕੇ ਦੱਸਿਆ ਕਿ ਇਸਲਾਮ ਮਾਸੂਮਾਂ ਬੱਚਿਆਂ ਜਾਂ ਇਸਤਰੀਆਂ ਨੂੰ ਕਤਲ ਕਰਨ ਦੀ ਸਾਹਦੀ ਨਹੀ ਭਰਦਾ ਅਤੇ ਇਹ ਨਿਰੋਲ ਜੁਲਮ ਹੈ ਅਤੇ ਮੈਂ ਇਹ ਨਹੀਂ ਕਰਾਂਗਾ ਕਹਿਕੇ ਅਸਲੀ ਧਾਰਮਿਕ ਸਿੱਖਿਆ ਦਾ ਨਾਅਰਾ ਉੱਚਾ ਹੀ ਕੀਤਾ ਸੀ। ਜਾਲਮ ਰਾਜਸੱਤਾ ਨੇ ਨਵਾਬ ਮਲੇਰਕੋਟਲਾ ਦੀ ਅਵਾਜ ਨੂੰ ਨਜਰ ਅੰਦਾਜ ਕਰਦਿਆਂ ਗੁਲਾਮ ਕਿਸਮ ਦੇ ਧਰਮ ਤੋਂ ਕੋਹਾਂ ਦੂਰ ਕਾਜੀਆਂ ਜਾਂ ਜੱਜਾਂ ਹੱਥੋਂ ਮਨਮਾਫਿਕ ਫੈਸਲਾ ਕਰਵਾਕੇ ਸਾਹਿਬਜਾਦਿਆਂ ਨੂੰ ਸਹੀਦ ਕਰਕੇ ਆਪਣੀ ਔਕਾਤ ਦਿਖਾ ਹੀ ਦਿੱਤੀ। ਇਹ ਹੀ ਸਵਾਰਥੀ ਜਾਲਮ ਰਾਜਸੱਤਾ ਦਾ ਖਾਸਾ ਹੁੰਦਾ ਹੈ ਕਿ ਉਹ ਆਪਣੀਆਂ ਸਾਜਿਸੀ ਚਾਲਾਂ ਲਈ ਕਿਸ ਤਰਾਂ ਧਾਰਮਿਕ ਫਲਸਫਿਆਂ ਨੂੰ ਤੋੜ ਮਰੋੜ ਲੈਂਦੀ ਹੈ ਆਪਣੇ ਗੁਲਾਮ ਬਣਾਏ ਹੋਏ ਧਾਰਮਿਕ ਆਗੂਆਂ ਰਾਹੀਂ।  ਇਹ ਵਰਤਾਰਾ ਅੱਜ ਵੀ ਜਾਲਮ ਰਾਜਸੱਤਾ ਦੁਆਰਾ ਬਦਸਤੂਰ ਜਾਰੀ ਹੈ।

ਸਾਹਿਬਜਾਦਿਆਂ ਦੀ ਲਾਸਾਨੀ ਕੁਰਬਾਨੀ ਅੱਜ ਵੀ ਦੁਨੀਆਂ ਲਈ ਪਰੇਰਣਾ ਸਰੋਤ  ਹੈ ਜਿਸ ਤਰਾਂ ਇੱਕ ਬਜੁਰਗ ਔਰਤ ਜਗਦੀਸ ਕੌਰ ਨੇ ਨਵੰਬਰ 1984 ਦੇ ਦਿੱਲੀ ਦੰਗਿਆਂ ਦੇ ਰਾਜਨੀਤਕ ਪੁਸਤਪਨਾਹੀ ਵਾਲੇ ਗੁੰਡੇ ਸੱਜਣ ਕੁਮਾਰ ਖਿਲਾਫ 35 ਸਾਲ ਜੰਗ ਲੜਦਿਆਂ ਅਦਾਲਤਾਂ ਰਾਹੀਂ ਉਸਨੂੰ ਸਜਾ ਕਰਵਾਈ ਹੈ ਕਿਉਕਿ ਉਹਨਾਂ ਦੰਗਿਆਂ ਵਿੱਚ ਉਸਦਾ ਜੀਵਨ ਸਾਥੀ ਅਤੇ ਮਾਸੂਮ ਬੱਚੇ ਜਿਉਂਦਿਆਂ ਅੱਗ ਲਾਕੇ ਸਹੀਦ ਕਰ ਦਿੱਤੇ ਗਏ ਸਨ। ਇਸ ਬਜੁਰਗ ਔਰਤ ਦੀ ਜਿੰਦਗੀ ਅਤੇ ਸੰਘਰਸ ਲਈ ਵੀ ਸਾਡੇ ਮਹਾਨ ਗੁਰੂ ਪਰੀਵਾਰਾਂ ਦੀ ਜਿੰਦਗੀ ਹੀ ਪਰੇਰਣਾ ਸਰੋਤ ਹੈ ਜਿਸਨੇ ਦੁਨੀਆਂ ਦੇ ਹਰ ਮਨੁੱਖ ਨੂੰ ਜੁਲਮ ਖਿਲਾਫ ਜੂਝਣ ਦੀ ਸਿੱਖਿਆ ਦਿੱਤੀ ਹੈ।  ਸਾਹਿਬਜਾਦਿਆਂ ਦੀ ਸਹੀਦੀ ਵਾਲੇ ਇਸ ਮਹੀਨੇ ਵਿੱਚ ਆਇਆ ਇਹ ਫੈਸਲਾ ਵਰਤਮਾਨ ਸਾਸਕਾਂ ਅਤੇ ਜਾਲਮਾਂ ਨੂੰ ਸੁਨੇਹਾ ਹੈ ਕਿ ਉਹਨਾਂ ਨੇ ਇੱਕ ਦਿਨ ਹਾਰਨਾਂ ਹੀ ਹੈ। ਇਸ ਤਰਾਂ ਦੇ ਹਾਲਾਤਾਂ ਵਿੱਚ ਹਰ ਸੂਝਵਾਨ ਜਾਂ ਧਰਮੀ ਲੋਕਾਂ ਦਾ ਵੀ ਫਰਜ ਬਣਦਾ ਹੈ ਕਿ ਉਹ ਸਾਹਿਬਜਾਦਿਆਂ ਦੀ ਸਹੀਦੀ ਦਿਹਾੜਿਆਂ ਤੋਂ ਸਿੱਖਿਆ  ਲੈਂਦਿਆਂ ਹੱਕ ਸੱਚ, ਦੀਨ ਧਰਮ, ਨਿਮਾਣਿਆਂ ਨਿਤਾਣਿਆਂ ਨਿਉਟਿਆਂ ਲਈ ਜੂਝਦਿਆਂ ਸੱਚ ਦੇ ਝੰਡੇ ਨੂੰ ਸਦਾ ਝੁਲਦਾ ਰੱਖਣ ਲਈ ਆਪਣਾਂ ਯੋਗਦਾਨ ਪਾਉਂਦਾ ਰਹੇ।

 

Welcome to Punjabi Akhbar

Install Punjabi Akhbar
×
Enable Notifications    OK No thanks