ਦਵਿੰਦਰ ਪਟਿਆਲਵੀ ਦੇ ਮਿੰਨੀ ਕਹਾਣੀ ਸੰਗ੍ਰਹਿ ‘ਛੋਟੇ ਲੋਕ’ ਦਾ ਲੋਕ ਅਰਪਣ

DSC_0155
ਪੰਜਾਬੀ ਸਾਹਿਤ ਸਭਾ (ਰਜਿ.) ਐਤਵਾਰ ਨੂੰ ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਲੈਕਚਰ ਹਾਲ ਵਿਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸ. ਸ਼ਿਵਦੁਲਾਰ ਸਿੰਘ ਢਿੱਲੋਂ, ਪੀ.ਸੀ.ਐਸ., ਵਿਸ਼ੇਸ਼ ਸਕੱਤਰ, ਆਬਕਾਰੀ ਅਤੇ ਕਰ ਵਿਭਾਗ,ਪੰਜਾਬ, ਮੋਹਨ ਸ਼ਰਮਾ (ਸੰਗਰੂਰ), ਦਵਿੰਦਰ ਪਟਿਆਲਵੀ,ਹਰਪ੍ਰੀਤ ਰਾਣਾ,  ਨਰਿੰਜਨ ਬੋਹਾ ਅਤੇ ਬਾਬੂ ਸਿੰਘ ਰੈਹਲ ਸ਼ਾਮਲ ਸਨ। ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ‘ਆਸ਼ਟ’ ਨੇ ਪੰਜਾਬ ਦੇ ਵਖ ਵਖ ਜ਼ਿਲ੍ਹਿਆਂ ਤੋਂ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਨੂੰ ਜੀ ਆਇਆਂ ਕਹਿੰਦੇ ਹੋਏ ਆਪੋ ਆਪਣੀਆਂ ਕਲਮਾਂ ਰਾਹੀਂ ਸਮਾਜ ਵਿਚ ਮਾਂ ਬੋਲੀ, ਸਾਹਿਤ ਅਤੇ ਵਿਰਸੇ ਦੀ ਸਾਂਭ ਸੰਭਾਲ ਦਾ ਸੁਨੇਹਾ ਦਿੱਤਾ। ਮੁੱਖ ਮਹਿਮਾਨ ਸ. ਸ਼ਿਵਦੁਲਾਰ ਸਿੰਘ ਢਿੱਲੋਂ ਨੇ ਲਿਖਾਰੀਆਂ ਨੂੰ ਆਪਣੀਆਂ ਕਲਮਾਂ ਰਾਹੀਂ ਸੱਚੀ ਸੁੱਚੀ ਕਿਰਤ ਕਰਨ ਪ੍ਰਤੀ ਪਿਆਰ,ਮਿਹਨਤ ਅਤੇ ਈਮਾਨਦਾਰੀ ਵਾਲਾ ਉਸਾਰੂ ਮਾਹੌਲ ਸਿਰਜਣ ਲਈ ਪ੍ਰੇਰਣਾ ਦਿੱਤੀ ਤਾਂ ਜੋ ਖੁਸ਼ਹਾਲੀ ਅਤੇ ਸਾਂਝੀਵਾਲਤਾ ਦੀ ਤੰਦ ਹੋਰ ਪਕੇਰੀ ਹੋਵੇ।
ਉਪਰੰਤ ਪ੍ਰਧਾਨਗੀ ਮੰਡਲ ਵੱਲੋਂ ਸ੍ਰੀ ਦਵਿੰਦਰ ਪਟਿਆਲਵੀ ਦਾ ਪਲੇਠਾ ਮਿੰਨੀ ਕਹਾਣੀ ਸੰਗ੍ਰਹਿ ਛੋਟੇ ਲੋਕ’ ਦਾ ਲੋਕ ਅਰਪਣ ਕੀਤਾ ਗਿਆ। ਇਸ ਪੁਸਤਕ ਬਾਰੇ ਉਘੇ ਮਿੰਨੀ ਕਹਾਣੀ ਆਲੋਚਕ ਸ੍ਰੀ ਨਿਰੰਜਨ ਬੋਹਾ ਨੇ ਆਪਣਾ ਪਰਚਾ ਪੜ੍ਹਦੇ ਹੋਏ ਕਿਹਾ ਕਿ ਦਵਿੰਦਰ ਪਟਿਆਲਵੀ ਨੇ ਆਪਣੀਆਂ ਮਿੰਨੀ ਕਹਾਣੀਆਂ ਰਾਹੀਂ ਸਮਾਜ ਦੇ ਕੋਹਝ ਨੂੰ ਦੂਰ ਕਰਨ ਦਾ ਸਾਰਥਿਕ ਉਪਰਾਲਾ ਕੀਤਾ ਹੈ। ਇਸ ਪੁਸਤਕ ਉਪਰ ਹੋਈ ਵਿਚਾਰ ਚਰਚਾ ਵਿਚ ਉਘੇ ਵਿਦਵਾਨਾਂ ਅਤੇ ਮਿੰਨੀ ਕਹਾਣੀ ਲੇਖਕਾਂ ਵਿਚੋਂ ਸ੍ਰੀ ਮੋਹਨ ਸ਼ਰਮਾ ਡਾ. ਗੁਰਬਚਨ ਸਿੰਘ ਰਾਹੀ, ਡਾ. ਹਰਜੀਤ ਸਿੰਘ ਸੱਧਰ, , ਹਰਪ੍ਰੀਤ ਰਾਣਾ,ਸੁਖਦੇਵ ਸਿੰਘ ਸ਼ਾਂਤ, ਜਗਦੀਸ਼ ਰਾਏ ਕੁਲਰੀਆਂ, ਅਤੇ ਨਵਦੀਪ ਸਿੰਘ ਮੁੰਡੀ, ਰਘਬੀਰ ਸਿੰਘ ਮਹਿਮੀ, ਆਦਿ ਨੇ ਭਾਗ ਲਿਆ ਅਤੇ ਇਸ ਪੁਸਤਕ ਨੂੰ ਪੰਜਾਬੀ ਮਿੰਨੀ ਕਹਾਣੀ ਦੇ ਖੇਤਰ ਵਿਚ ਇਕ ਨਵੀਂ ਪੁਲਾਂਘ ਆਖਿਆ। ਸ੍ਰੀ ਦਵਿੰਦਰ ਪਟਿਆਲਵੀ ਨੇ ਆਪਣੀ ਇਸ ਪੁਸਤਕ ਦੀ ਰਚਨਾ ਪ੍ਰਕਿਰਿਆ ਬਾਰੇ ਵਿਚਾਰ ਪ੍ਰਗਟਾਏ। ਇਸ ਮੌਕੇ ਸਭਾ ਦੇ ਸਭ ਤੋਂ ਛੋਟੀ ਉਮਰ ਦੇ ਮੈਂਬਰ ਪ੍ਰਗਟ ਰਿਹਾਨ ਦਾ ਪਲੇਠਾ ਨਾਵਲ ਇਸ ਮੋੜ ਤੋਂ ਬਚ ਕੇ’ ਵੀ ਲੋਕ ਅਰਪਿਤ ਕੀਤਾ ਗਿਆ ਜੋ ਅਣਖ ਅਤੇ ਇੱਜ਼ਤ ਨਾਲ ਸੰਬੰਧਤ ਅਸਫ਼ਲ ਮੁਹੱਬਤ ਦੇ ਦੁਖਾਂਤ ਦੁਆਲੇ ਘੁੰਮਦਾ ਹੈ।
ਇਸ ਸਮਾਗਮ ਵਿਚ ਸਭਾ ਦੇ ਸਭ ਤੋਂ ਸੀਨੀਅਰ ਲੇਖਕ ਸ. ਕੁਲਵੰਤ ਸਿੰਘ,ਇਪਟਾ ਸੰਸਥਾ ਦੀ ਪੁਰਾਣੀ ਮੈਂਬਰ ਅਤੇ ਸਾਬਕਾ ਪ੍ਰਿੰਸੀਪਲ ਰਾਜਵੰਤ ਕੌਰ ਮਾਨ, ਡਾ. ਮਨਜੀਤ ਸਿੰਘ ਬੱਲ, ਸੰਤੋਖ ਸਿੰਘ ਸੰਧੂ,ਹਰਚੰਦ ਸਿੰਘ ਨਿਰਵਾਣ, ਸੁਖਦੇਵ ਸਿੰਘ ਚਹਿਲ,ਜਸਵਿੰਦਰ ਸ਼ਾਇਰ,ਸੁਖਬੀਰ ਸਿੰਘ ਸੂਹੇ ਅੱਖਰ, ਹਰਵੀਨ ਕੌਰ, ਸੁਰਿੰਦਰ ਕੌਰ ਬਾੜਾ, ਗੁਰਚਰਨ ਸਿੰਘ ਵਿਰਦੀ, ਹਰਜਿੰਦਰ ਕੌਰ, ਅਵਤਾਰ ਕੌਰ ਵਰਮਾ, ਛੀਨਾ ਬੇਗਮ ਸੋਹਣੀ, ਡਾ. ਇੰਦਰਪਾਲ ਕੌਰ, ਗੁਰਚਰਨ ਸਿੰਘ ਪੱਬਾਰਾਲੀ,ਸੀਟਾ ਬੈਰਾਗੀ,ਮਨਜੀਤ ਪੱਟੀ, ਬਲਵਿੰਦਰ ਸਿੰਘ ਭੱਟੀ,ਐਮ.ਐਸ.ਜੱਗੀ, ਹਰੀਦੱਤ ਹਬੀਬ,ਸ਼ੀਸ਼ਪਾਲ ਮਾਣਕਪੁਰੀ, ਸਰਦੂਲ ਸਿੰਘ ਭੱਲਾ,  ਆਦਿ ਲੇਖਕਾਂ ਨੇ ਵੀ ਰਚਨਾਵਾਂ ਪੇਸ਼ ਕੀਤੀਆਂ।ਸਮਾਗਮ ਵਿਚ ਡਾ. ਗੁਰਦੀਸ਼ ਕੌਰ, ਅੰਮ੍ਰਿਤਬੀਰ ਸਿੰਘ ਗੁਲਾਟੀ, ਗੁਰਚਰਨ ਸਿੰਘ ਪੱਬਾਰਾਲੀ, ਬੀਬੀ ਜੌਹਰੀ,ਅੰਮ੍ਰਿਤਪਾਲ ਸਿੰਘ ਸ਼ੈਦਾ,ਰਵੀ ਭੂਸ਼ਨ, ਮੁਕੇਸ਼ ਦੀਕਸ਼ਤ, ਸ੍ਰੀਮਤੀ ਕੋਮਲ ਸ਼ਰਮਾ, ਦੀਪਕ ਸ਼ਰਮਾ, ਹਰਿੰਦਰ ਸਿੰਘ ਗੋਗਨਾ, ਅਜੀਤ ਸਿੰਘ ਰਾਹੀ, ਰੁਪਿੰਦਰ ਪੰਮੀ, ਸੁਰੇਸ਼ ਕੁਮਾਰ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਕੁਲਵੰਤ ਸਿੰਘ ਨਾਰੀਕੇ, ਰਾਕੇਸ਼ ਕੁਮਾਰ,ਜਸਵੰਤ ਸਿੰਘ ਸਿੱਧੂ, ਟਿੰਪਾ ਕੰਵਲਜੀਤ, ਸਿਮਰਨਪ੍ਰੀਤ ਸਿੰਘ, ਵਰਿੰਦਰ ਸਿੰਘ ਨਿਰਮਾਣ, ਭੁਪਿੰਦਰ ਉਪਰਾਮ, ਪਰਮਜੀਤ ਸਿੰਘ, ਸੁਖਪਾਲ ਸਿੰਘ ਮੁਲਤਾਨੀ, ਬਲਬੀਰ ਜਲਾਲਾਬਾਦੀ, ਯੂ.ਐਸ.ਆਤਿਸ਼, ਰਣਜੀਤ ਸਿੰਘ, ਇੰਜੀ. ਰਾਜਵੀਰ ਸਿੰਘ, ਨਵਜੋਤ ਸਿੰਘ,ਪ੍ਰੀਤਮ ਪਰਵਾਸੀ, ਯੂ.ਐਸ.ਆਤਿਸ਼, ਗੁਰਵਿੰਦਰ ਕੌਰ, ਗੈਰੀ ਸਿੱਧੂ, ਗੌਰਵ ਸ਼ਰਮਾ,ਪ੍ਰੀਤਿਕਾ ਅਤੇ ਮੁਸਕਾਨ, ਜੋਤੀ ਰਾਣੀ, ਸੁਜਾਤਾ, ਮਨੀ, ਪ੍ਰਵੀਨ ਕੌਰ ਆਦਿ ਲੇਖਕ ਅਤੇ ਸਾਹਿਤ ਪ੍ਰੇਮੀ ਵੀ ਸ਼ਾਮਲ ਸਨ।ਅੰਤ ਵਿਚ ਸਭਾ ਵੱਲੋਂ ਸ. ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਬਾਹਰੋਂ ਪੁੱਜੇ ਵਿਦਵਾਨਾਂ ਦਾ ਸਨਮਾਨ ਵੀ ਕੀਤਾ ਗਿਆ।

Install Punjabi Akhbar App

Install
×