ਵਿਦੇਸ਼ਾਂ ਤੋਂ ਆਏ ਵਿਅਕਤੀਆਂ ਦੀ ਨਿਗਰਾਨੀ ਅਤੇ ਜਾਂਚ ਲਈ ਸੇਹਤ ਅਤੇ ਪੁਲਿਸ ਵਿਭਾਗ ਸਰਗਰਮ

ਧਾਰੀਵਾਲ, 24 ਮਾਰਚ (ਸਵਰਨ ਸਿੰਘ)- ਕਰੋਨਾ ਵਾਇਰਸ ਨੂੰ ਲੈ ਕੇ ਵਿਦੇਸ਼ਾਂ ਤੋਂ ਪਰਤੇ ਵਿਅਕਤੀਆਂ ਲਈ ਸਰਕਾਰ ਵੱਲੋਂ ਪੂਰੀ ਤਰ•ਾਂ ਚੌਕਸੀ ਵਰਤੀ ਜਾ ਰਹੀ ਹੈ। ਇਥੇ ਦੱਸਣਯੋਗ ਹੈ ਕਿ ਵਿਦੇਸ਼ ਤੋਂ ਆਏ ਕਿਸੇ ਵੀ ਵਿਅਕਤੀ ਦੀ ਸਰਕਾਰੀ ਤੌਰ ਤੇ ਜਾਂ ਫਿਰ ਨਿੱਜੀ ਤੌਰ ਤੇ ਸੂਚਨਾਂ ਮਿਲਦੇ ਹੀ ਸੇਹਤ ਵਿਭਾਗ ਦੀ ਟੀਮ ਜਾਂਚ ਕਰਕੇ ਮੈਡੀਕਲ ਸਲਾਹ ਦੇਣ ਲਈ ਪਹੁੰਚ ਰਹੀ ਹੈ। ਉਥੇ ਹੀ ਐਸ.ਐਚ.ਓ. ਮਨਜੀਤ ਸਿੰਘ ਵੱਲੋਂ ਏ.ਐਸ.ਆਈ. ਗੁਰਬਚਨ ਸਿੰਘ ਦੀ ਅਗਵਾਈ ਵਾਲੀ ਪੁਲਿਸ ਦੀ ਟੀਮ ਵੀ ਉਨ•ਾਂ ਦੇ ਘਰ ਜਾ ਕੇ ਘੱਟੋ ਘੱਟ 18-20 ਦਿਨ ਘਰ ਤੋਂ ਬਾਹਰ ਨਾ ਨਿਕਲਣ ਦੇ ਆਦੇਸ਼ ਦੇ ਰਹੀ ਹੈ। ਇਨ•ਾਂ ਵਿਦੇਸ਼ਾਂ ਤੋਂ ਆਏ ਵਿਅਕਤੀਆਂ ਨੂੰ ਘਰ ਵਿਚ ਵੱਖਰੇ ਤੌਰ ਤੇ ਰਹਿਣਾ, ਮੂੰਹ ਟੱਕ ਕੇ ਰੱਖਣਾ ਅਤੇ ਕਿਸੇ ਵੀ ਸਾਂਝੇ ਕੰਮ ਲਈ ਇਕੱਠੇ ਨਾ ਵਿਚਰਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਜਿਲਾ ਪ੍ਰਸਾਸ਼ਨ ਵੱਲੋਂ ਡਿਊਟੀ ਮਜਿਸਟ੍ਰੇਟ ਲਗਾਏ ਗਏ ਹਨ ਤਾਂ ਕਿ ਇਨ•ਾਂ ਦੀ ਨਿਰੰਤਰਣ ਨਿਗਰਾਨੀ ਰੱਖੀ ਜਾ ਸਕੇ।

ਧੰਨਵਾਦ ਸਹਿਤ (ਅਜੀਤ)